ਮੀਆਂਵਿੰਡ, 27 ਮਈ (ਗੁਰਪ੍ਰਤਾਪ ਸਿੰਘ ਸੰਧੂ)-ਪਿੰਡ ਤਖਤੂਚੱਕ ਦੇ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਫ੍ਰੀ ਮੈਡੀਕਲ ਕੈਂਪ 31 ਮਈ ਨੂੰ ਲਗਾਇਆ ਜਾ ਰਿਹਾ ਹੈ | ਇਸ ਮੈਡੀਕਲ ਕੈਂਪ ਵਿਚ ਓਮ ਪ੍ਰਕਾਸ਼ ਹਸਪਤਾਲ ਅੰਮਿ੍ਤਸਰ ਦੇ ਡਾਕਟਰਾਂ ਦੀ ਟੀਮ ਵਲੋਂ ਅੱਖਾਂ ਦਾ ਚੈੱਕਅੱਪ ਅਤੇ ਦਸ਼ਮੇਸ਼ ਮੈਡੀਸਿਟੀ ਸ਼ਪੈਸ਼ਲਿਟੀ ਹਸਪਤਾਲ ਮੱਲੀਆਂ ਦੇ ਡਾਕਟਰਾਂ ਦੀ ਟੀਮ ਵਲੋਂ ਹਰੇਕ ਬਿਮਾਰੀ ਦੇ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਦਿੰਦਿਆਂ ਪਿੰਡ ਤਖਤੂਚੱਕ ਦੇ ਸਰਪੰਚ ਸਰਵਣ ਸਿੰਘ ਨੇ ਕਿਹਾ ਕਿ ਇਹ ਕੈਂਪ ਐੱਨ. ਜੀ. ਓ. ਸੁਖਵਿੰਦਰ ਸਿੰਘ ਮੱਤੇਵਾਲ ਅਤੇ ਰਜਿੰਦਰ ਸਿੰਘ ਸਹੋਤਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਵੀ ਲੋੜਵੰਦ ਆਪਣੀਆਂ ਅੱਖਾਂ ਅਤੇ ਸਿਹਤ ਦਾ ਚੈੱਕ ਅੱਪ ਕਰਵਾਉਣਾ ਚਾਹੁੰਦਾ ਹੈ ਉਹ ਸਵੇਰੇ ਨੌਂ ਵਜੇ ਗੁਰਦੁਆਰਾ ਸਾਹਿਬ ਪਹੁੰਚ ਜਾਣ | ਇਸ ਮੌਕੇ ਉਨ੍ਹਾਂ ਨਾਲ ਕਸ਼ਮੀਰ ਸਿੰਘ, ਨਰਵਾਰ ਸਿੰਘ, ਹੀਰਾ ਸਿੰਘ ਤੇ ਰਜਿੰਦਰ ਸਿੰਘ ਆਦਿ ਹਾਜ਼ਰ ਸਨ