ਸ਼ਾਮਚੁਰਾਸੀ, 2 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-13 ਜੂਨ ਨੂੰ ਨਗਰ ਕੌਂਸਲ ਸ਼ਾਮਚੁਰਾਸੀ ਦੀਆਂ ਹੋ ਰਹੀਆਂ ਚੋਣਾਂ ਦੇ ਮੱਦੇਨਜ਼ਰ ਕਸਬਾ ਸ਼ਾਮਚੁਰਾਸੀ 'ਚ ਵੱਖ-ਵੱਖ ਪਾਰਟੀਆਂ ਵਲੋਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਕਸਬੇ ਵਿਚ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ | ਇਸ ਅਧੀਨ ਸਬ-ਤਹਿਸੀਲ ਸ਼ਾਮਚੁਰਾਸੀ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਤੀਸਰੇ ਦਿਨ 37 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ | ਹੁਣ ਤੱਕ ਦਾਖਲ 40 ਨਾਮਜ਼ਦਗੀਆਂ ਪੱਤਰਾਂ 'ਚ ਆਮ ਆਦਮੀ ਪਾਰਟੀ ਦੇ 9, ਭਾਜਪਾ ਦੇ 9, ਕਾਂਗਰਸ ਦੇ 11, ਬਸਪਾ ਦੇ 6 ਅਤੇ ਆਜ਼ਾਦ 5 ਉਮੀਦਵਾਰਾਂ ਸ਼ਾਮਿਲ ਹਨ | ਇਸ ਮੌਕੇ ਆਰ. ਓ. ਤਜਿੰਦਰ ਸਿੰਘ ਤੇ ਇਲੈੱਕਸ਼ਨ ਇੰਚਾਰਜ ਸੁਖਦੇਵ ਕਾਲਜ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਤੀਜੇ ਦਿਨ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ 1 ਤੋਂ ਹਰਭਜਨ ਕੌਰ, ਵਾਰਡ ਨੰਬਰ 2 ਤੋਂ ਮਿੰਦੋਂ, ਵਾਰਡ ਨੰਬਰ 3 ਰਵਿੰਦਰ ਕੁਮਾਰ ਬਿੱਲੂ, ਵਾਰਡ ਨੰਬਰ 4 ਤੋਂ ਕੁਲਵਿੰਦਰ ਕੌਰ, ਵਾਰਡ ਨੰਬਰ 5 ਤੋਂ ਡਾ. ਨਿਰਮਲ ਕੁਮਾਰ, ਵਾਰਡ ਨੰਬਰ 6 ਤੋਂ ਰਣਧੀਰ ਸਿੰਘ ਫਲੌਰਾ, ਵਾਰਡ ਨੰਬਰ 7 ਤੋਂ ਹਰਮੇਸ਼ ਲਾਲ, ਵਾਰਡ ਨੰਬਰ 8 ਪੂਜਾ ਰਾਣੀ ਅਤੇ ਵਾਰਡ ਨੰਬਰ 9 ਤੋਂ ਊਸ਼ਾ ਸਹੋਤਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਇਸੇ ਤਰ੍ਹਾਂ ਭਾਜਪਾ ਵਲੋਂ ਵਾਰਡ ਨੰਬਰ 1 ਤੋਂ ਜਸਵੀਰ ਕੁਮਾਰ (ਭੱਪੀ), ਵਾਰਡ ਨੰਬਰ 2 ਤੋਂ ਦਲਵੀਰ ਕੌਰ, ਵਾਰਡ ਨੰਬਰ 3 ਪਰਮਜੀਤ ਕੁਮਾਰ, ਵਾਰਡ ਨੰਬਰ 4 ਤੋਂ ਕਮਲਾ ਦੇਵੀ, ਵਾਰਡ ਨੰਬਰ 5 ਮੰਗਲ ਕੁਮਾਰ ਮੰਗੀ, ਵਾਰਡ ਨੰਬਰ 6 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 7 ਤੋਂ ਰਾਜਪਾਲ, ਵਾਰਡ ਨੰਬਰ 8 ਪਿ੍ਆ ਅਤੇ ਵਾਰਡ ਨੰਬਰ 9 ਤੋਂ ਇੰਦਰਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਕਾਂਗਰਸ ਪਾਰਟੀ ਵਲੋਂ ਵਾਰਡ ਨੰਬਰ 1 ਤੋਂ ਧਰਮਿੰਦਰ ਸਿੰਘ, ਵਾਰਡ ਨੰਬਰ 2 ਤੋਂ ਆਸ਼ਾ ਰਾਣੀ, ਵਾਰਡ ਨੰਬਰ 3 ਤੋਂ ਤੀਰਥ ਰਾਮ ਤੇ ਸ਼ਿੰਦਾ, ਵਾਰਡ ਨੰਬਰ 4 ਤੋਂ ਯਮੁਨਾ ਦੇਵੀ, ਵਾਰਡ ਨੰਬਰ 5 ਤੋਂ ਹੀਰਾ ਲਾਲ, ਵਾਰਡ ਨੰਬਰ 6 ਤੋਂ ਦਲਜਿੰਦਰ ਸੋਹਲ ਅਤੇ ਮਮਤਾ, ਵਾਰਡ ਨੰਬਰ 7 ਤੋਂ ਪਰਮਿੰਦਰ ਕੁਮਾਰ ਅਤੇ ਜੀਵਨ ਜੋਤੀ ਅਤੇ ਵਾਰਡ ਨੰਬਰ 8 ਤੋਂ ਬਲਜਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਬਸਪਾ ਵਲੋਂ ਵਾਰਡ ਨੰਬਰ 1 ਤੋਂ ਲਵਲੀ ਅਤੇ ਗੁਰਪ੍ਰੀਤ, ਵਾਰਡ ਨੰਬਰ 5 ਤੋਂ ਮਦਨ ਗੋਪਾਲ, ਵਾਰਡ ਨੰਬਰ 7 ਤੋਂ ਨਰਿੰਦਰ ਕੁਮਾਰ, ਵਾਰਡ ਨੰਬਰ 8 ਤੋਂ ਰਾਜ ਕੁਮਾਰ ਤੇ ਮਨਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਅਤੇ ਇਸੇ ਤਰ੍ਹਾਂ ਆਜ਼ਾਦ ਉਮੀਦਵਾਰਾਂ ਵਜੋਂ ਵਾਰਡ ਨੰਬਰ 3 ਤੋਂ ਸਰਬਜੀਤ, ਵਾਰਡ ਨੰਬਰ 5 ਤੋਂ ਪੂਨਮ ਸ਼ਰਮਾ ਤੇ ਅਰਜੁਨ ਸ਼ਰਮਾ, ਵਾਰਡ ਨੰਬਰ 9 ਤੋਂ ਸੁਨੀਤਾ ਅਤੇ ਨੇਹਾ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ | ਉਨ੍ਹਾਂ ਦੱਸਿਆ ਕਿ 3 ਜੂਨ ਤੱਕ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ, 4 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਤੇ 5 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ |