ਲੁਧਿਆਣਾ, 27 ਮਈ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਖਾਲਸਾ ਹਾਈ ਸਕੂਲ ਵਿਖੇ ਗੁਰਮਿਹਰ ਟਰੱਸਟ ਫਾਊਾਡੇਸ਼ਨ ਵਲੋਂ ਵਿਦਿਆਰਥੀਆਂ ਲਈ ਚਲਾਈ ਜਾ ਰਹੀ ਕਿਤਾਬਾਂ ਤੇ ਕਾਪੀਆਂ ਵੰਡ ਮੁਹਿੰਮ ਦੇ ਦੂਸਰੇ ਪੜਾਅ ਤਹਿਤ ਅੱਜ ਲੋੜੀਂਦੀਆਂ ਕਿਤਾਬਾਂ ਅਤੇ ਕਾਪੀਆਂ ਵਿਦਿਆਰਥੀਆਂ ਵਿਚ ਵੰਡੀਆਂ ਗਈਆਂ | ਸੰਸਥਾ ਦੁਆਰਾ ਲੋੜਵੰਦ ਬੱਚਿਆਂ ਦੀਆਂ ਪੂਰੇ ਸਾਲ ਦੀਆਂ ਫ਼ੀਸਾਂ ਵੀ ਭਰੀਆਂ ਜਾ ਰਹੀਆਂ ਹਨ | ਇਸ ਮੌਕੇ ਸਕੂਲ ਪਿ੍ੰਸੀਪਲ ਰਾਖੀ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਲਈ ਸੰਸਥਾ ਦੁਆਰਾ ਮਿਲ ਰਿਹਾ ਸਹਿਯੋਗ ਉਨ੍ਹਾਂ ਦੀ ਪੜ੍ਹਾਈ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ | ਗੁਰਮਿਹਰ ਟਰੱਸਟ ਫਾਊਾਡੇਸ਼ਨ ਦੇ ਟਰੱਸਟੀ ਪਾਰੁਲ, ਗੁਰਜੀਤ ਸਿੰਘ ਸੰਧੂ ਅਤੇ ਮੋਹਨੀਰ ਸਿੰਘ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਅਤੇ ਲੋੜਾਂ ਲਈ ਅਜਿਹੇ ਯਤਨ ਅੱਗੇ ਵੀ ਜਾਰੀ ਰਹਿਣਗੇ |