26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਲਵਾਰਸ ਕੁੱਤਿਆਂ ਨੂੰ ਮਾਰਨ ਦਾ ਫ਼ੈਸਲਾ ਸੁਪਰੀਮ ਕੋਰਟ ਦਾ ਸਹੀ ਤੇ ਦਰੁਸਤ- ਡਾ. ਲੌਹਕਾ <br/>

Ad Position 21
No active advertisement
ਅਜੀਤ ਡੈਸਕ 26-05-2026
ਤਰਨ ਤਾਰਨ, 25 ਮਈ (ਇਕਬਾਲ ਸਿੰਘ ਸੋਢੀ)-ਲਵਾਰਸ ਤੇ ਬਿਮਾਰ ਕਿਸਮ ਦੇ ਕੁੱਤਿਆਂ ਨੇ ਹੁਣ ਤੱਕ ਹਜ਼ਾਰਾਂ ਹੀ ਮਾਸੂਮ ਬੱਚਿਆਂ ਨੂੰ ਨੋਚ-ਨੋਚ ਕੇ ਖਾ ਲਿਆ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਸੁਪਰੀਮ ਕੋਰਟ ਨੇ ਅਜਿਹੇ ਕੁੱਤਿਆਂ ਨੂੰ ਮਾਰਨ ਲਈ ਦੇਸ਼ ਦੇ ਸਾਰਿਆਂ ਸੂਬਿਆਂ ਨੂੰ ਹੁਕਮ ਜਾਰੀ ਕਰਕੇ ਬਹੁਤ ਹੀ ਸਹੀ ਤੇ ਦਰੁਸਤ ਫੈਸਲਾ ਲਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਘੇ ਸਮਾਜ ਸੇਵੀ ਡਾ. ਸੁਖਦੇਵ ਸਿੰਘ ਲੌਹਕਾ ਨੇ ਕਿਹਾ ਕਿ ਜੇਕਰ ਇਹ ਫ਼ੈਸਲਾ ਪਹਿਲਾਂ ਲੈ ਲਿਆ ਜਾਂਦਾ ਤਾਂ ਸੈਂਕੜੇ ਮਾਸੂਮ ਬੱਚਿਆਂ ਦੀਆਂ ਜਾਨਾਂ ਬਚ ਜਾਣੀਆਂ ਸਨ | ਉਨ੍ਹਾਂ ਕਿਹਾ ਕਿ ਬੇਸ਼ੱਕ ਉਕਤ ਕਾਰਵਾਈ ਪੰਜਾਬ ਸਰਕਾਰ ਵੀ ਸ਼ੁਰੂ ਕਰ ਚੁੱਕੀ ਹੈ, ਪਰ ਅਜੇ ਵੀ ਕਈ ਸਮਾਜਿਕ ਜਥੇਬੰਦੀਆਂ ਇਸ ਕਾਰਵਾਈ ਨੂੰ ਉਚਿਤ ਨਹੀਂ ਠਹਿਰਾ ਰਹੀਆਂ ਹਨ, ਪਰ ਪ੍ਰਸ਼ਾਸਨ ਕਿਸੇ ਦੀ ਪ੍ਰਵਾਹ ਕੀਤੇ ਬਗੈਰ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸਖ਼ਤੀ ਨਾਲ ਲਾਗੂ ਕਰੇ | ਡਾ. ਲੌਹਕਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਲੋਕਾ ਨੇ ਘਰਾਂ ਵਿਚ ਕੁੱਤੇ ਪਾਲੇ ਹੋਏ ਹਨ, ਪ੍ਰਸ਼ਾਸਨ ਉਨ੍ਹਾਂ ਦਾ ਟੀਕਾਕਰਨ ਜ਼ਰੂਰ ਕਰਵਾਏ ਅਤੇ ਘਰਾਂ ਵਿਚ ਪਾਲੇ ਕੁੱਤਿਆਂ ਨੂੰ ਘਰਾਂ ਤੋਂ ਬਾਹਰ ਗਲੀਆਂ, ਬਾਜ਼ਾਰਾਂ ਵਿਚ ਆਉਣ ਨਾ ਦਿੱਤਾ ਜਾਵੇ | ਡਾ. ਲੌਹਕਾ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ, ਜਿੰਨਾਂ ਨੇ ਜਾਨਵਰਾਂ 'ਤੇ ਅੱਤਿਆਚਾਰ ਕਰਨਾ ਬੰਦ ਕਰਨ ਦਾ ਕਾਨੂੰਨ ਬਣਾਇਆ ਸੀ | ਇਕ ਵਾਰ ਉਨ੍ਹਾਂ ਘਰਾਂ ਵਿਚ ਫੇਰੀ ਜ਼ਰੂਰ ਮਾਰਨ, ਜਿੰਨਾਂ ਦੇ ਬੱਚੇ ਕੁੱਤਿਆਂ ਨੇ ਨੋਚ ਨੋਚ ਕੇ ਖਾਹ ਲਏ | ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਦੇ ਡਰ ਕਾਰਨ ਬੱਚੇ ਘਰਾਂ ਤੋਂ ਬਾਹਰ ਗਲੀਆਂ, ਖੇਡ ਮੈਦਾਨਾਂ ਤੇ ਹੋਰ ਖੁੱਲ੍ਹੀਆਂ ਥਾਵਾਂ 'ਤੇ ਨਹੀਂ ਖੇਡ ਸਕਦੇ | ਡਾ. ਲੌਹਕਾ ਨੇ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅਵਾਰਾ ਪਸ਼ੂਆਂ ਜਿੰਨਾਂ ਵਿਚ ਗਾਵਾਂ ਤੇ ਹੋਰ ਜਾਨਵਰ ਜਿਹੜੇ ਸੜਕਾਂ ਤੇ ਗਲੀਆਂ ਵਿਚ ਤੁਰੇ ਫਿਰਦੇ ਹਨ ਤੇ ਜਿਸ ਕਾਰਨ ਹਾਦਸੇ ਵਾਪਰਦੇ ਹਨ, ਉਨ੍ਹਾਂ ਉਪਰ ਵੀ ਕਾਬੂ ਪਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਰਤੀ ਸੰਸਥਾਨ ਵਿਖੇ ਸਤਿਸੰਗ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਝੁੰਡਾਂ ਦੇ ਰੂਪ 'ਚ ਸੜਕਾਂ 'ਤੇ ਘੁੰਮਦੇ ਗੁੱਜਰਾਂ ਦੇ ਡੰਗਰ ਬਣੇ ਰਾਹਗੀਰਾਂ ਦੀ ਜਾਨ ਦਾ ਖੌਅ <br/>
Ad Position 24