05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਿੱਕੀ ਵਲੋਂ ਚੰਡੀਗੜ੍ਹ ਕਾਲੋਨੀ ਨੂੰ ਲੈ ਕੇ ਦਿੱਤੀ ਅੱਧਾ ਏਕੜ ਜ਼ਮੀਨ 'ਚ ਛੱਪੜ ਬਣਾਉਣ ਲਈ ਜੇ. ਸੀ. ਬੀ. ਲਾਉਣ ਤੋੋਂ ਪਹਿਲਾਂ ਟੱਕ ਲਗਾਇਆ <br/>

Ad Position 21
No active advertisement
ਅਜੀਤ ਡੈਸਕ 03-06-2026
ਫਤਿਆਬਾਦ, 2 ਜੂਨ (ਹਰਵਿੰਦਰ ਸਿੰਘ ਧੂੰਦਾ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਦੇ ਨਾਲ ਲੱਗਦੇ ਪਿੰਡ ਚੰਡੀਗੜ੍ਹ ਕਲੋਨੀ 'ਚ ਗੰਦੇ ਪਾਣੀ ਦੇ ਨਿਕਾਸ ਦੀ ਸੱਮਸਿਆ ਦੇ ਹੱਲ ਲਈ ਸਰਪੰਚ ਅਮਰ ਕੌਰ, ਨੰਬਰਦਾਰ ਸੁਖਦੇਵ ਸਿੰਘ, ਕਾਂਗਰਸੀ ਆਗੂ ਕੁਲਵੰਤ ਸਿੰਘ ਬਿੱਲੂ ਆਦਿ ਦੇ ਉਪਰਾਲੇ ਸਦਕਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਦੇ ਪੱਕੇ ਹੱਲ ਲਈ ਆਪਣੀ ਕਿਰਤ ਕਮਾਈ ਵਿਚੋਂ ਅੱਧਾ ਏਕੜ ਜ਼ਮੀਨ ਲੈਕੇ ਦੇਣ ਦੇ ਉਪਰਾਲੇ ਵਜੋਂ ਪਿੰਡ ਵਾਸੀਆਂ ਵਲੋਂ ਧੰਨਵਾਦੀ ਸਮਾਗਮ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪਿੰਡ 'ਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਫੁੱਟ-ਫੁੱਟ ਗੰਦਾ ਪਾਣੀ ਪਿੰਡ ਦੀਆਂ ਗਲੀਆਂ ਵਿਚ ਫਿਰ ਰਿਹਾ ਸੀ ਅਤੇ ਕਈ ਤਰਾਂ ਦੀਆਂ ਬਿਮਾਰੀਆਂ ਪਨਪ ਰਹੀਆਂ ਸਨ, ਜਿਸ ਕਾਰਨ ਪਿੰਡ ਵਾਸੀਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਸੀ ਲੋਕਾਂ ਦੇ ਘਰਾਂ 'ਚ ਜ਼ਹਿਰੀਲੇ ਜਾਨਵਰ ਬਸੇਰਾ ਕਰ ਰਹੇ ਸਨ | ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਦੁੱਖ ਦਰਦ ਨੂੰ ਸਮਝਦਿਆ ਹੋਇਆ ਆਪਣੀ ਜੇਬ ਵਿਚੋਂ ਪਿੰਡ ਦੇ ਨਾਲ ਲੱਗਦੀ ਅੱਧਾ ਏਕੜ ਜ਼ਮੀਨ ਇਕ ਕਿਸਾਨ ਤੋਂ ਲੈ ਕੇ ਅੱਜ ਹੀ ਜੇਸੀਬੀ ਮਸ਼ੀਨ ਰਾਹੀਂ ਛੱਪੜ ਦੀ ਖੁਦਾਈ ਸ਼ੁਰੂ ਕਰਵਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਪਿਛੜੇ ਹੋਏ ਇਸ ਪਿੰਡ ਦੇ ਹਾਲਤ ਵੇਖ ਕੇ ਉਨ੍ਹਾਂ ਦਾ ਦਿਲ ਦੁਖੀ ਹੋਇਆ ਸੀ | ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਗੰਦੇ ਪਾਣੀ ਦੇ ਨਿਕਾਸ ਲਈ ਛੱਪੜ ਵਾਸਤੇ ਜ਼ਮੀਨ ਖਰੀਦ ਕੇ ਪਿੰਡ ਵਾਸੀਆਂ ਨੂੰ ਭੇਂਟ ਕਰਨਗੇ | ਅੱਜ ਉਹ ਆਪਣਾਂ ਵਾਅਦਾ ਪੂਰਾ ਕਰਕੇ ਵਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਖੁਸ਼ੀ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 2027 'ਚ ਕਾਂਗਰਸ ਦੀ ਸਰਕਾਰ ਆਉਣ ਤੇ ਇਸ ਪਿੰਡ ਨੂੰ ਉਹ ਮਾਡਰਨ ਪਿੰਡ ਬਣਾ ਕੇ ਆਪਣੀ ਦਿਲੀਂ ਰੀਝ ਪੂਰੀ ਕਰਨਗੇ | ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਝੂਠੇ ਵਾਅਦਿਆਂ ਤੋਂ ਰਹਿਤ ਨਰੋਈ ਤੇ ਉਸਾਰੂ ਸਿਆਸਤ ਨੂੰ ਪਹਿਲ ਦੇਣ ਨੂੰ ਹਮੇਸ਼ਾ ਤਰਜੀਹ ਦਿੰਦੇ ਹਨ | ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਕਹੀਂ ਦਾ ਟੱਕ ਲਾ ਕੇ ਛੱਪੜ ਦੀ ਖੁਦਾਈ ਦੇ ਕੰਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਰਪੰਚ ਬੀਬੀ ਅਮਰ ਕੌਰ ਅਤੇ ਉਨ੍ਹਾਂ ਦੇ ਪਤੀ ਕੁਲਵੰਤ ਸਿੰਘ ਤੇ ਪਿੰਡ ਵਾਸੀਆਂ ਨੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਪਿੰਡ ਵਾਸੀ ਉਨ੍ਹਾਂ ਨਾਲ ਹਰ ਸਮੇਂ ਚਟਾਨ ਵਾਂਗ ਖੜੇ ਰਹਿਣ ਲਈ ਵਚਨਬੱਧ ਹਨ | ਇਸ ਮੌਕੇ ਸਰਪੰਚ ਬੀਬੀ ਅਮਰ ਕੌਰ ਤੋਂ ਇਲਾਵਾ ਸਰਪੰਚ ਜਗਵਿੰਦਰ ਸਿੰਘ ਮਣਕੂ, ਨੰਬਰਦਾਰ ਸੁਖਦੇਵ ਸਿੰਘ ਫਤਿਆਬਾਦ, ਸਰਪੰਚ ਜਗਰੂਪ ਸਿੰਘ, ਮਹਿੰਦਰ ਸਿੰਘ ਕੰਬੋਜ, ਮੈਂਬਰ ਪੰਚਾਇਤ ਸੁਖਦੇਵ ਰਾਜ ਸੁੱਖ, ਠੇਕੇਦਾਰ ਬਲਕਾਰ ਸਿੰਘ, ਸੁਖਵਿੰਦਰ ਸਿੰਘ ਮੋਹਣਪੁਰੀਆ, ਧਰਮ ਸਿੰਘ ਬੋਰਾਵਾਲੇ, ਰਾਣੀ ਰਵਿੰਦਰ ਕੌਰ, ਕੁਲਦੀਪ ਸਿੰਘ ਅਮਨ, ਸਤਨਾਮ ਸਿੰਘ ਸੱਤਾ, ਦਿਲਬਾਗ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਅਗਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚੋਂ ਮੋਟਰਸਾਈਕਲ ਚੋਰੀ
Ad Position 24