26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਹਥਿਆਰਾਂ ਨਾਲ ਲੈਸ ਹੋ ਕੇ ਵਿਅਕਤੀ ਨਾਲ ਕੁੱਟਮਾਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 26-05-2026
ਤਰਨ ਤਾਰਨ, 25 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਇਕ ਵਿਅਕੀਤ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਸੱਟਾਂ ਲਗਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਰਹਾਲੀ ਵਿਖੇ ਸੁਖਦੇਵ ਸਿੰਘ ਪੁੱਤਰ ਹਰੀ ਸਿੰਘ ਵਾਸੀ ਸਰਹਾਲੀ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਕਿ 9 ਮਈ ਨੂੰ ਮੇਰਾ ਬੇਟਾ ਦਿਲਬਾਗ ਸਿੰਘ ਆਪਣੇ ਘਰ ਵੱਲ ਆਉਂਦੇ ਖਾਲ ਦੀ ਸਫਾਈ ਕਰ ਰਹਾ ਸੀ ਤਾਂ ਇੰਨੇ ਚਿਰ ਵਿਚ ਮਲੂਕ ਸਿੰਘ ਪੁੱਤਰ ਸਤਨਾਮ ਸਿੰਘ, ਅੰਮਿ੍ਤਪਾਲ ਸਿੰਘ ਪੁੱਤਰ ਸਤਨਾਮ ਸਿੰਘ, ਸਤਨਾਮ ਸਿੰਘ ਪੁੱਤਰ ਹਰੀ ਸਿੰਘ ਵਾਸੀਅਨ ਸਰਹਾਲੀ ਖੁਰਦ ਨੇ ਆਪਣੇ ਹਥਿਆਰਾਂ ਸਮੇਤ ਆਏ ਤੇ ਮੇਰੇ ਬੇਟੇ ਦਿਲਬਾਗ ਸਿੰਘ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਮੇਰੇ ਬੇਟੇ ਨੇ ਰੌਲਾ ਰੱਪਾ ਪਾਇਆ ਆਪਣੇ ਆਪਣੇ ਹਥਿਆਰਾਂ ਨਾਲ ਗਾਲਾ ਕੱਢਦੇ ਤੇ ਧਮਕੀਆਂ ਦਿੰਦੇ ਮੌਕੇ ਤੋਂ ਫਰਾਰ ਹੋ ਗਏ | ਮੈਂ ਆਪਣੇ ਬੇਟੇ ਨੂੰ ਸਿਵਲ ਹਸਪਤਾਲ ਕੈਰੋੋਂ ਦਾਖਲ ਕਰਵਾਇਆ ਜਿੱਥੇ ਮੇਰਾ ਬੇਟੇ ਦਾ ਇਲਾਜ ਚੱਲ ਰਿਹਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਮਰਪੁਰੀ ਪਬਲਿਕ ਸਕੂਲ ਦੇ ਕਿ੍ਕਟ ਅਕੈਡਮੀ ਦੇ ਖਿਡਾਰੀ ਇੰਟਰ ਸਕੂਲ ਕਿ੍ਕਟ ਮੈਚ 'ਚ ਰਹੇ ਜੇਤੂ <br/> ਅਗਲੀ ਖ਼ਬਰ ਪਿੰਡ ਨੌਰਾ ਵਿਖੇ ਚੱਲ ਰਹੀ ਮਰਦਮਸ਼ੁਮਾਰੀ ਮੁਹਿੰਮ ਤਹਿਤ ਟੀਮ ਨਾਲ ਸਹਿਯੋਗ ਕੀਤਾ-ਦਿਲਬਾਗ ਸਿੰਘ ਪਾਬਲਾ
Ad Position 24