ਪੱਟੀ, 2 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ)-ਅਪਰਾਧ ਸ਼ਾਖਾ ਤੇ ਜਾਂਚ ਕਮਿਸ਼ਨ ਸੰਸਥਾ ਦੀ ਮੀਟਿੰਗ ਪੱਟੀ ਵਿਖੇ ਸਥਿਤ ਸੂਬਾਈ ਦਫ਼ਤਰ ਵਿਚ ਚੇਅਰਮੈਨ ਪੰਜਾਬ ਸੁਖਵਿੰਦਰ ਸਿੰਘ ਅਗਵਾਈ ਹੇਠ ਅਪਰਾਧ ਸ਼ਾਖਾ ਤੇ ਜਾਂਚ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਬਹਾਦਰ ਸਿੰਘ ਗਿੱਲ ਤੇ ਰਾਸ਼ਟਰੀ ਵਾਇਸ ਚੇਅਰਮੈਨ ਹਰੀਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹੋਈ | ਇਹ ਮੀਟਿੰਗ ਪੰਜਾਬ ਦੇ ਚੇਅ. ਸੁਖਵਿੰਦਰ ਸਿੰਘ ਅਤੇ ਵਾਇਸ ਚੇਅ. ਪੰਜਾਬ ਗੁਰਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ | ਮੀਟਿੰਗ ਦੌਰਾਨ ਸਮਾਜ ਵਿਚ ਵਧ ਰਹੇ ਅਪਰਾਧਾਂ, ਭਿ੍ਸ਼ਟਾਚਾਰ ਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਸੰਸਥਾ ਵਲੋਂ ਆਪਣਾ ਯੋਗਦਾਨ ਪਾਉਣ ਲਈ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਪੰਜਾਬ ਚੇਅਰਮੈਨ ਸੁਖਵਿੰਦਰ ਸਿੰਘ ਅਤੇ ਵਾਈਸ ਚੇਅ. ਗੁਰਦੀਪ ਸਿੰਘ ਨੇ ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਹੰਭਲਾ ਮਾਰਨਾ ਚਾਹੀਦਾ ਹੈ, ਤਾਂ ਜੋ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ ਅਤੇ ਅਪਰਾਧ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ | ਲੋਕਾਂ ਦੀ ਮਦਦ ਆਮ ਜਨਤਾ ਨੂੰ ਅਪਰਾਧਾਂ ਅਤੇ ਸ਼ੋਸ਼ਣ ਖਿਲਾਫ਼ ਜਾਗਰੂਕ ਕਰਨਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕਰਵਾਉਣਾ | ਪ੍ਰਸ਼ਾਸਨ ਨਾਲ ਤਾਲਮੇਲ ਬਣਾਉਣਾ, ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਅਤੇ ਪੁਲਿਸ ਨਾਲ ਬਿਹਤਰ ਤਾਲਮੇਲ ਬਣਾ ਕੇ ਚੱਲਣਾ | ਸੰਗਠਨ ਦਾ ਵਾਧਾ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪਿੰਡ ਪੱਧਰ 'ਤੇ ਅਪਰਾਧ ਸ਼ਾਖਾ ਤੇ ਜਾਂਚ ਕਮਿਸ਼ਨ ਦੀਆਂ ਟੀਮਾਂ ਨੂੰ ਹੋਰ ਮਜ਼ਬੂਤ ਕਰਨਾ | ਇਸ ਮੀਟਿੰਗ ਵਿਚ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਸੰਗਠਨ ਦੇ ਹਿੱਤ ਵਿਚ ਆਪਣੇ ਕੀਮਤੀ ਸੁਝਾਅ ਦਿੱਤੇ | ਅਖੀਰ ਵਿਚ ਪੰਜਾਬ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਚੀਫ ਸੈਕਟਰੀ ਪੰਜਾਬ ਦੀਪਕ ਸਿੰਘ, ਡਿਪਟੀ ਚੀਫ ਸੈਕਟਰੀ (ਹੈੱਡ ਕੁਆਟਰ) ਪੰਜਾਬ ਡਾ. ਦਵਿੰਦਰ ਸਿੰਘ, ਡਿਪਟੀ ਚੀਫ ਸੈਕਟਰੀ ਕ੍ਰਾਇਮ ਪੰਜਾਬ ਕੁਲਵਿੰਦਰ ਸਿੰਘ, ਸੈਕਟਰੀ ਇੰਟੈਲੀਜੈਂਸ ਪੰਜਾਬ ਹਰਪ੍ਰੀਤ ਸਿੰਘ ਪਾਰਸ, ਜ਼ਿਲ੍ਹਾ ਇਨਵੈਸਟੀਗੇਸਨ ਅਫ਼ਸਰ ਜਸਬੀਰ ਸਿੰਘ, ਜ਼ਿਲ੍ਹਾ ਇਨਵੈਸਟੀਗੇਸਨ ਅਫ਼ਸਰ ਸੁਖਦੇਵ ਸਿੰਘ, ਜਿਲ੍ਹਾ ਪ੍ਰਧਾਨ ਮੈਡਮ ਤਰਨਜੀਤ, ਸੈਕਟਰੀ ਮਨਪ੍ਰੀਤ ਕੌਰ, ਜਸਵਿੰਦਰ ਸਿੰਘ ਝਬਾਲ, ਗੁਰਪ੍ਰੀਤ ਸਿੰਘ ਧੁਨ ਢਾਏ ਵਾਲਾ ਆਦਿ ਹਾਜ਼ਰ ਸਨ |