28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੇ ਯੂ.ਪੀ.ਐਸ.ਸੀ. ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ ਭੋਜਨ ਤਕਨਾਲੋਜੀ ਵਿਚ ਬੀ.ਟੈੱਕ ਕਰਨ ਵਾਲੇ ਵਿਸ਼ਵਜੀਤ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਕਰਵਾਈ ਜਾਂਦੀ ਆਈ.ਈ.ਡੀ.ਐਸ. ਪ੍ਰੀਖਿਆ 'ਚ ਪੰਜਵਾਂ ਦਰਜਾ ਹਾਸਿਲ ਕਰਕੇ ਇਸ ਸਰਵ ਭਾਰਤੀ ਵੱਕਾਰੀ ਪ੍ਰੀਖਿਆ ਨੂੰ ਪਾਸ ਕੀਤਾ ਹੈ | ਇਸ ਵਿਦਿਆਰਥੀ ਨੇ 2014-19 ਤੱਕ ਪੀ.ਏ.ਯੂ. ਤੋਂ ਆਪਣੀ ਬੀ.ਐਸ.ਸੀ. ਦੀ ਡਿਗਰੀ ਪੂਰੀ ਕੀਤੀ | ਆਪਣੀ ਪੜਾਈ ਦÏਰਾਨ ਇਹ ਵਿਦਿਆਰਥੀ ਆਈ.ਸੀ.ਏ.ਆਰ. ਦੇ ਵਿਦਿਆਰਥੀ ਵਜੋਂ ਪੀ.ਏ.ਯੂ. ਨਾਲ ਜੁੜਿਆ ਰਿਹਾ | ਆਈ.ਆਈ.ਐਮ. ਅਹਿਮਦਾਬਾਦ ਤੋਂ ਉਸਨੇ ਐਮ.ਬੀ.ਏ. ਅਤੇ ਨਾਰਵੇਜੀਅਨ ਸਕੂਲ ਆਫ ਇਕਨਾਮਿਕਸ ਤੋਂ ਐਮ.ਐਸ.ਸੀ. ਦੀ ਡਿਗਰੀ ਲਈ | ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਆਪਣੇ ਪੀ.ਏ.ਯੂ. ਸਫ਼ਰ ਦÏਰਾਨ ਲਗਨ, ਸਮਰਪਣ ਅਤੇ ਮਿਹਨਤ ਲਈ ਪ੍ਰਸਿੱਧ ਸੀ | ਇਸੇ ਦਾ ਸਦਕਾ ਹੈ ਕਿ ਇਸਨੇ ਉੱਚ ਪੱਧਰ ਦੀ ਪ੍ਰੀਖਿਆ ਵਿਚ ਨਾਮਣਾ ਹਾਸਲ ਕੀਤਾ ਹੈ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਅÏਲਖ ਨੇ ਇਸ ਵਿਦਿਆਰਥੀ ਨੂੰ ਇਹ ਪ੍ਰਾਪਤੀ ਕਰਨ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਡਾ. ਸਰਬਜੀਤ ਕÏਰ ਸੋਹਲ ਦੀ ਪੁਸਤਕ 'ਦਿ ਬਲੀਡਿੰਗ ਵੁਮੈਨ' 'ਤੇ ਕਰਵਾਈ ਵਿਚਾਰ ਚਰਚਾ <br/> ਅਗਲੀ ਖ਼ਬਰ ਗੁਰਮਿਹਰ ਟਰੱਸਟ ਫਾਊਾਡੇਸ਼ਨ ਵਲੋਂ ਸਿੱਖਿਆ ਸਹਿਯੋਗ ਦਾ ਦੂਸਰਾ ਪੜਾਅ ਸ਼ੁਰੂ
Ad Position 24