28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡਾ. ਸਰਬਜੀਤ ਕÏਰ ਸੋਹਲ ਦੀ ਪੁਸਤਕ 'ਦਿ ਬਲੀਡਿੰਗ ਵੁਮੈਨ' 'ਤੇ ਕਰਵਾਈ ਵਿਚਾਰ ਚਰਚਾ <br/>

Ad Position 21
No active advertisement
ਅਜੀਤ ਡੈਸਕ 28-05-2026
ਲੁਧਿਆਣਾ, 27 ਮਈ (ਡਾ. ਤਰਲੋਚਨ ਸਿੰਘ)-ਚਿੰਤਨਸ਼ੀਲ ਸਾਹਿਤਧਾਰਾ ਅਤੇ ਡਾ. ਆਤਮ ਹਮਰਾਹੀ ਯਾਦਗਾਰੀ ਅੰਤਰਰਾਸ਼ਟਰੀ ਮੰਚ ਵਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਡਾ. ਸਰਬਜੀਤ ਕÏਰ ਸੋਹਲ ਦੀ ਵਾਰਤਕ ਪੁਸਤਕ 'ਦਿ ਬਲੀਡਿੰਗ ਵੁਮੈਨ' 'ਤੇ ਵਿਚਾਰ ਚਰਚਾ ਕਰਵਾਈ ਗਈ¢ ਇਸ ਮÏਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਸਰਬਜੀਤ ਕÏਰ ਸੋਹਲ ਦੀ ਇਹ ਪੁਸਤਕ ਨਵੀਂ ਚੇਤਨਤਾ ਪੈਦਾ ਕਰਨ ਲਈ ਮਹੱਤਵਪੂਰਨ ਦਸਤਾਵੇਜ਼ ਹੈ¢ ਡਾ. ਪਾਲ ਕÏਰ ਨੇ ਕਿਹਾ ਕਿ ਪੁਸਤਕ ਕੁੜੀਆਂ ਤੇ ਮੁੰਡਿਆਂ ਦੋਹਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ | ਡਾ. ਸਰਬਜੀਤ ਕÏਰ ਸੋਹਲ ਨੇ ਕਿਹਾ ਕਿ ਇਹ ਪੁਸਤਕ ਮੇਰੇ ਅਨੁਭਵਾਂ 'ਤੇ ਆਧਾਰਿਤ ਅÏਰਤ ਦੇ ਮਸਲਿਆਂ ਦਾ ਵਖਿਆਨ ਹੈ¢ ਸਮਾਗਮ ਦੇ ਆਰੰਭ 'ਚ ਮੰਚ ਦੀ ਜਨਰਲ ਸਕੱਤਰ ਸੁਰਿੰਦਰਦੀਪ ਨੇ ਸਭ ਦਾ ਸਵਾਗਤ ਕੀਤਾ¢ ਉਨ੍ਹਾਂ ਕਿਹਾ ਡਾ. ਸੋਹਲ ਨੇ ਸੰਦਰਭ ਗਤ ਪੁਸਤਕ ਵਿਚ ਅÏਰਤ ਜਾਤ ਦੇ ਜੀਵਨ ਦੀਆਂ ਗੁੰਝਲਾਂ ਨੂੰ ਚੇਤਨਤਾ ਨਾਲ ਕਲਮਬੱਧ ਕੀਤਾ ਹੈ¢ ਡਾ. ਗੁਰਚਰਨ ਕÏਰ ਕੋਚਰ ਨੇ ਮੰਚ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੰਚ ਨਾਲ ਮਾਣ-ਮੱਤੀਆਂ ਸ਼ਖ਼ਸੀਅਤਾਂ ਜੁੜੀਆਂ ਹੋਈਆਂ ਹਨ¢ ਉਨ੍ਹਾਂ ਮਨਦੀਪ ਕÏਰ ਭੰਮਰਾ ਅਤੇ ਸਮੁੱਚੀ ਟੀਮ ਨੂੰ ਇਸ ਸਮਾਗਮ ਲਈ ਮੁਬਾਰਕਬਾਦ ਦਿੱਤੀ¢ ਡਾ. ਮਹਿੰਦਰ ਕÏਰ ਗਰੇਵਾਲ ਨੇ ਡਾ. ਸੋਹਲ ਦੀ ਪੁਸਤਕ ਵਿਚ ਅÏਰਤ ਬਾਰੇ ਉਠਾਏ ਮਸਲਿਆਂ ਸੰਬੰਧੀ ਆਪਣੀ ਕਵਿਤਾ ਪੇਸ਼ ਕੀਤੀ¢ ਮੰਚ ਦੀ ਡਾਇਰੈਕਟਰ ਮਨਦੀਪ ਕÏਰ ਭੰਮਰਾ ਨੇ ਡਾ. ਸੋਹਲ ਦੀ ਪੁਸਤਕ ਬਾਰੇ ਆਪਣਾ ਪੇਪਰ ਪੜਿ੍ਹਆ¢ ਇਸ ਮÏਕੇ ਡਾ. ਕੁਲਦੀਪ ਸਿੰਘ ਦੀਪ ਅਤੇ ਡਾ. ਅਰਵਿੰਦਰ ਕÏਰ ਕਾਕੜਾ ਦਾ ਲਿਖਿਆ ਪੇਪਰ ਰਾਜਦੀਪ ਤੂਰ ਨੇ ਪੇਸ਼ ਕੀਤਾ, ਜਿਸ 'ਤੇ ਡਾ. ਸੋਮਾ ਸਬਲੋਕ, ਡਾ. ਅਮਰਜੀਤ ਸਿੰਘ ਕਾਵਿ ਸ਼ਾਸਤਰ ਅਤੇ ਡਾ. ਮਹਿੰਦਰ ਕÏਰ ਗਰੇਵਾਲ ਨੇ ਭਖਵੀਂ ਬਹਿਸ ਕੀਤੀ¢ ਇਸ ਮÏਕੇ ਪ੍ਰੋ. ਸੁਰਜੀਤ ਜੱਜ, ਭਗਵੰਤ ਰਸੂਲਪੁਰੀ, ਪ੍ਰਭਜੋਤ ਸੋਹੀ, ਕੇ. ਸਾਧੂ ਸਿੰਘ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕÏਰ, ਡਾ. ਸੁਖਦੇਵ ਸਿੰਘ, ਜਸਪ੍ਰੀਤ ਅਮਲਤਾਸ, ਮਨਪ੍ਰੀਤ ਕÏਰ, ਅਮਨਦੀਪ ਕÏਰ, ਅਮਰਜੀਤ ਸ਼ੇਰਪੁਰੀ, ਪਰਮਿੰਦਰ ਕÏਰ ਸੁੱਖ, ਡਾ. ਰਣਜੀਤ ਸਿੰਘ, ਰਵਿੰਦਰ ਰਵੀ, ਜਗਪਾਲ ਸਿੰਘ ਜੱਗਾ, ਹਰਵਿੰਦਰ ਸਿੰਘ ਥਰੀਕੇ, ਸਤਵਿੰਦਰ ਸਿੰਘ ਗੁੱਗ ਥਰੀਕੇ, ਮਨਿੰਦਰ ਭਾਟੀਆ, ਸੁਖਨੈਬ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਵਿਦਿਆਰਥਣ ਅੱਵਲ <br/> ਅਗਲੀ ਖ਼ਬਰ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੇ ਯੂ.ਪੀ.ਐਸ.ਸੀ. ਦੀ ਵੱਕਾਰੀ ਪ੍ਰੀਖਿਆ ਪਾਸ ਕੀਤੀ <br/>
Ad Position 24