14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੇਵਾ ਕੇਂਦਰ ਦੇ ਮੁਲਾਜ਼ਮ ਅੱਜ ਕਰਨਗੇ ਪੈਦਲ ਮਾਰਚ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਤਰਨ ਤਾਰਨ, 31 ਮਈ (ਹਰਿੰਦਰ ਸਿੰਘ)—ਤਰਨ ਤਾਰਨ ਜ਼ਿਲ•ੇ ਦੇ ਪ੍ਰਧਾਨ ਗੁਰਸੇਵਕ ਸਿੰਘ ਲਾਲੂ ਘੁੰਮਣ ਨੇ ਦੱਸਿਆ ਕਿ ਸਰਕਾਰ ਅਜੇ ਵੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ | ਇਨ੍ਹਾਂ ਨੂੰ ਜਗਾਉਣ ਲਈ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖੇ ਹੋਈ ਸੀ, ਜਿਸ ਵਿਚ ਪੰਜਾਬ ਭਰ ਤੋਂ ਲਗਪਗ 21 ਜ਼ਿਲਿ੍ਹਆਂ ਦੇ ਸੇਵਾ ਕੇਂਦਰਾ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ ਤੇ ਉਨ•ਾਂ ਕਿਹਾ ਕਿ ਜੇਕਰ 3 ਜੂਨ ਤੱਕ ਸਾਡੀਆਂ ਮੰਗਾ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਫਿਰ ਜੋ ਸੂਬਾ ਕਮੇਟੀ ਵਲੋਂ 6 ਜੂਨ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਸ਼ਹਿਰ ਸੁਨਾਮ ਵਿਖੇ ਇਕ ਸੂਬਾ ਪੱਧਰੀ ਰੈਲੀ ਕਰਾਂਗੇ ਤਾਂ ਜੋ ਸਾਡੀਆਂ ਮੰਗਾਂ ਲੋਕਾਂ ਤੱਕ ਅਤੇ ਸਰਕਾਰ ਤੱਕ ਪਹੁੰਚ ਸਕਣ | ਇਸ ਸਮੇਂ ਸਕੱਤਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਕੈਬਨਿਟ ਮੀਟਿੰਗ ਵਿਚ ਵੱਖ–ਵੱਖ ਵਿਭਾਗਾਂ ਦੇ ਆਊਟਸੋਰਸ ਅਤੇ ਸਾਰੇ ਵਿਭਾਗਾਂ ਵਿਚ ਠੇਕੇਦਾਰੀ ਖਤਮ ਕਰਨ ਲਈ ਜੋ ਕਾਨੂੰਨ ਬਣਾਉਣ ਬਾਰੇ ਬਿੱਲ ਪਾਸ ਕਰਨ ਬਾਰੇ ਪ੍ਰਚਾਰਿਆ ਜਾ ਰਿਹਾ ਹੈ | ਉਨ•ਾਂ ਵਿਚ ਸੇਵਾ ਕੇਂਦਰ ਮੁਲਾਜ਼ਮਾਂ ਦਾ ਕਿਤੇ ਵੀ ਨਾਂਅ ਨਹੀਂ ਲਿਆ ਗਿਆ | ਇਸ ਸਮੇਂ ਸਰਪ੍ਰਸਤ ਕਰਨਬੀਰ ਸਿੰਘ ਪਹੂਵਿੰਡ ਨੇ ਦੱਸਿਆ ਕੇ ਪਿਛਲੇ 10 ਸਾਲਾਂ ਤੋਂ ਸਰਕਾਰਾਂ ਸੇਵਾ ਕੇਂਦਰ ਮੁਲਜਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ ਅਤੇ ਪ੍ਰਾਈਵੇਟ ਕੰਪਨੀਆਂ ਵਲੋਂ ਸੋਸ਼ਣ ਕੀਤਾ ਜਾਂ ਰਿਹਾ ਹੈ | ਇਕ ਤਾਂ ਸੇਵਾ ਕੇਂਦਰ ਦੇ ਮੁਲਾਜ਼ਮ ਪਹਿਲਾਂ ਹੀ ਗ਼ਮੀ ਦੇ ਆਲਮ ਵਿਚੋਂ ਗੁਜਰ ਰਹੇ ਹਨ ਤੇ ਦੂਜੇ ਹਰ ਰੋਜ਼ ਸਰਕਾਰ ਦੀ ਸਹਿਮਤੀ ਨਾਲ ਨਵੀਆਂ ਤੋਂ ਨਵੀਆਂ ਮੁਲਾਜ਼ਮਾਂ ਵਿਰੁੱਧ ਕੰਪਨੀ ਵਲੋਂ ਚਿੱਠੀਆ ਕੱਢ ਕੇ ਮਨੋਵਿਗਿਆਨਿਕ ਤੌਰ 'ਤੇ ਮਾਨਸਿਕ ਪ੍ਰੇਸ਼ਾਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਅਤੇ ਸਰਕਾਰ ਨੇ ਐਵੇਂ ਦੇ ਡਰਾਵੇ ਦੇਣੇ ਬੰਦ ਨਾ ਕੀਤੇ ਤਾਂ ਉਹ ਆਪਣੀਆਂ ਭਰਾਤਰੀ ਜਥੇਬੰਦੀਆਂ ਦਾ ਸਾਥ ਲੈ ਕੇ ਸਰਕਾਰ ਦੇ ਖਿਲਾਫ਼ ਜਬਰਦਸਤ ਐਕਸ਼ਨ ਉਲੀਕਣਗੇ | ਇਸ ਸਮੇਂ ਵਰਿੰਦਰ ਸਿੰਘ ਜੋਤੀ ਨੇ ਕਿਹਾ ਕਿ ਸੇਵਾ ਕੇਂਦਰ ਦੇ ਮੁਲਾਜ਼ਮਾਂ ਦਾ ਠੇਕਾ ਪ੍ਰਣਾਲੀ ਖ਼ਤਮ ਕਰਨ ਵਾਲੇ ਫੈਸਲੇ ਵਿਚ ਨਾਮ ਨਾ ਹੋਣ ਕਾਰਨ ਬਹੁਤ ਨਿਰਾਸ਼ਾ ਅਤੇ ਰੋਸ ਜ਼ਾਹਿਰ ਹੋ ਰਿਹਾ ਹੈ, ਜਿਸ ਦੇ ਸੰਬੰਧ ਵਿਚ ਸਮੂਹ ਮੁਲਾਜ਼ਮ ਅੱਜ 1 ਜੂਨ ਨੂੰ ਤਰਨ ਤਾਰਨ ਸ਼ਹਿਰ ਵਿਚ ਪੰਜਾਬ ਸਰਕਾਰ ਖਿਲਾਫ਼ ਰੋਡ ਸ਼ੋਅ ਕਰਨਗੇ ਅਤੇ ਤਰਨ ਤਾਰਨ ਦੇ ਵਾਸੀਆਂ ਨੂੰ ਜੋ ਸਰਕਾਰ ਅਤੇ ਕੰਪਨੀ ਵਲੋਂ ਮਿਲ ਕੇ ਮੁਲਾਜ਼ਮਾਂ ਨੂੰ ਬਿਨਾਂ ਕਾਰਨ ਦੱਸੇ ਹਟਾਇਆ ਜਾ ਰਿਹਾ ਹੈ, ਉਸ ਬਾਰੇ ਲੋਕਾਂ ਤੱਕ ਆਪਣੀ ਆਵਾਜ਼ ਪੁੱਜਦਾ ਕਰਾਂਗੇ |
Ad Position 22
No active advertisement
ਪਿਛਲੀ ਖ਼ਬਰ ਜਨਮ ਤੋਂ ਬੁਢਾਪੇ ਤੱਕ ਹਰੇਕ ਵਿਅਕਤੀ ਲਈ ਹੈ ਦੁੱਧ ਬੇਹਦ ਜ਼ਰੂਰੀ— ਕੋਚ ਸਰੂਪ ਸਿੰਘ ਢੋਟੀਆਂ <br/> ਅਗਲੀ ਖ਼ਬਰ ਬੀਬਾ ਰਮਨਦੀਪ ਕੌਰ ਵਲੋਂ ਪਿੰਡ ਭੈਲ ਵਿਖੇ ਇਕੱਤਰਤਾ <br/>
Ad Position 24