01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਐੱਸ. ਈ. ਖਹਿਰਾ ਨੂੰ ਸੇਵਾ ਮੁਕਤ ਹੋਣ 'ਤੇ ਵਿਦਾਇਗੀ ਪਾਰਟੀ ਦਿੱਤੀ <br/>

Ad Position 21
No active advertisement
ਅਜੀਤ ਡੈਸਕ 02-06-2026
ਖਡੂਰ ਸਾਹਿਬ, 1 ਜੂਨ (ਰਸ਼ਪਾਲ ਸਿੰਘ ਕੁਲਾਰ)-ਪੀ. ਐੱਸ. ਪੀ. ਸੀ. ਐੱਲ. ਵਿਭਾਗ ਪੰਜਾਬ ਵਿਚ ਐੱਸ. ਈ. ਦੇ ਅਹੁਦੇ 'ਤੇ ਤਾਇਨਾਤ ਇੰਜੀ. ਗੁਰਸਰਨ ਸਿੰਘ ਖਹਿਰਾ ਦੀ ਸੇਵਾ ਮੁਕਤੀ 'ਤੇ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਮੁਨੀਸ਼ ਸਿਸੋਦੀਆ ਇੰਚਾਰਜ ਆਮ ਆਦਮੀ ਪਾਰਟੀ ਪੰਜਾਬ, ਡਾ. ਇੰਦਰਬੀਰ ਸਿੰਘ ਨਿੱਝਰ ਵਿਧਾਇਕ, ਜਸਬੀਰ ਸਿੰਘ ਵਿਧਾਇਕ ਅਤੇ ਵਿਧਾਇਕ ਸਰਵਣ ਸਿੰਘ ਧੁੰਨ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਵਿਭਾਗ ਪੰਜਾਬ ਵਿਚ ਰਹਿ ਕਿ 35 ਸਾਲ ਨਿਭਾਈਆਂ ਬੇਦਾਗ ਸੇਵਾਵਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਿਹਨਤੀ ਅਤੇ ਇਮਾਨਦਾਰ ਅਫ਼ਸਰਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ, ਪਰ ਸੇਵਾ ਮੁਕਤੀ ਵੀ ਜ਼ਰੂਰੀ ਹੈ | ਜ਼ਿਕਰਯੋਗ ਹੈ ਕਿ ਖਹਿਰਾ ਅੱਠ ਗੁਰੂ ਸਾਹਿਬਾਨਾਂ ਦੀ ਪਵਿੱਤਰ ਧਰਤੀ ਖਡੂਰ ਸਾਹਿਬ ਦੇ ਜੰਮਪਲ ਹਨ ਅਤੇ ਅੱਜ ਵੀ ਆਪਣੇ ਨਗਰ ਨਾਲ ਨੇੜਿਓਾ ਜੁੜੇ ਹੋਏ ਹਨ | ਇੰਜੀਨੀਅਰ ਗੁਰਸ਼ਰਨ ਸਿੰਘ ਖਹਿਰਾ ਨੇ ਰੇਲ ਕੋਚ ਫੈਕਟਰੀ ਦੇ ਇਲੈਕਟ੍ਰੀਕਲ ਵਿਭਾਗ ਵਿਚ ਛੇ ਸਾਲ ਸੇਵਾ ਨਿਭਾਈ | ਇਸ ਤੋਂ ਬਾਅਦ 27 ਮਾਰਚ 1991 ਨੂੰ ਉਨ੍ਹਾਂ ਨੇ ਬਿਜਲੀ ਬੋਰਡ ਵਿਭਾਗ ਵਿਚ ਐਸ.ਐਸ.ਏ. ਵਜੋਂ 66 ਕੇ.ਵੀ. ਸਬ-ਸਟੇਸ਼ਨ ਲੌਹਕਾ ਵਿਚ ਆਪਣੀ ਸੇਵਾ ਸ਼ੁਰੂ ਕੀਤੀ | ਨੌਕਰੀ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਉੱਚ ਸਿੱਖਿਆ ਜਾਰੀ ਰੱਖੀ ਅਤੇ 1994 ਵਿਚ ਏ.ਐਮ.ਆਈ.ਈ. ਪਾਸ ਕੀਤਾ ਅਤੇ 13 ਦਸੰਬਰ 1995 ਨੂੰ ਉਹ ਐੱਸ.ਡੀ.ਓ. ਵਜੋਂ ਚੁਣੇ ਗਏ | ਉਨ੍ਹਾਂ ਦੀ ਪਹਿਲੀ ਤਾਇਨਾਤੀ ਐੱਸ.ਡੀ.ਓ. ਵਜੋਂ ਪੱਟੀ ਵਿਚ ਹੋਈ | ਆਪਣੇ ਸੇਵਾ ਕਾਲ ਦੌਰਾਨ ਉਹ ਇਕ ਇਮਾਨਦਾਰ, ਮਿਹਨਤੀ ਅਤੇ ਲੋਕ-ਹਿਤੈਸ਼ੀ ਅਧਿਕਾਰੀ ਵਜੋਂ ਜਾਣੇ ਗਏ | 2007 ਵਿਚ ਉਹ ਐਕਸੀਅਨ ਵਜੋਂ ਅਰਬਨ ਤਰਨ ਤਾਰਨ ਵਜੋਂ ਤਾਇਨਾਤ ਹੋਏ ਅਤੇ 2023 ਪਦ-ਉਨਤ ਹੋ ਕੇ ਅੱੈਸ.ਈ. ਤਾਇਨਾਤ ਤਰਨ ਤਾਰਨ ਹੋਏ ਅਤੇ ਹੁਣ ਐੱਸ.ਈ., ਪੀ. ਐਂਡ ਐੱਮ. ਅੰਮਿ੍ਤਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ | ਇਸ ਮੌਕੇ ਪ੍ਰਭਬੀਰ ਸਿੰਘ ਬਰਾੜ ਚੇਅਰਮੈਨ ਪਨਸਪ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਦਲਵਿੰਦਰਜੀਤ ਸਿੰਘ ਡਿਪਟੀ ਕਮਿਸ਼ਨਰ ਅੰਮਿ੍ਤਸਰ, ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਆਫ਼ ਪੁਲਿਸ ਅੰਮਿ੍ਤਸਰ, ਅਰਵਿੰਦਰਜੀਤ ਸਿੰਘ ਸਾਬਕਾ ਮੁੱਖ ਇੰਜੀਨੀਅਰ, ਸਤਿੰਦਰਪਾਲ ਸਿੰਘ ਸਾਬਕਾ ਮੁੱਖ ਇੰਜੀਨੀਅਰ, ਰਾਜੀਵ ਪ੍ਰਸ਼ਾਰ ਸਾਬਕਾ ਮੁੱਖ ਇੰਜੀਨੀਅਰ, ਜਸਵੀਰ ਸਿੰਘ ਧੀਮਾਨ ਪ੍ਰਧਾਨ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ, ਹਰਦੇਵ ਸਿੰਘ ਨਗੋਕੇ ਸੂਬਾਈ ਆਗੂ ਆਦਿ ਵਲੋਂ ਗੁਰਸਰਨ ਸਿੰਘ ਖਹਿਰਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੰਵਲਪ੍ਰੀਤ ਸਿੰਘ ਪੰਨੂੰ ਪ੍ਰਧਾਨ ਸੰਯੁਕਤ ਕਿਸਾਨ ਮੋਰਚਾ, ਹਰਜਿੰਦਰ ਸਿੰਘ ਟਾਂਡਾ ਪ੍ਰਧਾਨ ਅਜਾਦ ਸੰਘਰਸ਼ ਕਮੇਟੀ ਪੰਜਾਬ, ਦਲਜੀਤ ਸਿੰਘ ਡਿਆਲਪੁਰਾ, ਮੁਖਤਾਰ ਸਿੰਘ ਮੱਲਾ, ਜਸਬੀਰ ਸਿੰਘ ਮਹਿਤੀਆ, ਸੁਖਜਿੰਦਰ ਸਿੰਘ ਲਾਡੀ, ਅਮੋਲਕ ਸਿੰਘ, ਨਵਜੋਤ ਸਿੰਘ ਖਹਿਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਰਨਬੀਰ ਸਿੰਘ ਬੁਰਜ ਨੇ ਐੱਸ. ਸੀ. ਸੈੱਲ ਦੇ ਨਵ-ਨਿਯੁਕਤ ਜ਼ਿਲ੍ਹਾ ਚੇਅਰਮੈਨ ਹਰਚੰਦ ਸਿੰਘ ਨਦੋਹਰ ਨੂੰ ਕੀਤਾ ਸਨਮਾਨਿਤ... ਅਗਲੀ ਖ਼ਬਰ ਬਿ੍ਟਿਸ਼ ਵਿਕਟੋਰੀਆ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਤਿ ਆਧੁਨਿਕ ਸਵਿਮਿੰਗ ਪੂਲ 'ਚ ਤੈਰਾਕੀ ਕੋਚਿੰਗ ਦੀਆਂ ਕਲਾਸਾਂ...
Ad Position 24