ਤਰਨ ਤਾਰਨ, 2 ਜੂਨ (ਪਰਮਜੀਤ ਜੋਸ਼ੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ 'ਚ ਇਕ ਵਿਅਕਤੀ ਦਾ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਥਾਣਾ ਸਦਰ ਤਰਨਤਾਰਨ ਵਿਖੇ ਅਮਰਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਿਲਾ ਕਵੀ ਸੰਤੋਖ ਸਿੰਘ ਨੂਰਦੀ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਸਬੰਧੀ ਸੇਵਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀ.ਸੀ. ਦਫ਼ਤਰ) ਤਰਨ ਤਾਰਨ ਵਿਖੇ ਆਇਆ ਸੀ ਅਤੇ ਆਪਣਾ ਮੋਟਰਸਾਈਕਲ ਸਪਲੈਂਡਰ ਨੰਬਰ ਪੀ.ਬੀ 46-ਟੀ-8806 ਬਿਲਡਿੰਗ ਦੀ ਬੇਸਮੈਂਟ ਜਿੱਥੇ ਕਾਰਾਂ ਤੇ ਹੋਰ ਮੋਟਰ ਸਾਈਕਲ ਵੀ ਖੜੇ ਸਨ, ਵਿਖੇ ਆਪਣਾ ਮੋਟਰ ਸਾਈਕਲ ਖੜਾ ਕੀਤਾ ਸੀ | ਜਦ ਉਹ ਸੇਵਾ ਕੇਂਦਰ ਤੋਂ ਆਪਣਾ ਕੰਮ ਕਰਵਾ ਕੇ ਵਾਪਿਸ ਜਾਣ ਲੱਗਿਆ ਤਾਂ ਆਪਣਾ ਮੋਟਰਸਾਈਕਲ ਲੈਣ ਵਾਸਤੇ ਬੇਸਮੈਂਟ ਵਿੱਚ ਗਿਆ ਤਾਂ ਵੇਖਿਆ ਕਿ ਮੋਟਰ ਸਾਈਕਲ ਉੱਥੇ ਮੌਜੂਦ ਨਹੀ ਸੀ ਜੋ ਕਿ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਿਆ | ਜਾਂਚ ਅਧਿਕਾਰੀ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |