01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਖੇਮਕਰਨ 'ਚ ਵਾਰਡਾਂ ਵਾਸੀਆਂ ਨੇ ਸ਼ਹਿਰ ਦੀਆਂ ਗਲੀਆਂ 'ਚ ਖੜੇ੍ਹ ਗੰਦੇ ਪਾਣੀ 'ਚ ਝੋਨਾ ਲਗਾ ਕੇ ਰੋਸ ਜ਼ਾਹਰ ਕੀਤਾ <br/>

Ad Position 21
No active advertisement
ਅਜੀਤ ਡੈਸਕ 02-06-2026
ਖੇਮਕਰਨ, 1 ਜੂਨ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸ਼ਹਿਰ ਦੀਆਂ ਕਾਫ਼ੀ ਗਲੀਆਂ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਨਰਕ ਦਾ ਘਰ ਬਣ ਕੇ ਰਹਿ ਗਈਆਂ ਹਨ | ਗੰਦੇ ਪਾਣੀ 'ਚ ਸ਼ਹਿਰ ਦੇ ਲਹਿੰਦੇ ਪਾਸੇ ਦੀਆਂ ਸਾਰੀਆਂ ਗਲੀਆਂ 'ਚ ਗੰਦਾ ਪਾਣੀ ਭਰਿਆ ਪਿਆ ਹੈ | ਨਜ਼ਦੀਕੀ ਅਬਾਦੀ 'ਤੇ ਰਾਹਗੀਰਾਂ ਲਈ ਆਉਣਾ-ਜਾਣਾ ਬੰਦ ਹੋਇਆ ਪਿਆ ਹੈ, ਜਿਸ ਨੂੰ ਲੈ ਕੇ ਅੱਜ ਇਲਾਕਾ ਦੇ ਵਾਰਡਾਂ ਵਾਸੀਆਂ ਵਲੋਂ ਸਥਾਨਕ ਕਾਂਗਰਸੀਆਂ ਸਮੇਤ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਗਲੀਆਂ 'ਚ ਖੜੇ ਗੰਦੇ ਪਾਣੀ 'ਚ ਝੋਨਾ ਲਗਾ ਕੇ ਰੋਸ ਜਾਹਰ ਕੀਤਾ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ | ਵਾਰਡਾਂ ਦੇ ਵਾਸੀਆਂ ਨੇ ਸਰਕਾਰ ਤੇ ਨਗਰ ਪੰਚਾਇਤ ਖੇਮਕਰਨ ਤੋਂ ਮੰਗ ਕੀਤੀ ਕਿ ਗਲੀਆਂ 'ਚੋਂ ਗੰਦੇ ਪਾਣੀ ਦਾ ਤੁਰੰਤ ਨਿਕਾਸ ਕਰਵਾ ਕੇ ਗਲੀਆਂ ਦੀ ਸਫ਼ਾਈ ਕਰਵਾਈ ਜਾਵੇ | ਇਸ ਦੇ ਨਾਲ ਛੱਪੜਾਂ ਦੀ ਵੀ ਸਫ਼ਾਈ ਕਰਵਾਈ ਜਾਵੇ | ਇਸੇ ਦੌਰਾਨ ਵਾਰਡ ਵਾਸੀਆਂ ਦੇ ਰੋਸ ਪ੍ਰਦਰਸ਼ਨ 'ਚ ਸ਼ਾਮਿਲ ਹੋਏ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਕਾਂਗਰਸੀ ਕੌਂਸਲਰਾਂ ਵਰਿਆਮ ਸਿੰਘ ਚੱਠੂ ਤੇ ਗੁਰਬੀਰ ਸਿੰਘ ਖੇੜਾ ਨੇ ਦੱਸਿਆ ਕਿ ਸ਼ਹਿਰ ਦੇ ਹਰ ਪਾਸੇ ਗੰਦਾ ਪਾਣੀ ਖੜਾ ਹੈ | ਸ਼ਹਿਰ 'ਚੋਂ ਬਾਹਰ ਪਿੰਡਾਂ ਨੂੰ ਜਾਣ ਵਾਲੇ ਰਿਸ਼ਤੇ ਗੰਦੇ ਪਾਣੀ 'ਚ ਡੁੱਬੇ ਪਏ ਹਨ | ਮੁਹੱਲਾ ਵਾਸੀਆਂ ਦਾ ਰਹਿਣਾ ਦੁੱਭਰ ਹੋਇਆ ਪਿਆ ਹੈ | ਛੱਪੜਾਂ ਦਾ ਪਾਣੀ ਸਲੱਮ ਬਸਤੀਆਂ ਦੇ ਘਰਾਂ 'ਚ ਵੜ ਰਿਹਾ ਹੈ | ਗ਼ਰੀਬਾਂ ਦੇ ਮਕਾਨਾਂ ਦੇ ਘਰ ਪਾਟ ਰਹੇ ਹਨ, ਪਰ ਅਫਸੋਸ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਦੇ ਦਾਅਵੇ ਕਿੱਥੇ ਕਰ ਰਹੀ ਹੈ | ਖੇਮਕਰਨ ਸ਼ਹਿਰ ਚ ਸਾਢੇ ਚਾਰ ਸਾਲਾਂ ਤੱਕ ਇਕ ਇੱਟ ਵੀ ਨਹੀਂ ਲੱਗੀ | ਕਾਂਗਰਸ ਰਾਜ ਸਮੇਂ ਹੋਇਆ ਵਿਕਾਸ ਵੀ ਤਬਾਹ ਕੀਤਾ ਜਾ ਰਿਹਾ ਹੈ | ਸ਼ਹਿਰ ਦੇ ਸਾਰੇ ਛੱਪੜ ਗੰਦੇ ਪਾਣੀ ਨਾਲ ਨੱਕੋਂ ਨੱਕ ਭਰੇ ਪਏ ਹਨ | ਗਰਮੀ ਦੇ ਮੌਸਮ 'ਚ ਗੰਦਾ ਪਾਣੀ ਇੰਨੀ ਬੂਦਬੂ ਮਾਰ ਰਿਹਾ ਕਿ ਨਜ਼ਦੀਕੀ ਅਬਾਦੀ ਦਾ ਜੀਨਾ ਮੁਹਾਲ ਹੋਇਆ ਪਿਆ ਹੈ | ਇਕ ਤਰ੍ਹਾਂ ਨਾਲ ਗੰਦਗੀ 'ਚ ਰਹਿਣ ਲਈ ਸ਼ਹਿਰ ਵਾਸੀ ਮਜ਼ਬੂਰ ਹਨ | ਇਸ ਮੌਕੇ ਕਾਂਗਰਸੀ ਆਗੂ ਵਿਕਾਸ ਵਿੱਜ, ਆੜ੍ਹਤੀ ਦਿਲਬਾਗ ਸਿੰਘ ਪੱਤੂ, ਸਰਕਲ ਪ੍ਰਧਾਨ ਹਰਪਾਲ ਸਿੰਘ ਭੁੱਲਰ, ਚਾਨਣ ਸਿੰਘ ਮਾਸਟਰ, ਹਰਪਾਲ ਸਿੰਘ ਪ੍ਰਧਾਨ, ਡਾ. ਗੋਰਾ ਮਸੀਹ, ਭਗਵਾਨ ਸਿੰਘ ਚਰੜ, ਦਰਬਾਰਾ ਸਿੰਘ, ਅਵਤਾਰ ਸਿੰਘ, ਚਾਨਣ ਸਿੰਘ ਅਟਾਰੀ ਵਾਲਾ, ਬਲਵਿੰਦਰ ਸਿੰਘ ਵਰਨ, ਗੁਰਦਿਆਲ ਸਿੰਘ, ਅੰਗਰੇਜ ਸਿੰਘ, ਕਾਰਜ ਸਿੰਘ ਪੱਤੂ, ਚਾਨਣ ਸਿੰਘ ਚੱਠੂ ਤੇ ਸਾਬਕਾ ਕੌਂਸਲਰ ਜਗਤਾਰ ਸਿੰਘ ਬਿੱਟੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਦੌਰਾਨ ਲਗਾਈਆਂ ਗੰਭੀਰ ਸੱਟਾਂ, 5 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਨਾਰਲੀ ਤੋਂ ਭੇਦ-ਭਰੀ ਹਾਲਤ 'ਚ ਨਾਬਾਲਗ ਲੜਕਾ ਗੁੰਮ <br/>
Ad Position 24