30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡਰੱਗ ਇੰਸਪੈਕਟਰ ਵਲੋਂ ਸਰਹੱਦੀ ਖੇਤਰ ਦੇ ਵੱਖ-ਵੱਖ ਮੈਡੀਕਲ ਸਟੋਰਾਂ ਦੀ ਰੂਟੀਨ ਚੈਕਿੰਗ

Ad Position 21
No active advertisement
ਅਜੀਤ ਡੈਸਕ 28-05-2026
ਖਾਲੜਾ, 27 ਮਈ (ਜੱਜਪਾਲ ਸਿੰਘ ਜੱਜ)-ਸਰਹੱਦੀ ਖੇਤਰ ਅੰਦਰ ਸਿਹਤ ਸੇਵਾਵਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਤਰਨ ਤਾਰਨ ਦੇ ਡਰੱਗ ਇੰਸਪੈਕਟਰ ਵਲੋਂ ਵੱਖ-ਵੱਖ ਮੈਡੀਕਲ ਸਟੋਰਾਂ ਦੀ ਰੂਟੀਨ ਚੈਕਿੰਗ ਕੀਤੀ ਗਈ | ਕਸਬਾ ਖਾਲੜਾ ਵਿਖੇ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ ਗੱਲਬਾਤ ਕਰਦਿਆਂ ਡਰੱਗ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਅਟੇਜਾ ਫਾਰਮੇਸੀ ਪਹੂਵਿੰਡ, ਨੂਰ ਮੈਡੀਕਲ ਸਟੋਰ ਖਾਲੜਾ, ਮਾਧਵ ਮੈਡੀਕਲ ਸਟੋਰ ਖਾਲੜਾ, ਕਪੂਰ ਮੈਡੀਕਲ ਸਟੋਰ ਖਾਲੜਾ ਅਤੇ ਸਿਮਰਨ ਮੈਡੀਕੋਜ਼ ਖਾਲੜਾ ਦੀ ਰੂਟੀਨ ਚੈਕਿੰਗ ਕੀਤੀ ਗਈ ਹੈ | ਜਿਸ ਦੌਰਾਨ ਇਨ੍ਹਾਂ ਮੈਡੀਕਲ ਸਟੋਰਾਂ 'ਤੇ ਕੋਈ ਤਰੱੁਟੀ ਨਹੀਂ ਪਾਈ ਗਈ | ਉਨ੍ਹਾਂ ਸਮੂਹ ਇਲਾਕੇ ਦੇ ਮੈਡੀਕਲ ਸਟੋਰਾਂ ਨੂੰ ਹਦਾਇਤ ਕੀਤੀ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਦਵਾਈ ਨਾ ਦਿੱਤੀ ਜਾਵੇ ਤੇ ਖਾਸ ਕਰਕੇ ਜਿਹੜੀਆਂ ਦਵਾਈਆਂ ਲੋਕਾਂ ਵਲੋਂ ਨਸ਼ਿਆਂ ਲਈ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਖਰੀਦੋ ਫਰੋਖਤ ਨਾ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਸਵੈ-ਰੁਜ਼ਗਾਰ ਤੇ ਪਲੇਸਮੈਂਟ ਕੈਂਪ 29 ਨੂੰ <br/> ਅਗਲੀ ਖ਼ਬਰ ਪਿੰਡ ਤਖਤੂਚੱਕ ਵਿਖੇ 31 ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ- ਸਰਪੰਚ ਤਖਤੂਚੱਕ
Ad Position 24