ਪੱਟੀ, 2 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 10 ਜੂਨ ਤੋਂ 21 ਜੂਨ ਤੱਕ ਪੱਟੀ ਸਟੇਡੀਅਮ ਵਿਖੇ ਵਿਸ਼ੇਸ਼ ਯੋਗ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਹਰ ਰੋਜ਼ ਸਵੇਰੇ 5 ਵਜੇ ਤੋਂ ਸ਼ੁਰੂ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਯੋਗਾ ਰਾਹੀਂ ਮੋਟਾਪਾ, ਬੀ.ਪੀ., ਸ਼ੂਗਰ, ਥਾਇਰਾਇਡ ਅਤੇ ਸਰਵਾਈਕਲ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲਣ ਦੀ ਉਮੀਦ ਹੈ | ਆਯੋਜਕਾਂ ਵਲੋਂ ਦੱਸਿਆ ਗਿਆ ਕਿ ਕੈਂਪ ਵਿਚ ਯੋਗ ਅਭਿਆਸ, ਕਸਰਤਾਂ, ਖਾਣ-ਪੀਣ ਬਾਰੇ ਜਾਣਕਾਰੀ ਅਤੇ ਸਿਹਤ ਸੰਬੰਧੀ ਮਾਰਗ ਦਰਸ਼ਨ ਦਿੱਤਾ ਜਾਵੇਗਾ | ਕੈਂਪ ਵਿਚ ਪਰਿਵਾਰ ਤੇ ਬੱਚਿਆਂ ਸਮੇਤ ਸ਼ਾਮਿਲ ਹੋਣ ਵਾਲਿਆਂ ਲਈ ਰਜਿਸਟ੍ਰੇਸ਼ਨ ਫੀਸ ਪ੍ਰਤੀ ਪਰਿਵਾਰ 50 ਰੁਪਏ ਰੱਖੀ ਗਈ ਹੈ | ਕੈਂਪ ਦੇ ਮੁੱਖ ਸਹਿਯੋਗੀਆਂ ਵਿਚ ਯੋਗ ਗੁਰੂ ਰਣਜੀਤ ਸਿੰਘ ਭੁੱਲਰ ਸੇਵਾਮੁਕਤ ਪੀ.ਸੀ.ਐਸ, ਯੋਗ ਟੀਚਰ ਰਮੇਸ਼ ਕੁਮਾਰ ਸ਼ਰਮਾ, ਹਰੀ ਚੰਦ ਅਤੇ ਖਾਣ-ਪੀਣ ਸਲਾਹਕਾਰ ਮੇਜਰ ਜਸਵੀਰ ਸਿੰਘ ਸੰਧੂ ਸ਼ਾਮਿਲ ਹਨ | ਆਯੋਜਕਾਂ ਨੇ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋ ਕੇ ਯੋਗ ਰਾਹੀਂ ਸਿਹਤਮੰਦ ਜੀਵਨ ਅਪਣਾਉਣ ਦੀ ਅਪੀਲ ਕੀਤੀ ਹੈ |