ਖਾਲੜਾ, 2 ਜੂਨ (ਜੱਜਪਾਲ ਸਿੰਘ ਜੱਜ)-ਪੰਜਾਬ ਨੈਸ਼ਨਲ ਬੈਂਕ ਦੇ ਜਿਹੜੇ ਖਪਤਕਾਰਾਂ ਨੇ ਜ਼ਮੀਨ 'ਤੇ ਲਿਮਿਟਾਂ ਲਈਆਂ ਹਨ ਜਾਂ ਕਰਜ਼ਾ ਲਿਆ ਹੈ ਤੇ ਉਹ ਡਿਫਾਲਟਰ ਹੋ ਚੁੱਕੇ ਹਨ, ਉਨ੍ਹਾਂ ਲਈ ਬੈਂਕ ਵਲੋਂ ਇਕ ਵਿਸ਼ੇਸ਼ ਯੋਜਨਾ ਲਿਆਂਦੀ ਗਈ ਹੈ, ਜਿਸ ਤਹਿਤ ਖਾਤਾਧਾਰਕ ਵਨ ਟਾਈਮ ਸੈਟਲਮੈਂਟ ਤਹਿਤ ਬੈਂਕ ਨਾਲ ਸਮਝੌਤਾ ਕਰਕੇ ਇਕੋ ਕਿਸ਼ਤ ਵਿਚ ਕਰਜ਼ਾ ਦੇ ਕੇ ਕਰਜ਼ਾ ਮੁਕਤ ਹੋ ਸਕਦਾ ਹਨ | ਉਕਤ ਜਾਣਕਾਰੀ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਖਾਲੜਾ ਦੇ ਮੈਨੇਜਰ ਮੁਕੇਸ਼ ਕੁਮਾਰ ਨੇ ਦਿੰਦਿਆਂ ਕਿਹਾ ਕਿ ਬਹੁਤ ਖਾਤਾਧਾਰਕ ਇਹੋ ਜਿਹੇ ਹਨ ਜਿੰਨਾਂ ਵਲੋਂ ਬੈਂਕ ਦਾ ਕਰਜਾ ਸਮੇਂ ਸਿਰ ਨਾ ਦੇਣ ਕਾਰਨ ਉਹ ਡਿਫਾਲਟਰ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਸਿਬਲ ਸਕੋਰ ਡਾਊਨ ਹੋਣ ਕਰਕੇ ਉਹ ਹੋਰ ਕਿਸੇ ਬੈਂਕ ਤੋਂ ਵੀ ਕਰਜ਼ਾ ਲੈਣ ਤੋਂ ਅਸਮਰੱਥ ਹਨ | ਉਨ੍ਹਾਂ ਲਈ ਇਹ ਵਿਸ਼ੇਸ਼ ਯੋਜਨਾ ਹੈ ਜਿਸ ਤਹਿਤ ਉਹ ਬੈਂਕ ਨਾਲ ਸਮਝੌਤਾ ਕਰਕੇ ਯੱਕਮੁਸ਼ਤ ਕਰਜਾ ਦੇ ਕੇ ਕਰਜ਼ੇ ਦੇ ਬੋਝ ਹੇਠੋਂ ਨਿਕਲ ਸਕਦੇ ਹਨ ਅਤੇ ਆਪਣਾ ਸਿਬਲ ਸਕੋਰ ਵੀ ਠੀਕ ਕਰ ਸਕਦੇ ਹਨ | ਮੈਨੇਜਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਕਤ ਯੋਜਨਾ 1ਮਈ ਤੋਂ ਸ਼ੁਰੂ ਹੋ ਕੇ 30 ਜੂਨ ਤੱਕ ਚੱਲੇਗੀ ਜਿਸ ਦਾ ਖਾਤਾਧਾਰਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ |