27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪੰਜਾਬ ਸਰਕਾਰ ਡੀ. ਏ. ਦੇ ਕੇ ਹਾਈਕੋਰਟ ਦਾ ਫ਼ੈਸਲਾ ਲਾਗੂ ਕਰੇ- ਜੰਡ, ਆਸਲ

Ad Position 21
No active advertisement
ਅਜੀਤ ਡੈਸਕ 29-05-2026
ਪੱਟੀ, 28 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੈਨਸ਼ਨਰਜ ਐਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਤਹਸੀਲ ਪੱਟੀ ਦੀ ਹਫ਼ਤਾਵਾਰੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਹਰਜਿੰਦਰ ਸਿੰਘ ਜੰਡ ਨੇ ਕੀਤੀ | ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦੇ ਹੋਏ ਜਰਨਲ ਸਕੱਤਰ ਜਗਤਾਰ ਸਿੰਘ ਆਸਲ ਨੇ ਕਿਹਾ ਕਿ ਪੰਜਾਬ ਸਰਕਾਰ ਹੱਠ ਧਰਮੀ 'ਤੇ ਉੱਤਰ ਆਈ ਹੈ | ਹਾਈਕੋਰਟ ਦਾ ਹੁਕਮ ਨਾ ਮੰਨ ਕੇ ਪੰਜਾਬ ਦੇ ਪੈਨਸ਼ਨਰ ਅਤੇ ਮੁਲਾਜ਼ਮ ਵਰਗ ਨਾਲ ਦੁਸ਼ਮਣੀ ਵਾਲਾ ਰਵੱਈਆ ਅਖਤਿਆਰ ਕਰ ਰਹੀ ਹੈ | ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਨਾ ਮੰਨ ਕੇ ਅਦਾਲਤ ਦੀ ਹੁਕਮ ਅਦੂਲੀ ਕਰ ਰਹੀ ਹੈ | ਪੰਜਾਬ ਸਰਕਾਰ ਗਲਤ ਆਰਥਿਕ ਨੀਤੀਆਂ ਅਪਣਾ ਦੇ ਘੋਰ ਆਰਥਿਕ ਸੰਕਟ ਦਾ ਸ਼ਿਕਾਰ ਹੋ ਚੁੱਕੀ ਹੈ | ਖਜ਼ਾਨਾ ਖਾਲੀ ਪਿਆ ਹੈ, ਵਿਕਾਸ ਦੇ ਕੰਮ ਰੁਕੇ ਹੋਏ ਹਨ, ਵੋਟਾਂ ਲੁੱਟੀਆਂ ਜਾ ਰਹੀਆਂ ਹਨ, ਮੁਲਾਜ਼ਮ ਅਤੇ ਪੈਨਸ਼ਨਰ ਨੂੰ ਸਮੇਂ ਸਿਰ ਤਨਖਾਹ ਅਤੇ ਪੈਨਸ਼ਨ ਨਹੀਂ ਦਿੱਤੀ ਜਾ ਰਹੀ, ਸਿਰਫ ਸੱਤਾ ਨਾਲ ਚਿੰਬੜ ਕੇ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ | ਮੀਟਿੰਗ ਵਿਚ ਉਚੇਚੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵਿਆਪਕ ਨਿੰਦਾ ਕੀਤੀ | ਦੋਵੇਂ ਸਰਕਾਰ ਪੈਨਸ਼ਨਰਜ ਅਤੇ ਮੁਲਾਜ਼ਮ ਵਿਰੋਧੀ ਹਨ | ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਹੈ, ਤੇਲ, ਗੈਸ ਤੇ ਸੀ. ਐੱਨ. ਜੀ. ਦੀਆਂ ਕੀਮਤਾਂ ਵਿਚ ਜਬਰਦਸਤ ਵਾਧਾ ਕਰਕੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ | ਮਹਿੰਗਾਈ ਵਿਚ ਵਾਧਾ ਗਰੀਬ ਲੋਕਾਂ ਦਾ ਕਚੂੰਬਰ ਕੱਢ ਦੇਵੇਗਾ | ਮੋਦੀ ਸਰਕਾਰ ਅਬਾਨੀਆਂ, ਅਡਾਨੀਆਂ ਨੂੰ ਫਾਇਦਾ ਦੇ ਕੇ ਸਮੁੱਚਾ ਸਰਮਾਇਆ ਖੁੱਲੇ੍ਹ ਦਿਲ ਨਾਲ ਪੇਸ਼ ਕਰ ਰਹੀ ਹੈ, ਦੇਸ਼ ਦੇ ਲੋਕ ਕੰਗਾਲ ਹੋ ਰਹੇ ਹਨ, ਦੇਸ਼ ਘੋਰ ਸੰਕਟ ਦਾ ਸ਼ਿਕਾਰ ਹੋ ਰਿਹਾ ਹੈ, ਮੋਦੀ ਸਰਕਾਰ ਪ੍ਰੈੱਸ ਦਾ ਅਤੇ ਵਿਰੋਧੀ ਧਿਰ ਦਾ ਗਲਾ ਘੁੱਟ ਕੇ ਰਾਜ ਕਰਨਾ ਚਾਹੁੰਦੀ ਹੈ | ਇਸ ਮੌਕੇ ਸੱਤਪਾਲ ਸ਼ਰਮਾ ਤੇ ਮਲਕੀਤ ਸਿੰਘ ਸੁਪਰਡੈਂਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਮੰਗਤ ਰਾਮ ਜੋਸ਼ੀ, ਸਰਜੀਤ ਲਾਲ ਪਾਸੀ, ਨਾਨਕ ਚੰਦ, ਔਲਖ ਦੇਵ, ਹਰਜਿੰਦਰ ਸਿੰਘ ਜੰਡ, ਚਾਨਣ ਸਿੰਘ, ਗੋਪਾਲ ਸਿੰਘ, ਕਸ਼ਮੀਰ ਸਿੰਘ ਬੁਰਜ, ਨਿਰਮਲ ਸਿੰਘ, ਉਮਰਜੀਤ ਕੌਰ, ਜਸਵਿੰਦਰ ਸਿੰਘ ਮਲੂਕ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਕੁਲਦੀਪ ਸਿੰਘ, ਦੀਪ ਸਿੰਘ, ਚਰਨ ਸਿੰਘ, ਅਵਤਾਰ ਸਿੰਘ, ਅਨੋਖ ਸਿੰਘ, ਠਾਕੁਰ ਸਿੰਘ, ਸੁੱਖਾ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਜਿੰਦਰ ਸਿੰਘ ਲਾਲੀ ਚੀਮਾ ਟਰੱਕ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਅੰਡਰ-19 ਕਿ੍ਕਟ ਮੁੰਡਿਆਂ ਦੇ ਮੁਕਾਬਲਿਆਂ 'ਚ ਤਰਨ ਤਾਰਨ ਨੇ ਪਠਾਨਕੋਟ ਨੂੰ ਹਰਾਇਆ
Ad Position 24