12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਪਿੰਡ ਕੰਗ ਵਿਖੇ ਨਿਰਮਾਣ ਅਧੀਨ ਰੋਹੀ ਦੇ ਪੁਲ 'ਤੇ ਹਾਦਸੇ ਦੌਰਾਨ ਵਿਅਕਤੀ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 27-05-2026
ਖਡੂਰ ਸਾਹਿਬ, 26 ਮਈ (ਰਸ਼ਪਾਲ ਸਿੰਘ ਕੁਲਾਰ)-ਖਡੂਰ ਸਾਹਿਬ ਤੋਂ ਵਾਇਆ ਬਾਣੀਆ, ਬਾਠ ਹੁੰਦੇ ਹੋਏ ਤਰਨ ਤਾਰਨ ਨੂੰ ਜਾਂਦੀ ਸੜਕ ਉਪਰ ਪਿੰਡ ਕੰਗ ਦੇ ਨਜ਼ਦੀਕ ਰੋਹੀ 'ਤੇ ਬਣ ਰਿਹਾ ਨਵਾਂ ਪੁਲ ਸਥਾਨਕ ਲੋਕਾਂ ਲਈ ਕਾਲ ਬਣਿਆ ਹੋਇਆ ਹੈ | ਇਸ ਪੁਲ 'ਤੇ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ | ਬੀਤੀ ਰਾਤ ਵੀ ਇਕ ਵਿਅਕਤੀ ਜੋ ਮੋਟਰਸਾਈਕਲ 'ਤੇ ਜਾ ਰਿਹਾ ਸੀ ਰਾਤ ਦੇ ਹਨੇਰੇ ਵਿਚ ਡੂੰਘੇ ਖੱਡੇ ਵਿਚ ਡਿੱਗਣ ਕਰਕੇ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪਿੰਡ ਬਾਣੀਆ ਜੋ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਸੱਟ ਜਿਆਦਾ ਲੱਗਣ ਕਰਕੇ ਉਸਦੀ ਮੌਕੇ 'ਤੇ ਮੌਤ ਹੋ ਗਈ | ਪਿੰਡ ਦੇ ਸਰਪੰਚ ਅਮਨਦੀਪ ਸਿੰਘ ਕੰਗ ਅਤੇ ਕਿਸਾਨ ਆਗੂ ਹਰਭਿੰਦਰਜੀਤ ਸਿੰਘ ਕੰਗ ਨੇ ਜਾਣਕਾਰੀ ਸਾਂਝੀ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਇਹ ਘਟਨਾ ਵਾਪਰੀ ਹੈ, ਜਿਸਦਾ ਮੁੱਖ ਕਾਰਨ ਪੁਲ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਦੀ ਕਮੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬੈਰੀਗੇਟ ਅਤੇ ਚਿਤਾਵਨੀ ਬੋਰਡ ਲਗਾਏ ਜਾਂਦੇ ਤਾਂ ਇਹ ਹਾਦਸਾ ਟਲ ਸਕਦਾ ਸੀ | ਇਥੇ ਜਦੋਂ ਤੋਂ ਪੁਲ ਦਾ ਕੰਮ ਚੱਲ ਰਿਹਾ ਹੈ ਪੀ.ਡਬਲਊ.ਡੀ ਵਿਭਾਗ, ਡਰੇਨ ਵਿਭਾਗ ਅਤੇ ਠੇਕੇਦਾਰ ਵਲੋਂ ਲੋੜੀਂਦੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ | ਠੇਕੇਦਾਰ ਵਲੋਂ ਸਾਈਡ 'ਤੇ ਬਣਾਇਆ ਕੱਚਾ ਰਸਤਾ ਵੀ ਖੱਡਿਆਂ ਨਾਲ ਭਰਿਆ ਹੋਇਆ ਹੈ ਅਤੇ ਕਈ ਸਾਧਨ ਵੀ ਇਥੇ ਪਲਟ ਚੁੱਕੇ ਹਨ | ਸਥਾਨਕ ਲੋਕਾਂ ਵਲੋਂ ਜ਼ਿੰਮੇਵਾਰ ਮੁਲਾਜ਼ਮਾਂ ਅਤੇ ਠੇਕੇਦਾਰ ਖਿਲਾਫ਼ ਸਖ਼ਤ ਕਾਰਵਾਈ ਅਤੇ ਮਿ੍ਤਕ ਦੇ ਪਰਿਵਾਰ ਨੂੰ ਯੋਗ ਮੁਆਵਜੇ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਪੰਪ 'ਤੇ ਕੰਮ ਕਰਦੇ ਕਰਿੰਦੇ ਨੂੰ ਮਾਰੀ ਗੋਲੀ, ਨਕਦੀ ਲੁੱਟੀ <br/> ਅਗਲੀ ਖ਼ਬਰ ਜੇਲ੍ਹ ਵਾਰਡ ਨਾਲ ਕੁੱਟਮਾਰ ਕਰਨ 'ਤੇ 6 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24