ਫਤਿਆਬਾਦ, 2 ਜੂਨ (ਹਰਵਿੰਦਰ ਸਿੰਘ ਧੂੰਦਾ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਆਪਣੀ ਜਨ ਸੰਪਰਕ ਮੁਹਿੰਮ ਨੂੰ ਤੇਜ਼ ਕਰਦਿਆਂ ਹੋਇਆਂ ਕਸਬਾ ਫਤਿਆਬਾਦ ਦੇ ਨਜ਼ਦੀਕ ਪਿੰਡ ਚੰਡੀਗੜ ਕਲੋਨੀ ਵਿਖੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਅਨੇਕਾਂ ਸੱਮਸਿਆਵਾਂ ਨਾਲ ਜੂਝ ਰਹੇ ਪਿੰਡ ਵਾਸੀਆਂ ਨੂੰ ਆਪਣੀ ਕਿਰਤ ਕਮਾਈ ਵਿਚੋਂ ਛੱਪੜ ਲਈ ਜ਼ਮੀਨ ਲੈ ਕੇ ਛੱਪੜ ਦੀ ਖੁਦਾਈ ਕਰਨ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੀ ਮਹਿਲਾ ਪ੍ਰਧਾਨ ਨਿਰਮਲ ਕੌਰ, ਮੈਂਬਰ ਸਰਬਜੀਤ ਕੌਰ, ਮਨਪ੍ਰੀਤ ਕੌਰ, ਗੋਲਡੀ ਹਲਵਾਈ, ਬਲਵਿੰਦਰ ਕੌਰ, ਨੰਬਰਦਾਰ ਤਰਸੇਮ ਸਿੰਘ, ਪਰਮਜੀਤ ਕੌਰ, ਦਰਸ਼ਨਾ ਰਾਣੀ, ਸੁਖਵਿੰਦਰ ਕੌਰ, ਪ੍ਰਵੀਨ ਸਿੰਘ ਪੀਨਾ, ਪਲਵਿੰਦਰ ਸਿੰਘ ਪਿੰਦੂ, ਕਸ਼ਮੀਰ ਸਿੰਘ ਬਾਬਾ, ਕਾਮਰੇਡ ਜਗੀਰ ਸਿੰਘ, ਤੋਤੀ ਚੌਧਰੀ ਅਤੇ ਸਾਬਕਾ ਸਰਪੰਚ ਰਾਜੂ ਆਦਿ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਬੇੜੇ 'ਚ ਸਵਾਰ ਹੋਏ | ਇਸ ਮੌਕੇ ਸਾਬਕਾ ਵਿਧਾਇਕ ਸਿੱਕੀ ਨੇ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕਰਨ ਵਾਲੇ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਨਸ਼ਿਆਂ ਦੇ ਕੋਹੜ ਨੂੰ ਜੜੋਂ ਖਤਮ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਸ਼ਿਆਂ ਵਿਚ ਗਲਤਾਨ ਨੌਜਵਾਨ ਪੀੜ੍ਹੀ ਨੂੰ ਸੰਭਾਲਣ ਦੀ ਅੱਜ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਂਗਰਸ ਪਾਰਟੀ ਦਾ ਗ੍ਰਾਫ ਦਿਨੋਂ ਦਿਨ ਵਧ ਰਿਹਾ ਤੇ ਲੋਕ ਕਾਂਗਰਸ ਪਾਰਟੀ ਨੂੰ ਭਰਪੂਰ ਸਮਰਥਨ ਦੇ ਰਹੇ ਹਨ | ਇਸ ਮੌਕੇ ਸਰਪੰਚ ਬੀਬੀ ਅਮਰ ਕੌਰ, ਸਰਪੰਚ ਜਗਵਿੰਦਰ ਸਿੰਘ ਫਤਿਆਬਾਦ, ਨੰਬਰਦਾਰ ਸੁਖਦੇਵ ਸਿੰਘ ਫਤਿਆਬਾਦ, ਜਗਰੂਪ ਸਿੰਘ ਖਵਾਸਪੁਰ, ਮਹਿੰਦਰ ਸਿੰਘ ਕੰਬੋਜ, ਸੁਖਵਿੰਦਰ ਸਿੰਘ ਮੋਹਣ ਪੁਰੀਆ ਪੂਰੀਆ, ਮੈਂਬਰ ਪੰਚਾਇਤ ਸੁਖਦੇਵ ਰਾਜ ਸੁੱਖ, ਠੇਕੇਦਾਰ ਬਲਕਾਰ ਸਿੰਘ, ਰਾਣੀ ਰਵਿੰਦਰ ਕੌਰ, ਧਰਮ ਸਿੰਘ ਸੰਧਾ, ਕੁਲਵੰਤ ਸਿੰਘ ਬਿੱਲੂ, ਦਿਲਬਾਗ ਸਿੰਘ, ਸਤਨਾਮ ਸਿੰਘ ਸੱਤਾ, ਕੁਲਵੰਤ ਸਿੰਘ ਬਿੱਲੂ, ਸਾਬਕਾ ਸਰਪੰਚ ਰਾਜੂ ਸਿੰਘ, ਸਰਬਜੀਤ ਕੌਰ, ਗੁਰਮੀਤ ਕੌਰ, ਜਗਤਾਰ ਸਿੰਘ, ਮੱਖਣ ਸਿੰਘ, ਜੱਜ ਸਿੰਘ, ਸੁੱਖ ਸਿੰਘ, ਬਚਨ ਸਿੰਘ ਲੀਡਰ, ਅਸ਼ੋਕ , ਦੀਸ਼ਾ, ਸੋਨੂੰ, ਗੁਰਪ੍ਰੀਤ ਸਿੰਘ ਗੋਪੀ, ਰਾਝਾ ਸਿੰਘ, ਜਸਵੰਤ ਸਿੰਘ ਬਾਬਾ, ਅਵਤਾਰ ਸਿੰਘ ਸਾਬਾ, ਮਨਪ੍ਰੀਤ ਸਿੰਘ, ਰਤਨ ਸਿੰਘ, ਗੁਰਮੇਜ ਸਿੰਘ ਠੇਕੇਦਾਰ ਤੋਂ ਇਲਾਵਾ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਸਿਆਸੀ ਸਲਾਹਕਾਰ ਰਣਜੀਤ ਸਿੰਘ ਰਾਣਾ ਪਵਾਰ ਆਦਿ ਹਾਜ਼ਰ ਸਨ |