05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

'ਆਪ', ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਦੇ ਦਰਜਨ ਤੋਂ ਵੱਧ ਆਗੂ ਅਕਾਲੀ ਦਲ ਵਾਰਿਸ ਪੰਜਾਬ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 03-06-2026
ਤਰਨ ਤਾਰਨ, 2 ਜੂਨ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਵਿਚ ਅਕਾਲੀ ਦਲ ਵਾਰਿਸ ਪੰਜਾਬ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦ ਆਮ ਆਦਮੀ ਪਾਰਟੀ, ਕਾਂਗਰਸ ਤੇ ਹੋਰ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਦਰਜਨ ਤੋਂ ਵੱਧ ਆਗੂ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਾਪੂ ਤਰਸੇਮ ਸਿੰਘ, ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ, ਹਰਭਜਨ ਸਿੰਘ, ਮਲਕੀਤ ਸਿੰਘ ਬਹਿਲਾ ਅਤੇ ਗੁਰਦੇਵ ਸਿੰਘ ਸੰਧੂ, ਰਣਜੀਤ ਸਿੰਘ ਰਾਣਾ, ਮਨਜੀਤ ਕੌਰ ਤਰਨ ਤਾਰਨ ਵਲੋਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਸਨਮਾਨਿਤ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਅਤੇ ਗੁਰਦੇਵ ਸਿੰਘ ਸੰਧੂ ਨੇ ਦੱਸਿਆ ਕਿ ਜਿਸ ਤਰ੍ਹਾਂ ਚੋਣਾਂ ਨਜ਼ਦੀਕ ਆ ਰਹੀਆਂ ਹਨ | ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਝੁਕਾਅ ਅਕਾਲੀ ਦਲ ਵਾਰਿਸ ਪੰਜਾਬ ਵੱਲ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਅਕਾਲੀ ਦਲ, ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਦੇਖ ਲਿਆ ਹੈ ਪਰ ਇਨ੍ਹਾਂ ਸਰਕਾਰਾਂ ਵਿਚੋਂ ਕਿਸੇ ਵੀ ਸਰਕਾਰ ਨੇ ਪੰਜਾਬ ਵਿਚੋਂ ਬੇਰੁਜਗਾਰੀ, ਨਸ਼ਾ, ਗੈਂਗਸਟਰਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ | ਚੋਣਾਂ ਦੌਰਾਨ ਲੋਕਾਂ ਨਾਲ ਵਾਅਦੇ ਵੱਡੇ ਵੱਡੇ ਕੀਤੇ ਗਏ ਪਰ ਕੁਰਸੀ 'ਤੇ ਬੈਠਦਿਆਂ ਹੀ ਸਾਰੇ ਵਾਅਦਿਆਂ ਦਰਕਿਨਾਰ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਭਾਈ ਅਮਿ੍ਤਪਾਲ ਸਿੰਘ ਵਲੋਂ ਬਿਨਾਂ ਕਿਸੇ ਲਾਲਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਜਦ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਇਸ ਸਰਕਾਰ ਵਲੋਂ ਜੇਲ੍ਹ ਵਿਚ ਡੱਕ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਦਾ ਇਹ ਟੀਚਾ ਹੈ ਕਿ ਪੰਜਾਬ ਵਿਚੋਂ ਨਸ਼ਾ ਖਤਮਾ ਕਰਨਾ, ਗੈਂਗਸਟਰਵਾਦ ਖਤਮਾ ਕਰਨਾ ਅਤੇ ਲੋਕਾਂ ਨੂੰ ਰੁਜਗਾਰ ਦੇਣਾ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵਾਰਿਸ ਪੰਜਾਬ ਵਿਚ ਜਥੇਬੰਦੀ ਵਿਚ ਜੁੜਨ ਤਾਂ ਜੋ ਇਕ ਰੰਗਲਾ ਪੰਜਾਬ ਬਣਾਇਆ ਜਾ ਸਕੇ | ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਵਿਚ ਰੂਪ ਰਾਣੀ ਮੈਂਬਰ ਪੰਚਾਇਤ ਮੱਲੀਆ, ਰਣਧੀਰ ਸਿੰਘ ਚੇਅਰਮੈਨ ਐੈਂਟੀਕੁਰਪੱਸ਼ਨ ਸੁਸਾਇਟੀ, ਲਖਬੀਰ ਸਿੰਘ ਬਲਾਕ ਪ੍ਰਧਾਨ, ਰਣਜੀਤ ਕੌਰ, ਜਸਬੀਰ ਸਿੰਘ ਠਰੂ, ਬਾਬਾ ਰਣਜੀਤ ਸਿੰਘ ਤਰਨ ਤਾਰਨ, ਮਨਜਿੰਦਰ ਸਿੰਘ ਬਿਜਲੀਵਾਲਾ, ਸੁਖਵਿੰਦਰ ਸਿੰਘ ਰਟੌਲ, ਪ੍ਰਮਜੀਤ ਸਿੰਘ ਝਬਾਲ, ਜਸਵਿੰਦਰ ਸਿੰਘ ਜੱਸ ਤਰਨ ਤਾਰਨ, ਜਗਤਾਰ ਸਿੰਘ ਡੀ.ਜੇ ਵਾਲਾ, ਬਾਬਾ ਗੁਰਮੇਜ ਸਿੰਘ, ਹਰਪ੍ਰਤਾਪ ਸਿੰਘ, ਡਾ. ਸਕੱਤਰ ਸਿੰਘ, ਸੁਖਦੇਵ ਸਿੰਘ ਗ੍ਰੰਥੀ, ਕਾਲਾ ਸਿੰਘ, ਹਰਜੀਤ ਸਿੰਘ ਕੈਰੋਂਵਾਲ, ਸੁਖਦੀਪ ਸਿੰਘ ਪਲਾਸੌਰ, ਕੁਲਵੰਤ ਸਿੰਘ ਫੌਜੀ, ਹਰਦੇਵ ਸਿੰਘ ਤਰਨ ਤਾਰਨ, ਗੁਰਮੀਤ ਸਿੰਘ ਤਰਨ ਤਾਰਨ, ਕਰਤਾਰ ਸਿੰਘ ਯੂ.ਐੱਸ.ਏ, ਸੁਖਦੇਵ ਸਿੰਘ ਸੰਧੂ, ਪਵਨਦੀਪ ਸਿੰਘ, ਮਹਿੰਦਰ ਸਿੰਘ, ਡਾ. ਅੰਮਿ੍ਤਪਾਲ ਸਿੰਘ ਝਬਾਲ, ਤੇਜਿੰਦਰ ਸਿੰਘ ਮੁਰਾਦਪੁਰ, ਸੁਖਦੇਵ ਸਿੰਘ ਤੁੜ, ਅਵਤਾਰ ਸਿੰਘ ਫੌਜੀ, ਸ਼ੇਰਾ ਕਾਜੀਕੋਟ ਪ੍ਰਮੁੱਖ ਹਨ |

Ad Position 22
No active advertisement
ਪਿਛਲੀ ਖ਼ਬਰ ਦਿਵਿਆਂਗ ਵਰਗ ਨੂੰ ਵੀ ਸਰਕਾਰੀ ਮੁਲਾਜ਼ਮਾਂ ਵਾਂਗ ਪੈਨਸ਼ਨ ਦੀ ਅਦਾਇਗੀ ਹੋਵੇ- ਸੈਣੀ <br/> ਅਗਲੀ ਖ਼ਬਰ ਪਿੰਡ ਸੈਦਪੁਰ ਤੋਂ ਮਨਦੀਪ ਸਿੰਘ ਮੰਨਾ ਦੀ ਪ੍ਰੇਰਣਾ ਨਾਲ ਮੌਜੂਦਾ ਸਰਪੰਚ ਦੀ ਅਗਵਾਈ ਹੇਠ 47 ਪਰਿਵਾਰ ਕਾਂਗਰਸ 'ਚ ਸ਼ਾਮਿਲ...
Ad Position 24