ਫਤਿਆਬਾਦ, 31 ਮਈ (ਹਰਵਿੰਦਰ ਸਿੰਘ ਧੂੰਦਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਧੀਆ ਸੋਚ ਸਦਕਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਪਤਨੀ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਵਲੋਂ ਪਿੰਡ ਭੈਲ ਢਾਏ ਵਾਲਾ ਵਿਖੇ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਇਕੱਤਰਤਾ ਨੇ ਵੱਡੀ ਰੈਲੀ ਦਾ ਰੂਪ ਧਾਰਨ ਕੀਤਾ | ਲੋਕਾਂ ਦੇ ਵਿਸ਼ਾਲ ਇਕੱਠ ਨੂੰ ਵੇਖ ਕੇ ਗਦਗਦ ਬੀਬਾ ਰਮਨਦੀਪ ਕੌਰ ਸੇਰੋਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਰੈਲੀ ਰੂਪੀ ਇਕੱਠ ਪਿੰਡ ਭੈਲ ਢਾਏ ਵਾਲਾ ਦੇ ਆਗੂਆਂ ਅਤੇ ਵਰਕਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਦਾ ਨਤੀਜਾ ਹੈ, ਜਿੰਨਾਂ ਨੇ ਸਾਡੇ ਪਰਿਵਾਰ 'ਤੇ ਵਿਸ਼ਵਾਸ ਕਰਕੇ ਮੈਨੂੰ ਨਿਮਾਣੀ ਨੂੰ ਮਾਣ ਦਿੱਤਾ | ਉਨ੍ਹਾਂ ਦੱਸਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਦੋਂ ਅਸੀਂ ਜਾਂਦੇ ਹਾਂ ਤਾਂ ਹਰ ਪਿੰਡ ਵਿਚੋਂ ਇਸੇ ਤਰ੍ਹਾਂ ਹੀ ਵੋਟਰਾਂ ਦਾ ਹੁੰਗਾਰਾ ਅਤੇ ਪਿਆਰ ਮਿਲਦਾ ਹੈ | ਇਸ ਮੌਕੇ ਐਸ.ਜੀ.ਪੀ.ਸੀ. ਦੇ ਮੈਂਬਰ ਜਥੇ. ਗੁਰਬਚਨ ਸਿੰਘ ਕਰਮੂੰਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਵੱਖ-ਵੱਖ ਪਿੰਡਾਂ 'ਚੋਂ ਬੀਬਾ ਰਮਨਦੀਪ ਕੌਰ ਸੇਰੋਂ ਨੂੰ ਮਿਲ ਰਹੇ ਹੁੰਗਾਰੇ ਅਤੇ ਪਿਆਰ ਸਤਿਕਾਰ ਸਦਕਾ ਬੀਬਾ ਰਮਨਦੀਪ ਕੌਰ ਬਹੁਤ ਵੱਡੀ ਲੀਡ ਨਾਲ ਹਲਕਾ ਖਡੂਰ ਸਾਹਿਬ ਦੀ ਸੀਟ ਤੋਂ ਜਿੱਤ ਹਾਸਲ ਕਰਕੇ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿਚ ਪਾਉਣਗੇ | ਇਸ ਮੌਕੇ ਗੁਰਬਚਨ ਸਿੰਘ ਕਰਮੂੰਵਾਲਾ, ਕੁਲਦੀਪ ਸਿੰਘ ਔਲਖ, ਰਾਜਾ ਸਰਪੰਚ ਭੈਲ, ਸਿਕੰਦਰ ਸਿੰਘ ਵਰਾਣਾ, ਸਕੱਤਰ ਸਿੰਘ ਸੇਰੋਂ ਵਾਲੇ, ਖੜਕ ਸਿੰਘ ਦੁੱਬਈ, ਤੇਜਿੰਦਰ ਸਿੰਘ ਪਿ੍ੰਸ, ਮੋਹਣ ਸਿੰਘ ਭੈਲ, ਗੁਰਦੇਵ ਸਿੰਘ ਬਾਠ, ਗੁਰਦੇਵ ਸਿੰਘ ਅੰਮਿ੍ਤਸਰ, ਚਰਨਜੀਤ ਸਿੰਘ, ਸੁੱਖਾ ਬਾਠ, ਲੱਖਾ ਸਿੰਘ ਚੌਧਰੀ, ਗੁਰਦੇਵ ਸਿੰਘ ਮੁਸਲ, ਲਖਵਿੰਦਰ ਸਿੰਘ ਲੱਖੀ, ਕੁਲਵਿੰਦਰ ਸਿੰਘ, ਹੀਰਾ ਸਿੰਘ ਬਾਠ, ਮਨਬੀਰ ਸਿੰਘ ਸੋਨਾ, ਬਿੰਦਾ ਬਾਠ, ਮੁਖਤਾਰ ਸਿੰਘ ਬਾਠ, ਬੂਟਾ ਸਿੰਘ, ਧੀਰਾ ਸਿੰਘ, ਗੁਲਜ਼ਾਰ ਪੱਪੂ, ਦਇਆ ਸਿੰਘ ਨਿੱਕਾ ਚੋਹਲਾ, ਮਨਜੀਤ ਪੱਖੋਪੁਰ, ਜਗਦੀਪ ਸਿੰਘ ਮਿੰਟੂ, ਜੰਗਸ਼ੇਰ ਟੋਨੀ, ਗੁਰਪ੍ਰੀਤ ਗੋਪੀ, ਅੰਮਿ੍ਤਪਾਲ ਸੋਨਾ, ਦੀਪਾ, ਨਿੰਦਰ ਸਿੰਘ ਆੜ੍ਹਤੀਆ, ਗੱਜਣ ਸਿੰਘ ਬਾਠ, ਪਿੰਦਰਪਾਲ ਬਾਠ, ਰੇਸ਼ਮ ਸੇਰੋਂ, ਸਕੱਤਰ ਸਿੰਘ ਭੱਲਾ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਸਲਵਿੰਦਰ ਸਿੰਘ ਭੱਟੀ, ਅਮਰਜੀਤ ਸਿੰਘ ਸਰਪੰਚ, ਧਰਮਜੀਤ ਸਿੰਘ,, ਗੁਰਮੀਤ ਖੇਲਾ, ਅਜਮੇਰ ਖੇਲਾ, ਜੋਬਨਜੀਤ ਸਿੰਘ ਮੰਡੇਖਾਨਾ, ਜਸਪਾਲ ਸਿੰਘ ਮੰਡੇਖਣਾ, ਹਰਪ੍ਰੀਤ ਸਿੰਘ ਬਾਠ, ਹੁਸਨ ਬਾਠ, ਚੰਦ ਸਿੰਘ ਸਰਪੰਚ, ਕੁਲਦੀਪ ਸਿੰਘ ਕੀਪੁ, ਮੀਤਾ ਚੌਧਰੀ, ਕੁਲਦੀਪ ਚੌਧਰੀ, ਗੁਰਬਖਸ਼ ਸਿੰਘ ਖੂਹ ਵਾਲ਼ਾ, ਕਾਲਾ ਖੂਹ ਵਾਲਾ, ਜਗੀਰ ਸਿੰਘ ਭੋਜੋਵਾਲੀ ਅਤੇ ਹੋਰ ਸ਼ਾਮਿਲ ਹੋਏ | ਇਸ ਮੌਕੇ ਤੇ ਪਿੰਡ ਵਾਸੀਆਂ ਵਲੋਂ ਬੀਬਾ ਰਮਨਦੀਪ ਕੌਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਸਟੇਜ ਦੀ ਸੇਵਾ ਸੂਬੇਦਾਰ ਮੋਹਣ ਸਿੰਘ ਭੈਲ ਨੇ ਬਾਖੂਬੀ ਨਿਭਾਈ |