26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦਿਵਯ ਜਯੋਤੀ ਜਾਗਰਤੀ ਸੰਸਥਾਨ ਵਿਖੇ ਸਤਿਸੰਗ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਦਿਵਯ ਜਯੋਤੀ ਜਾਗਰਤੀ ਸੰਸਥਾਨ ਵਿਖੇ ਕਰਵਾਏ ਗਏ ਪ੍ਰੋਗਰਾਮ ਦਾ ਦਿ੍ਸ਼ | ਤਸਵੀਰਾਂ:ਗੁਰਪ੍ਰੀਤ ਸਿੰਘ ਲਵਲੀ <br/> 26-05-2026
ਤਰਨ ਤਾਰਨ, 25 ਮਈ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਸਾਧਵੀ ਰਮਨਦੀਪ ਭਾਰਤੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਵਿਚੋਂ ਜਿਆਦਾਤਰ ਲੋਕਾਂ ਨੂੰ ਅਕਸਰ ਆਪਣੀ ਜਿੰਦਗੀ ਬਹੁਤ ਮੁਸ਼ਕਿਲਾਂ ਭਰੀ ਪ੍ਰਤੀਤ ਹੁੰਦੀ ਹੈ, ਪਰ ਜੇਕਰ ਇਸ ਨੂੰ ਨਜ਼ਦੀਕ ਤੋਂ ਦੇਖੋਗੇ ਤਾਂ ਪਤਾ ਚੱਲੇਗਾ ਕਿ ਸਾਡੇ ਜੀਵਨ ਅੰਦਰ ਅਜਿਹੀਆਂ ਅਣਗਿਣਤ ਚੀਜ਼ਾਂ ਹਨ ਜਿਨਾਂ ਲਈ ਸਾਨੂੰ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ | ਆਪ ਦੇ ਜੀਵਨ ਦੀਆਂ ਕੁਝ ਗੱਲਾਂ ਅਜਿਹੀਆਂ ਜਰੂਰ ਹੋਣਗੀਆਂ ਜੋ ਕਦੇ ਆਪ ਨੂੰ ਖੁਸ਼ੀ ਦਿੰਦੀਆ ਸਨ | ਉਨ੍ਹਾਂ ਨੂੰ ਯਾਦ ਕਰਕੇ ਆਪ ਨੂੰ ਵਰਤਮਾਨ ਵਿਚ ਵੀ ਵਧੀਆ ਮਹਿਸੂਸ ਹੁੰਦਾ ਹੈ | ਜਿਸਦੇ ਸਿੱਟੇ ਵਜੋਂ ਆਪ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਸਕਦੇ ਹੋ, ਪਰ ਇਨਸਾਨ ਦੀ ਫਿਤਰਤ ਹੈ ਕਿ ਉਹ ਚੰਗੇ ਨੂੰ ਯਾਦ ਨਹੀਂ ਰੱਖਦਾ | ਬੁਰੇ ਨੂੰ ਹਰ ਵੇਲੇ ਯਾਦ ਰੱਖਦਾ ਹੈ | ਅਜਿਹਾ ਕਹਿਣਾ ਅਤਕਥਨੀ ਨਹੀਂ ਹੋਵੇਗੀ ਕਿ ਜਿਸ ਪ੍ਰਕਾਰ ਲੋਕਾਂ ਦਾ ਬੁਰਾਈ ਵੱਲ ਰੁਝਾਨ ਹੁੰਦਾ ਹੈ | ਜੇਕਰ ਇਸੇ ਤਰ੍ਹਾਂ ਦਾ ਦਿ੍ੜ ਭਾਵ ਸ਼ੁਭ ਵਿਚਾਰਾਂ ਪ੍ਰਤੀ ਹੋ ਜਾਵੇ ਤਾਂ ਅਸੀਂ ਬਹੁਤ ਸਾਰੇ ਔਗੁਣਾਂ ਤੋਂ ਨਿਜਾਤ ਪ੍ਰਾਪਤ ਕਰ ਸਕਦੇ ਹਾਂ | ਸਿਆਣਿਆਂ ਦਾ ਕਥਨ ਹੈ ਕਿ ਜੀਵਨ ਇਕ ਸੰਗਰਾਮ ਹੈ | ਇਸ ਦੇ ਅੰਦਰ ਉਹੀ ਵਿਅਕਤੀ ਜਿੱਤ ਪ੍ਰਾਪਤ ਕਰ ਸਕਦਾ ਹੈ ਜੋ ਜਾਂ ਤਾਂ ਪ੍ਰਸਥਿਤੀਆਂ ਦੇ ਅਨੁਸਾਰ ਖੁਦ ਨੂੰ ਢਾਲ ਲੈਂਦਾ ਹੈ ਜਾਂ ਫਿਰ ਆਪਣੇ ਪੁਰਸ਼ਾਰਥ ਦੇ ਦੁਆਰਾ ਉਨ੍ਹਾਂ ਨੂੰ ਬਦਲ ਦਿੰਦਾ ਹੈ | ਜੇਕਰ ਮਨੁੱਖ ਇਨਾ ਦੋਵਾਂ ਜਾਂ ਫਿਰ ਦੋਵਾਂ ਵਿਚੋਂ ਕਿਸੇ ਇਕ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਂਦਾ ਹੈ ਤਾਂ ਉਹ ਨਿਸ਼ਚਿਤ ਤੌਰ 'ਤੇ ਆਪਣੇ ਜੀਵਨ ਯੁੱਧ ਨੂੰ ਜਿੱਤ ਲੈਂਦਾ ਹੈ | ਜਦੋਂ ਆਪ ਹਰ ਪ੍ਰਸਥਿਤੀ ਵਿੱਚ ਨਿਰੰਤਰ ਕਾਰਜ ਕਰਦੇ ਰਹਿੰਦੇ ਹੋ ਤਾਂ ਇਸ ਦੇ ਦੁਆਰਾ ਆਪ ਦੇ ਅੰਦਰ ਆਤਮ ਵਿਸ਼ਵਾਸ ਅਤੇ ਉਤਸਾਹ ਦਾ ਵਿਕਾਸ ਹੁੰਦਾ ਹੈ ਕਿਉਂਕਿ ਜੀਵਨ ਅੰਦਰ ਕਿਸੇ ਵੀ ਖੇਤਰ ਵਿਚ ਸਫਲ ਹੋਣ ਲਈ ਸਕਾਰਾਤਮਕਤਾ ਦਾ ਹੋਣਾ ਬਹੁਤ ਜਰੂਰੀ ਹੈ | ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੀਏ ਕਿ ਅਸਫ਼ਲਤਾ ਦੀਆਂ ਪੌੜੀਆਂ ਹੀ ਸਾਨੂੰ ਸਫਲਤਾ ਦੇ ਸਿਖਰ ਤੱਕ ਲੈ ਕੇ ਜਾਂਦੀਆਂ ਹਨ | ਜਦੋਂ ਇਕ ਇਨਸਾਨ ਪੂਰਨ ਸਤਿਗੁਰੂ ਦੁਆਰਾ ਦਰਸਾਏ ਮਾਰਗ ਦੇ ਉੱਪਰ ਚੱਲਦਾ ਹੈ ਤਾਂ ਉਹ ਸਫਲਤਾ ਦੇ ਸਿਖਰ 'ਤੇ ਜ਼ਰੂਰ ਪਹੁੰਚਦਾ ਹੈ | ਪ੍ਰੋਗਰਾਮ ਦੇ ਦੌਰਾਨ ਸਾਦਵੀ ਨਾਯਨਾ ਭਾਰਤੀ, ਸਾਧਵੀ ਲਖਵਿੰਦਰ ਭਾਰਤੀ ਨੇ ਗੁਰਬਾਣੀ ਸ਼ਬਦ ਭਜਨਾਂ ਦਾ ਗਾਇਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਕੱਢਿਆ ਤੇਲ- ਲਾਹੌਰੀਆ <br/> ਅਗਲੀ ਖ਼ਬਰ ਲਵਾਰਸ ਕੁੱਤਿਆਂ ਨੂੰ ਮਾਰਨ ਦਾ ਫ਼ੈਸਲਾ ਸੁਪਰੀਮ ਕੋਰਟ ਦਾ ਸਹੀ ਤੇ ਦਰੁਸਤ- ਡਾ. ਲੌਹਕਾ <br/>
Ad Position 24