12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪੰਜਾਬ ਖੇਤ ਮਜ਼ਦੂਰ ਸਭਾ ਨੇ ਕਨਵੈਨਸ਼ਨ ਕਰਵਾਈ <br/>

Ad Position 21
No active advertisement
ਅਜੀਤ ਡੈਸਕ 27-05-2026
ਤਰਨ ਤਾਰਨ, 26 ਮਈ (ਹਰਿੰਦਰ ਸਿੰਘ)—ਸਥਾਨਿਕ ਰਾਮਗੜੀਆ ਬੁੰਗਾ ਵਿਚ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਵਿਕਸਿਤ ਭਾਰਤ ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਿਕਾ ਮਿਸ਼ਨ (ਗ੍ਰਾਮੀਣ) ਦੇ ਨਾਂਅ 'ਤੇ ਪੇਂਡੂ ਕਾਮਿਆਂ ਦੀ ਰੋਟੀ ਰੋਜ਼ੀ 'ਤੇ ਹਮਲਾ ਰੋਕਣ ਲਈ ਮਜ਼ਦੂਰ ਵਰਗ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਵਜੋਂ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ | ਕਨਵੈਂਨਸ਼ਨ ਉਪਰੰਤ ਤਰਨ ਤਾਰਨ ਦੇ ਬਾਜ਼ਾਰਾਂ ਵਿਚ ਕੀਤਾ ਗਿਆ ਰੋਹ ਭਰਪੂਰ ਮਾਰਚ | ਕਾਮਰੇਡ ਜੋਗਿੰਦਰ ਸਿੰਘ ਵਲਟੋਹਾ, ਪਰਮਜੀਤ ਕੌਰ ਸਰਹਾਲੀ ਕਲਾਂ, ਕੁਲਵੰਤ ਸਿੰਘ ਖਡੂਰ ਸਾਹਿਬ, ਰਸ਼ਪਾਲ ਸਿੰਘ ਘੁਰਕਵਿੰਡ ਅਤੇ ਜਸਵੀਰ ਸਿੰਘ ਜੌਣੇਕੇ ਦੀ ਪ੍ਰਧਾਨਗੀ ਵਿਚ ਹੋਈ ਕਨਵੈਂਸ਼ਨ ਵਿਚ ਔਰਤਾਂ ਤੇ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਆਪਣੇ ਆਪ ਵਿਚ ਇੱਕ ਪ੍ਰਾਪਤੀ ਹੋ ਨਿੱਬੜੀ | ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਤੇ ਏਟਕ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਸਥਾਨਕ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਦੀ ਸਿਆਸੀ, ਆਰਥਿਕ ਤੇ ਸਮਾਜੀ ਹਾਲਤ ਦਾ ਵਰਣਨ ਕੀਤਾ | ਉਨ•ਾਂ ਕਿਹਾ ਕਿ ਕਿਰਤੀ ਲੋਕ ਜਿੱਥੇ ਖੇਤਾਂ ਵਿਚ ਅਨਾਜ ਪੈਦਾ ਕਰਕੇ ਲੋਕਾਈ ਦਾ ਢਿੱਡ ਭਰਦੇ ਹਨ, ਉੱਥੇ ਵੱਡੇ ਵੱਡੇ ਕਾਰਖਾਨੇ 'ਤੇ ਹੋਰ ਇਮਾਰਤਾਂ ਉਸਾਰਦੇ ਹਨ | ਦੁਖਾਂਤ ਇਹ ਹੈ ਕਿ ਸਾਡੇ ਦੇਸ਼ ਵਿਚ ਕਰੋੜਾਂ ਗ਼ਰੀਬ ਲੋਕ ਦੋ ਡੰਗ ਦੀ ਰੋਟੀ ਤੋਂ ਮੁਥਾਜ ਹਨ, ਅਮੀਰ ਲੋਕ ਵੱਡੀਆਂ ਵੱਡੀਆਂ ਇਮਾਰਤਾਂ ਤੇ ਏਸੀ ਕਮਰਿਆਂ ਵਿਚ ਬੈਠ ਕੇ ਕਰੋੜਾਂ ਰੁਪਏ ਹੜੱਪ ਰਹੇ ਹਨ | ਮਜ਼ਦੂਰ ਨੂੰ ਆਪਣੀਆਂ ਹੀ ਉਸਾਰੀਆਂ ਹੋਈਆਂ ਇਮਾਰਤਾਂ ਵਿਚ ਕੋਈ ਥਾਂ ਨਹੀਂ ਮਿਲਦੀ | ਕਾਮਰੇਡ ਬਰਾੜ ਨੇ ਕਿਹਾ ਕਿ ਇਹ ਨਿਜ਼ਾਮ ਬਦਲ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਮੋਦੀ ਦੀਆਂ ਨੀਤੀਆਂ ਦੇਸ਼ ਨੂੰ ਬਰਬਾਦ ਕਰ ਦੇਣਗੀਆਂ | ਮੋਦੀ ਸਰਕਾਰ ਵਲੋਂ ਮਨਰੇਗਾ ਦੀ ਥਾਂ ਨਵਾਂ ਕਾਨੂੰਨ ਲਿਆਉਣ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਉਸ ਵਿਚ ਇੰਦਰਜੀਤ ਗੁਪਤਾ ਤੇ ਚਤੁਰਨਨ ਮਿਸ਼ਰਾ ਸੀ.ਪੀ.ਆਈ ਦੇ ਮੰਤਰੀ ਸਨ | ਉਨ•ਾਂ ਦੀਆਂ ਕੋਸ਼ਿਸ਼ਾਂ ਨਾਲ ਮਨਰੇਗਾ ਹੋਂਦ ਵਿਚ ਆਇਆ ਸੀ | ਮੋਦੀ ਸਰਕਾਰ ਨੇ ਮਨਰੇਗਾ ਖਤਮ ਕਰਕੇ ਮਜ਼ਦੂਰ ਵਰਗ ਨਾਲ ਧ੍ਰੋਹ ਕਮਾਇਆ ਹੈ | ਕਾਮਰੇਡ ਬਰਾੜ ਨੇ ਸਫਲ ਕਨਵੈਂਨਸ਼ਨ ਦੀ ਵਧਾਈ ਦਿੰਦਿਆਂ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਦੇ ਲੋਕਾਂ ਅੰਦਰ ਵਿਚਰਨ ਵਰਤਾਰੇ ਦੀ ਸ਼ਲਾਘਾ ਕੀਤੀ | ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜਾਰ ਸਿੰਘ ਗੋਰੀਆ ਨੇ ਕਿਹਾ ਕਿ ਮਨਰੇਗਾ ਰਾਹੀਂ ਮਜ਼ਦੂਰ ਨੂੰ 100 ਦਿਨ ਕੰਮ ਦੀ ਗਰੰਟੀ ਦਿੱਤੀ ਗਈ ਸੀ | ਇਸ ਰਾਹੀਂ ਮਜ਼ਦੂਰ ਵਰਗ ਨੂੰ ਕੁਝ ਆਰਥਿਕ ਰਾਹਤ ਮਿਲੀ ਸੀ | ਮੋਦੀ ਸਰਕਾਰ ਨੇ ਮਜ਼ਦੂਰ ਵਰਗ 'ਤੇ ਸਿੱਧਾ ਹਮਲਾ ਕੀਤਾ ਹੈ | ਕਨਵੈਨਸ਼ਨ ਦੇ ਮੁੱਖ ਪ੍ਰਬੰਧਕ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਜੋਸ਼ ਭਰੀ ਤਕਰੀਰ ਵਿਚ ਜਿੱਥੇ ਸਰਕਾਰ ਦੀ ਮਜ਼ਦੂਰ ਵਰਗ ਨੂੰ ਅਣਗੌਲਿਆ ਕਰਨ ਦੀ ਨਿਖੇਧੀ ਕੀਤੀ, ਉਥੇ ਮਜ਼ਦੂਰ ਵਰਗ ਨੂੰ ਹੱਕਾਂ ਲਈ ਜੂਝਣ ਦਾ ਸੱਦਾ ਦਿੱਤਾ | ਉਹਨਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ 'ਤੇ ਵੀ ਜ਼ੋਰ ਦਿੱਤਾ | ਕਨਵੈਂਨਸ਼ਨ ਨੂੰ ਮਾਸਟਰ ਅੰਮਿ੍ਤਪਾਲ ਸਿੰਘ, ਕਾਮਰਰੇਡ ਜੋਗਿੰਦਰ ਸਿੰਘ ਵਲਟੋਹਾ, ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਕੁਮਾਰ ਸੋਹਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਹੀਰਾ ਸਿੰਘ ਖਡੂਰ ਸਾਹਿਬ, ਕਾਮਰੇਡ ਲਾਲ ਸਿੰਘ ਵਲਟੋਹਾ, ਕਾਮਰੇਡ ਮੇਜਰ ਸਿੰਘ ਦਾਰਾਪੁਰ, ਕਾਮਰੇਡ ਚਰਨ ਸਿੰਘ ਜਲਾਲਾਬਾਦ, ਕਾਮਰੇਡ ਬਲਵਿੰਦਰ ਸਿੰਘ ਠੇਕੇਦਾਰ, ਕਾਮਰੇਡ ਸਵਰਨ ਸਿੰਘ ਕਿਰਤੋਵਾਲ ਕਲਾਂ, ਕਾਮਰੇਡ ਬੂਟਾ ਸਿੰਘ ਢੋਟੀਆ, ਕਾਮਰੇਡ ਕਸ਼ਮੀਰ ਸਿੰਘ ਭਲਾਈਪੁਰ, ਕਾਮਰੇਡ ਹਰਭਜਨ ਸਿੰਘ ਬਾਕੀਪੁਰ, ਕਸ਼ਮੀਰ ਸਿੰਘ ਗਿੱਲ ਵੜੈਚ, ਅਮਰੀਕ ਸਿੰਘ ਬਾਕੀਪੁਰ, ਕਲਵੰਤ ਸਿੰਘ ਸੋਹਲ, ਗਗਨਦੀਪ ਸਿੰਘ ਨੂਰਪੁਰ, ਨਵਜੋਤ ਸਿੰਘ ਕਿਰਤੋਵਾਲ ਕਲਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਵਾਰਡ ਨਾਲ ਕੁੱਟਮਾਰ ਕਰਨ 'ਤੇ 6 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੇਂਦਰ ਵਲੋਂ ਝੋਨੇ 'ਤੇ 69 ਰੁਪਏ ਐੱਮ. ਐੱਸ. ਪੀ. ਦੇਣਾ ਕਿਸਾਨਾਂ ਨਾਲ ਕੋਝਾ ਮਜ਼ਾਕ- ਜਥੇਦਾਰ ਪੱਖੋਕੇ <br/>
Ad Position 24