05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮਜੀਠੀਆ ਦੀ ਲੋਕਪਿ੍ਯਤਾ ਸਰਕਾਰ ਨੂੰ ਹਜ਼ਮ ਨਹੀਂ ਹੋ ਰਹੀ- ਜਥੇ. ਭਲਾਈਪੁਰ <br/>

Ad Position 21
No active advertisement
ਅਜੀਤ ਡੈਸਕ 03-06-2026
ਮੀਆਂਵਿੰਡ, 2 ਜੂਨ (ਗੁਰਪ੍ਰਤਾਪ ਸਿੰਘ ਸੰਧੂ)-ਸਰਕਾਰ ਵਲੋਂ ਲੰਘੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਵਿਚ ਪੂਰੇ ਪੰਜਾਬ ਵਿਚ ਪ੍ਰਸ਼ਾਸਨ 'ਤੇ ਦਬਾਅ ਬਣਾ ਕੇ ਬਹੁਤ ਧੱਕੇਸ਼ਾਹੀ ਕਰਕੇ ਚੋਣਾਂ ਜਿੱਤੀਆਂ ਗਈਆਂ ਹਨ | ਸਭ ਤੋਂ ਵੱਧ ਧੱਕੇਸ਼ਾਹੀ ਮਜੀਠਾ ਵਿਚ ਕੀਤੀ ਗਈ, ਜਿੱਥੇ ਸ਼ਰੇਆਮ ਪੁਲਿਸ ਪ੍ਰਸ਼ਾਸਨ ਦੀ ਮੌਜ਼ੂਦਗੀ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਗੁੰਡਾਗਰਦੀ ਕੀਤੀ ਗਈ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਹਨ, ਪਰ ਫਿਰ ਵੀ ਮਜੀਠਾ ਦੇ ਵੋਟਰਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਫਤਵਾ ਦਿੱਤਾ ਅਤੇ ਉਨ੍ਹਾਂ ਦੇ 6 ਕੌਂਸਲਰ ਜਿੱਤਣ ਵਿਚ ਕਾਮਯਾਬ ਹੋਏ | ਸਰਕਾਰ ਵਲੋਂ ਹੁਣ ਫਿਰ ਮਨਘੜਤ ਕਹਾਣੀ ਬਣਾਕੇ ਮਜੀਠੀਆ 'ਤੇ ਐਫ.ਆਈ.ਆਰ. ਦਰਜ਼ ਕੀਤੀ ਗਈ ਹੈ, ਜੋ ਬਹੁਤ ਨਿੰਦਣਯੋਗ ਹੈ | ਇਹ ਸ਼ਬਦ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਨੇ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਮਜੀਠੀਆ ਦੀ ਲੋਕਾਂ ਵਿਚ ਲੋਕਪਿ੍ਯਤਾ ਪੰਜਾਬ ਸਰਕਾਰ ਨੂੰ ਹਜ਼ਮ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਇਨ੍ਹਾਂ ਵਤੀਰਿਆਂ ਕਰਕੇ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਉਡੀਕ ਰਹੇ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ, ਰਜਿੰਦਰ ਸਿੰਘ ਬਿੱਲਾ ਵੈਰੋਵਾਲ, ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ, ਸਾਬਕਾ ਸਰਪੰਚ ਕਸ਼ਮੀਰ ਸਿੰਘ ਗਗੜੇਵਾਲ, ਸਰਪੰਚ ਸਰਵਣ ਸਿੰਘ ਤਖਤੂਚੱਕ, ਸਰਕਲ ਪ੍ਰਧਾਨ ਸੁਖਵੰਤ ਸਿੰਘ ਮੱਲ੍ਹਾ, ਸਰਕਲ ਪ੍ਰਧਾਨ ਨਿਰਮਲ ਸਿੰਘ ਬਿੱਲੂ ਧੂਲਕਾ, ਸਾਬਕਾ ਸਰਪੰਚ ਬਲਬੀਰ ਸਿੰਘ ਭਲੋਜਲਾ, ਸਾਬਕਾ ਸਰਪੰਚ ਕੁਲਵੰਤ ਸਿੰਘ ਭਲਾਈਪੁਰ, ਰਣਜੀਤ ਸਿੰਘ ਰਾਣਾ ਮੀਆਂਵਿੰਡ, ਹਰਦੀਪ ਸਿੰਘ ਤੇ ਅੱੈਸ. ਸੀ. ਸੈੱਲ ਦੇ ਸਰਕਲ ਪ੍ਰਧਾਨ ਹੀਰਾ ਸਿੰਘ ਗਗੜੇਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਧੂੰਦਾ ਤੋਂ ਸੈਂਕੜੇ ਪਰਿਵਾਰ ਰਮਨਦੀਪ ਸਿੰਘ ਭਰੋਵਾਲ ਦੀ ਅਗਵਾਈ 'ਚ ਭਾਜਪਾ ਵਿਚ ਸ਼ਾਮਿਲ <br/> ਅਗਲੀ ਖ਼ਬਰ ਅਪਰਾਧ ਸ਼ਾਖਾ ਅਤੇ ਜਾਂਚ ਕਮਿਸ਼ਨ ਸੰਸਥਾ ਦੀ ਮੀਟਿੰਗ ਹੋਈ <br/>
Ad Position 24