ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਦਾ ਨਾਂਅ ਤਬਦੀਲ, ਹੁਣ ਬਣਿਆ 'ਖ਼ਾਲਸਾ ਕਾਲਜ ਰਣਜੀਤ ਐਵੀਨਿਊ' <br/>
ਅਜੀਤ ਡੈਸਕ
28-05-2026
ਕਾਲਜ ਦੇ ਨਾਮਕਰਨ ਦੀ ਰਸਮ ਨਿਭਾਉਣ ਲਈ ਧਾਰਮਿਕ ਸਮਾਰੋਹ 'ਚ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਗਵ: ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ 'ਖਾਲਸਾ ਕਾਲਜ' ਨਾਮ ਖ਼ੁਦ 'ਚ ਸਿੱਖਿਆ, ਅਨੁਸ਼ਾਸਨ, ਨੈਤਿਕਤਾ ਅਤੇ ਸਮਾਜ ਸੇਵਾ ਦਾ ਪ੍ਰਤੀਕ ਹੈ, ਜਿਸ ਨਾਲ ਜੁੜਨਾ ਹਰੇਕ ਵਿਦਿਆਰਥੀ ਲਈ ਮਾਣ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਕਾਲਜ ਵਿਖੇ ਪਹਿਲਾਂ ਬੀ. ਐੱਡ., ਐੱਮ.ਐੱਡ., ਆਈ. ਟੀ. ਈ. ਪੀ (ਬੀ.ਏ.-ਬੀ.ਐੱਡ.), ਆਈ. ਟੀ. ਈ. ਪੀ (ਬੀ. ਐੱਸ. ਸੀ.-ਬੀ.ਐੱਡ.) ਅਤੇ 3 ਸਾਲਾ ਬੀ.ਐੱਡ.-ਐੱਮ. ਐੱਡ. ਇੰਟੀਗ੍ਰੇਟਿਡ ਦੀ ਪੜ੍ਹਾਈ ਪ੍ਰਦਾਨ ਕੀਤੀ ਜਾ ਰਹੀ ਸੀ, ਹੁਣ ਕਾਲਜ ਦਾ ਨਾਮ ਬਦਲਣ ਨਾਲ ਵਿਦਿਆਰਥੀ ਬੀ.ਏ., ਬੀ.ਕਾਮ. ਅਤੇ ਬੀ. ਐੱਸ. ਸੀ., ਪੀ. ਜੀ. ਡੀ. ਸੀ. ਏ. (ਟੀ. ਈ.) ਵਰਗੇ ਕੋਰਸ ਤੇ ਹੋਰ ਵਿਸ਼ਿਆਂ ਦੀ ਵਿੱਦਿਆ ਹਾਸਿਲ ਕਰ ਸਕਣਗੇ | ਸ: ਛੀਨਾ ਨੇ ਕਿਹਾ ਕਿ ਇਹ ਨਾਮ ਤਬਦੀਲੀ ਸਿਰਫ਼ ਇਕ ਪ੍ਰਸ਼ਾਸਨਿਕ ਫ਼ੈਸਲਾ ਨਹੀਂ, ਸਗੋਂ ਸੰਸਥਾ ਦੀ ਪਹਿਚਾਣ ਨੂੰ ਇਕ ਨਵੀਂ ਦਿਸ਼ਾ ਦੇਣ ਵਾਲਾ ਕਦਮ ਹੈ | ਇਸ ਨਾਲ ਕਾਲਜ ਦੀ ਬ੍ਰਾਂਡ ਵੈਲਿਊ 'ਚ ਹੋਰ ਵਾਧਾ ਹੋਵੇਗਾ ਅਤੇ ਨਵੇਂ ਨਾਮ ਨਾਲ ਕਾਲਜ ਆਪਣੇ ਅਕਾਦਮਿਕ ਅਤੇ ਸਹਿ-ਪਾਠਕ੍ਰਮਕ ਕਾਰਜਾਂ ਨੂੰ ਹੋਰ ਉਤਸ਼ਾਹ ਨਾਲ ਅਗਾਂਹ ਵਧਾਏਗਾ |
ਕਾਲਜ ਪਿ੍ੰਸੀਪਲ ਡਾ. ਮਨਦੀਪ ਕੌਰ ਨੇ ਸ: ਛੀਨਾ ਸਮੇਤ ਮੈਨੇਜ਼ਮੈਂਟ ਅਹੁਦੇਦਾਰਾਂ, ਪਿ੍ੰਸੀਪਲਾਂ ਅਤੇ ਡਾਇਰੈਕਟਰ ਦਾ ਸਮਾਰੋਹ 'ਚ ਪੁੱਜਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦਾ ਨਵਾਂ ਨਾਮ ਵਿਦਿਆਰਥੀਆਂ 'ਚ ਨਵਾਂ ਉਤਸ਼ਾਹ ਪੈਦਾ ਕਰੇਗਾ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਡਿਗਰੀ ਕਾਲਜ ਵਜੋਂ ਤਬਦੀਲ ਹੋਇਆ 'ਖਾਲਸਾ ਕਾਲਜ, ਰਣਜੀਤ ਐਵੀਨਿਊ' ਭਵਿੱਖ 'ਚ ਸਿੱਖਿਆ, ਖੋਜ, ਨਵੀਨਤਾ ਅਤੇ ਨੈਤਿਕ ਮੁੱਲਾਂ ਦੇ ਖੇਤਰ 'ਚ ਹੋਰ ਉੱਚਾਈਆਂ ਨੂੰ ਛੂਹੇਗਾ |
ਖ਼ਾਲਸਾ 'ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਰਿਸਰਚ ਡੀਨ ਡਾ. ਆਰ. ਕੇ. ਧਵਨ, ਐਗਜਾਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਆਗੂ ਤੇ ਮੈਂਬਰ ਸਾਹਿਬਾਨ, ਸਵਿੰਦਰ ਸਿੰਘ ਕੱਥੂਨੰਗਲ, ਡਾ. ਦਲਬੀਰ ਸਿੰਘ ਘੁੰਮਣ, ਸੰਤੋਖ ਸਿੰਘ ਸੇਠੀ, ਰਾਜਬੀਰ ਸਿੰਘ, ਲਖਵਿੰਦਰ ਸਿੰਘ ਢਿੱਲੋਂ, ਪਰਮਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ ਗਿੱਲ, ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਪਿ੍ੰਸੀਪਲ ਡਾ. ਹਰੀਸ਼ ਕੁਮਾਰ ਵਰਮਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪਿ੍ੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਗਰਲਜ਼ ਸਕੂਲ ਪਿ੍ੰਸੀਪਲ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ ਪਿ੍ੰਸੀਪਲ ਅਮਰਜੀਤ ਸਿੰਘ ਗਿੱਲ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਪਿ੍ੰਸੀਪਲ ਨਿਰਮਲਜੀਤ ਕੌਰ ਗਿੱਲ, ਖ਼ਾਲਸਾ ਕਾਲਜ ਪਬਲਿਕ ਸਕੂਲ ਹੇਰ ਪਿ੍ੰਸੀਪਲ ਗੁਰਿੰਦਰਜੀਤ ਕੌਰ ਕੰਬੋਜ਼, ਅਧੀਨ ਸਕੱਤਰ ਡੀ. ਐੱਸ. ਰਟੌਲ ਸਮੇਤ ਹੋਰ ਕਾਲਜ ਸਟਾਫ਼ ਮੈਂਬਰ ਮੌਜ਼ੂਦ ਸਨ |
ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਰਣਜੀਤ ਐਵੀਨਿਊ ਦੀ ਖ਼ਾਲਸਾ ਕਾਲਜ ਰਣਜੀਤ ਐਵੀਨਿਊ ਅੰਮਿ੍ਤਸਰ ਵਜੋਂ ਨਾਮ ਤਬਦੀਲ ਦੀ ਰਸਮ ਸੰਬੰਧੀ ਧਾਰਮਿਕ ਸਮਾਰੋਹ ਉਪਰੰਤ ਖ਼ਾਲਸਾ ਕਾਲਜ ਗਵ: ਕੌਂਸਲ ਦੇ ਆਨ: ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਹੋਰ ਅਹੁਦੇਦਾਰ ਤੇ ਮੈਂਬਰ, ਖ਼ਾਲਸਾ 'ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਪਿ੍ੰਸੀਪਲ ਡਾ. ਮਨਦੀਪ ਕੌਰ ਤੇ ਹੋਰ ਸ਼ਖ਼ਸੀਅਤਾਂ | ਤਸਵੀਰ : ਹਰਜੀਤ ਸਿੰਘ