05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਜ਼ਿਲ੍ਹਾ ਪੱਧਰੀ ਧਰਨੇ ਤੋਂ ਬਾਅਦ ਕਿਸਾਨਾਂ ਨੇ ਤਹਿਸੀਲਦਾਰ ਰਾਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਂਅ ਭੇਜਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 03-06-2026
ਨੌਸ਼ਹਿਰਾ ਪੰਨੂੰਆਂ, 2 ਜੂਨ (ਦੀਪਕ ਮੈਣੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਤਰਨ ਤਾਰਨ ਵਿਚ ਸਰਕਾਰੀ ਖੰਡ ਮਿੱਲ ਸੇਰੋਂ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜੇ ਗਏ | ਅੱਜ ਦੇ ਇਕੱਠ ਵਿਚ ਬੋਲਦਿਆਂ ਹੋਇਆ ਕਿਸਾਨ ਆਗੂ ਹਰਜਿੰਦਰ ਸਿੰਘ ਟਾਂਡਾ, ਕਮਲਪ੍ਰੀਤ ਸਿੰਘ ਪੰਨੂੰ, ਦਲਜੀਤ ਸਿੰਘ ਦਿਆਲਪੁਰ, ਬਲਕਾਰ ਸਿੰਘ ਵਲਟੋਹਾ, ਨਛੱਤਰ ਸਿੰਘ ਪੰਨੂੰ, ਬਚਿੱਤਰ ਸਿੰਘ ਜਿਉਣੇਕੇ, ਭੁਪਿੰਦਰ ਸਿੰਘ ਪੰਡੋਰੀ ਤਖਤ ਮਲ, ਲਖਬੀਰ ਸਿੰਘ ਨਿੱਜਰ, ਪ੍ਰਗਟ ਸਿੰਘ ਮਹਿਦੀਪੁਰ, ਗੁਰਸਾਬ ਸਿੰਘ ਡੱਲ, ਬਾਬਾ ਸੁਲੱਖਣ ਸਿੰਘ ਮੰਡਾਲਾ ਉਗਰਾਹਾਂ, ਰਣਜੀਤ ਸਿੰਘ ਰਵੀ ਆਦਿ ਕਿਸਾਨਾਂ ਵਲੋਂ ਬੋਲਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਨਾਲ ਅਣਦੇਖੀ ਕਰ ਰਹੀ ਹੈ ਤੇ ਕਿਸੇ ਕਿਸਮ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਕ ਹਸਾਰ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਤਿਆਰ ਕਰਨੀ ਚਾਹੀਦੀ ਹੈ | ਇਸ ਦੇ ਨਾਲ ਹੀ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣੇ ਚਾਹੀਦੇ ਹਨ, ਹਰ ਇਕ ਨੂੰ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਣੀ ਚਾਹੀਦੀ ਹੈ, 58 ਸਾਲ ਤੋਂ ਉਪਰ ਕਿਸਾਨ ਮਜ਼ਦੂਰ ਅਤੇ ਦਸਤਕਾਰ ਸਾਰਿਆਂ ਨੂੰ 10 ਹਜ਼ਾਰ ਮਹੀਨਾ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ, ਹੜ੍ਹਾਂ ਦੇ ਰੋਕਥਾਮ ਲਈ ਪੱਕੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਦਰਿਆਵਾਂ ਦੀ ਸਫ਼ਾਈ ਹੋਣੀ ਚਾਹੀਦੀ ਹੈ ਅਤੇ ਚੈੱਕ ਡੈਮ ਬਣਾਏ ਜਾਣੇ ਚਾਹੀਦੇ ਹਨ | ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਵਿਚ ਭਾਖੜਾ-ਬਿਆਸ ਮੈਨੇਜ਼ਮੈਂਟ ਬੋਰਡ ਵਿਚ ਪੰਜਾਬ ਦੀ ਨੁੰਮਾਇੰਦਗੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਖਾਦ ਤੇ ਡੀਜ਼ਲ ਦੇ ਰੇਟ ਜਿਹੜੇ ਵਧਾਏ ਜਾ ਰਹੇ ਹਨ, ਵਾਪਸ ਲੈ ਜਾਣੇ ਚਾਹੀਦੇ ਹਨ | ਜਬਰੀ ਵਪਾਰ ਸਮਝੌਤੇ ਜੋ ਠੋਸੇ ਜਾ ਰਹੇ ਹਨ, ਉਨ੍ਹਾਂ 'ਤੇ ਰੋਕ ਲੱਗਣੀ ਚਾਹੀਦੀ ਹੈ | ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਦੋ ਮੰਗ ਪੱਤਰ ਤਹਿਸੀਲਦਾਰ ਤਰਨ ਤਾਰਨ ਰਾਹੀਂ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਪਹੁੰਚਾਏ ਗਏ, ਤਾਂ ਜੋ ਇਹ ਮੰਗ ਪੱਤਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪੁੱਛ ਸਕਣ | ਇੱਥੇ ਹੀ ਧਰਨੇ ਵਾਲੀ ਥਾਂ ਤੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਧਾਰਨ ਵਲੋਂ ਲਗਾਤਾਰ ਖੰਡ ਮਿੱਲ ਸੇਰੋਂ ਧਰਨਾ 13ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ ਤੇ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵਲੋਂ ਸਮੱਰਥਨ ਦਾ ਭਰੋਸਾ ਦਿੱਤਾ, ਉਨ੍ਹਾਂ ਵਿਚ ਆਰ. ਐੱਮ. ਪੀ. ਡਾ. ਰਜਿੰਦਰ ਸਿੰਘ, ਮੈਡੀਕਲ ਪ੍ਰੇਕਟੀਸ਼ਨਰ ਸੁਖਜਿੰਦਰ ਸਿੰਘ ਨਾਗੋਕੇ, ਸੇਵਾ ਕੇਂਦਰ ਯੂਨੀਅਨ ਰਣਦੀਪ ਸਿੰਘ ਨੇ ਆਪੋ ਆਪਣੀ ਗੱਲ ਰੱਖੀ | ਇਸ ਮੌਕੇ ਸੂਬੇਦਾਰ ਤਾਰਾ ਸਿੰਘ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਕੈਪਟਨ ਦਿਲਬਾਗ ਸਿੰਘ ਮੱਲ੍ਹੀ ਜ਼ਿਲ੍ਹਾ ਪ੍ਰਧਾਨ ਸਰਵ ਸਾਂਝੀ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਮੁਖਤਾਰ ਸਿੰਘ ਮੱਲਾ, ਸੁਖਬਾਜ ਸਿੰਘ ਸਿੱਧੂ, ਕਾਰਜ ਸਿੰਘ ਕੈਰੋਂ, ਮਹਾਂਵੀਰ ਸਿੰਘ ਗਿੱਲ, ਦਵਿੰਦਰ ਸੋਹਲ, ਰਤਨ ਸਿੰਘ ਢੰਡ, ਜੱਸਾ ਸਿੰਘ ਕੱਦਗਿੱਲ, ਸੁਖਦੇਵ ਸਿੰਘ ਤੁੜ, ਅਮਨਦੀਪ ਕਲੇਰ, ਗੁਰਬਚਨ ਸਿੰਘ ਘੜਕਾ, ਖਜਾਨ ਸਿੰਘ ਸਰਪੰਚ, ਨਾਜਰ ਸਿੰਘ ਸਰਹਾਲੀ, ਗੁਰਬਖਸ਼ ਸਿੰਘ ਸੂਰਵਿੰਡ, ਤਰਸੇਮ ਸਿੰਘ ਲਖਣਾ, ਸੁਖਦੇਵ ਸਿੰਘ ਮੈਂਬਰ, ਪ੍ਰਗਟ ਸਿੰਘ ਠੱਠੀ ਖਾਰਾ, ਬਲਦੇਵ ਸਿੰਘ ਸੇਰੋਂ, ਅਮਰੀਕ ਸਿੰਘ ਸੇਰੋਂਠ ਤੇ ਕਸ਼ਮੀਰ ਸਿੰਘ ਸੇਰੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ 10 ਲੱਖ ਦੀ ਠੱਗੀ ਮਾਰਨ 'ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੀਲ ਬੰਦ ਲਿਫਾਫੇ 'ਚ ਪੇਸ਼ ਕੀਤੀ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਅਧੂਰੀ 'ਤੇ ਗੁੰਮਰਾਹਕੁੰਨ ਹੈ- ਮਾਣੋਚਾਲ੍ਹ, ਲਾਲਪੁਰਾ...
Ad Position 24