ਤਰਨ ਤਾਰਨ, 25 ਮਈ (ਹਰਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਦੇ ਪਿੰਡ ਗੋਪਾਲਾ ਵਿਖੇ ਬਚਿੱਤਰ ਸਿੰਘ ਬਿੱਟੂ ਦੇ ਗ੍ਰਹਿ ਵਿਖੇ ਪਿੰਡ ਦੀ ਕਾਂਗਰਸ ਪਾਰਟੀ ਦੀ ਮਹਿਨਤੀ ਅਤੇ ਵਫਾਦਾਰ ਵਰਕਰਾਂ ਦੀ ਟੀਮ ਜਿਨ੍ਹਾਂ ਵਿਚ ਬਚਿੱਤਰ ਸਿੰਘ ਸਰਪੰਚ, ਅਮਿ੍ਤਪਾਲ ਸਿੰਘ ਮੈਂਬਰ ਪੰਚਾਇਤ, ਗੁਰਵਿੰਦਰ ਸਿੰਘ ਮੈਂਬਰ ਪੰਚਾਇਤ, ਬਲਜੀਤ ਸਿੰਘ, ਬਲਵੰਤ ਸਿੰਘ ਸਰਪੰਚ ਅਤੇ ਪ੍ਰਭਜੀਤ ਸਿੰਘ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਬਹੁਤ ਵੱਡੀ ਤਾਦਾਦ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ | ਇਨ੍ਹਾਂ ਸ਼ਖ਼ਸੀਅਤਾਂ ਨੂੰ ਸਿੱਕੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਉਪਰੰਤ ਪਿੰਡ ਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਵਿਚ ਜਿਹੜਾ ਬਦਲਾਅ ਲਿਆਂਦਾ ਹੈ | ਉਸਨੇ ਸਮੁੱਚੇ ਪੰਜਾਬ ਨੂੰ ਬਰਬਾਦੀ ਦੇ ਕੰਢੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ | ਨਸ਼ਿਆਂ ਨੇ ਪਿੰਡਾਂ ਦੀਆਂ ਨੌਜਵਾਨੀਆਂ ਖਤਮ ਕਰ ਦਿੱਤੀਆਂ ਹਨ | ਲਗਾਤਾਰ ਘਰਾਂ ਵਿਚ ਸੱਥਰ ਵਿਛ ਰਹੇ ਹਨ | ਮਾਵਾਂ ਦਾ ਵਿਰਲਾਪ ਵੇਖਿਆ ਨਹੀਂ ਜਾਂਦਾ | ਗੈਂਗਸਟਰਵਾਦ ਦਾ ਖੁਲਮ ਖੁਲਾ ਨੰਗਾ ਨਾਚ ਚੱਲ ਰਿਹਾ ਹੈ | ਆਮ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ | ਜਦੋਂਕਿ ਸਰਕਾਰ ਝੂਠੇ ਅੰਕੜਿਆਂ ਰਾਹੀਂ ਲੋਕਾਂ ਨੂੰ ਸੱਚਾਈ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਦਿੱਲੀ ਦੇ ਹਾਰੇ ਤੇ ਨਕਾਰੇ ਹੋਏ ਲੀਡਰ ਪੰਜਾਬ ਚਲਾ ਰਹੇ ਹਨ | ਇਥੋਂ ਵੱਡੇ ਪੱਧਰ 'ਤੇ ਲੁੱਟ ਖਸੁੱਟ ਕਰ ਕੇ ਪੈਸਾ ਦਿੱਲੀ ਲਿਜਾਇਆ ਜਾ ਰਿਹਾ ਹੈ | ਇਸ ਲਈ ਇਸ ਸਰਕਾਰ ਨੂੰ ਚਲਦਾ ਕਰਨ ਲਈ ਪੰਜਾਬ ਤਿਆਰ ਬਰ ਤਿਆਰ ਹੈ | ਇਸ ਮੌਕੇ ਪਿੰਡ ਦੀ ਕਾਂਗਰਸ ਪਾਰਟੀ ਦੀ ਟੀਮ ਅਤੇ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੈੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਾਂਗਰਸ ਟੀਮ ਦੇ ਨਾਲ ਨਾਲ ਆਉਣ ਵਾਲੀਆਂ ਸ਼ਖ਼ਸੀਅਤਾਂ ਦੇ ਮਾਣ ਸਨਮਾਨ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇਗਾ | ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਵਿਚ ਸੁਖਵਿੰਦਰ ਸਿੰਘ ਬੁੱਟਰ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਮਿਸਤਰੀ, ਰਾਜਵਿੰਦਰ ਸਿੰਘ ਫੌਜੀ, ਗੁਰਮੱੁਖ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਤਿਰਲੋਕ ਸਿੰਘ, ਬਾਬਾ ਰੌਣਕੀ ਸਿੰਘ, ਬਲਵੀਰ ਸਿੰਘ ਫੌਜੀ, ਗੁਰਬਿੰਦਰ ਸਿੰਘ, ਅਜੈ ਸਿੰਘ, ਗੁਰਮਨ ਸਿੰਘ, ਕਮਲਜੀਤ ਸਿੰਘ, ਬਿਕਰਮਜੀਤ ਸਿੰਘ, ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ, ਜਸ਼ਨਦੀਪ ਸਿੰਘ, ਗੁਰਭੇਜ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ, ਬਾਬਾ ਬੁੱਕਣ ਸਿੰਘ, ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਸਨ | ਇਸ ਮੌਕੇ ਸਿੱਕੀ ਨਾਲ ਪੀ.ਏ ਰਣਜੀਤ ਸਿੰਘ ਰਾਣਾ, ਬਾਊ ਵਿਜੈਪਾਲ ਸਿੰਘ, ਮਨਪ੍ਰੀਤ ਸਿੰਘ ਸਰਪੰਚ ਗੁਲਾਲੀਪੁਰ ਤੇ ਗੁਰਵਿੰਦਰ ਸਿੰਘ ਭਲਵਾਨ ਆਦਿ ਮੌਜੂਦ ਸਨ |