28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਅੰਡਰ-19 ਕਿ੍ਕਟ ਮੁੰਡਿਆਂ ਦੇ ਮੁਕਾਬਲਿਆਂ 'ਚ ਤਰਨ ਤਾਰਨ ਨੇ ਪਠਾਨਕੋਟ ਨੂੰ ਹਰਾਇਆ

Ad Position 21
No active advertisement
ਅਜੀਤ ਡੈਸਕ 29-05-2026
ਤਰਨ ਤਾਰਨ, 28 ਮਈ (ਹਰਿੰਦਰ ਸਿੰਘ)-ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਡਰ-19 ਮੁੰਡਿਆਂ ਦੇ ਬਹੁ-ਦਿਨਾਂ ਕਿ੍ਕਟ ਮੈਚਾਂ ਦੇ ਮੁਕਾਬਲੇ ਵਿਚ ਤਰਨ ਤਰਨ ਦੀ ਕਿ੍ਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਬਟਾਲਾ ਵਿਖੇ ਖੇਡੇ ਗਏ ਪਠਾਨਕੋਟ ਜ਼ਿਲ੍ਹੇ ਦੀ ਟੀਮ ਨਾਲ ਮੈਚ ਵਿਚ ਤਰਨ ਤਾਰਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 233 ਦੌੜਾਂ ਬਣਾਈਆਂ | ਇਨ੍ਹਾਂ ਦੌੜਾਂ ਦਾ ਪਿੱਛਾ ਕਰਨ ਉੱਤਰੀ ਪਠਾਨਕੋਟ ਦੀ ਟੀਮ ਤਰਨ ਤਾਰਨ ਦੇ ਗੇਂਦਬਾਜਾਂ ਵਲੋਂ ਕੀਤੀ ਕੱਸੀ ਹੋਈ ਗੇਂਦਬਾਜੀ ਸਾਹਮਣੇ ਟਿਕ ਨਹੀਂ ਸਕੀ ਅਤੇ ਪੂਰੀ ਟੀਮ ਆਪਣੀ ਪਹਿਲੀ ਪਾਰੀ ਵਿਚ ਸਿਰਫ 55 ਦੌੜਾਂ ਹੀ ਬਣਾ ਸਕੀ | ਉਸ ਤੋਂ ਬਾਅਦ ਫਾਲਲੋਨ ਖੇਡਣ ਉਤਰੀ ਪਠਾਨਕੋਟ ਦੀ ਟੀਮ ਨੇ ਆਪਣੀ ਦੂਜੀ ਪਾਰੀ ਵਿਚ ਮਹਿਜ 170 ਦੌੜਾਂ ਹੀ ਬਣਾਈਆਂ | ਇਸ ਤਰ੍ਹਾਂ ਤਰਨ ਤਰਨ ਦੀ ਟੀਮ ਇਹ ਮੈਚ ਇਕ ਪਾਰੀ ਅਤੇ ਅੱਠ ਦੌੜਾਂ ਨਾਲ ਜਿੱਤ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੈਜੀਤ ਸਿੰਘ ਸੰਧੂ ਅਤੇ ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਤਰਨ ਤਾਰਨ ਵਲੋਂ ਸਫਲ ਗੇਂਦਬਾਜ ਰਹੇ ਅਸ਼ਮੀਤ ਸਿੰਘ ਨੇ ਸੱਤ ਵਿਕਟਾਂ, ਸੁਖਚੈਨ ਸਿੰਘ ਨੇ ਪੰਜ, ਜੋਸ਼ਨ ਨੇ ਤਿੰਨ, ਗਨੇਸ਼ ਤੇ ਦੀਵਾਸ਼ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ | ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾ. ਕੁਲਦੀਪ ਸਿੰਘ, ਜੁਆਇੰਟ ਸੈਕਟਰੀ ਰੋਜ਼ਦੀਪ ਸਿੰਘ, ਸ਼ੇਰਜੰਗ ਸਿੰਘ ਹੁੰਦਲ, ਕੋਚ ਲਵਪ੍ਰੀਤ ਸਿੰਘ, ਪਰਮਿੰਦਰ ਸਿੰਘ ਮੱਲ੍ਹੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਡੀ. ਏ. ਦੇ ਕੇ ਹਾਈਕੋਰਟ ਦਾ ਫ਼ੈਸਲਾ ਲਾਗੂ ਕਰੇ- ਜੰਡ, ਆਸਲ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਵਿਖੇ ਲਗਾਇਆ ਮੋਰਚਾ ਅੱਠਵੇਂ ਦਿਨ ਵੀ ਰਿਹਾ ਜਾਰੀ
Ad Position 24