05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਡੇਰਾ ਗੁਲਾਬ ਦਾਸ ਜੀ ਪਿੰਡ ਭੂਰਾ ਕੋਹਨਾ ਦੇ ਗੱਦੀ ਨਸ਼ੀਨ ਸੰਤ ਨਰਾਇਣ ਮੁਨੀ ਨੇ ਚੋਲਾ ਤਿਆਗਿਆ <br/>

Ad Position 21
No active advertisement
ਸਵ. ਸੰਤ ਨਰਾਇਣ ਮੁਨੀ ਦੀ ਫਾਇਲ ਤਸਵੀਰ <br/> 03-06-2026
ਖੇਮਕਰਨ, 2 ਜੂਨ (ਰਾਕੇਸ਼ ਕੁਮਾਰ ਬਿੱਲਾ)-ਇਲਾਕੇ ਦੇ ਇਤਿਹਾਸਕ ਪਿੰਡ ਭੂਰਾ ਕੋਹਨਾ 'ਚ ਸਥਿਤ ਉਦਾਸੀਨ ਸੰਪਰਦਾ ਨਾਲ ਸਬੰਧਤ ਡੇਰਾ ਬਾਬਾ ਗੁਲਾਬ ਦਾਸ ਜੀ ਦੇ ਗੱਦੀ ਨਸ਼ੀਨ ਸੰਤ ਨਰਾਇਣ ਮੁਨੀ ਬੀਤੇ ਦਿਨ ਸੰਖੇਪ ਬਿਮਾਰੀ ਦੇ ਚੱਲਦਿਆਂ ਆਪਣਾ ਚੋਲਾ ਤਿਆਗ ਕਿ ਬ੍ਰਹਮਲੀਨ ਹੋ ਗਏ, ਜਿਨ੍ਹਾਂ ਦੇ ਪਵਿੱਤਰ ਸਰੀਰ ਦਾ ਸੰਸਕਾਰ ਪਿੰਡ ਭੂਰਾ ਕੋਹਨਾ 'ਚ ਕਰ ਦਿੱਤਾ ਗਿਆ ਹੈ | ਜਿਸ ਮੌਕੇ ਭਾਰੀ ਗਿਣਤੀ ਵਿਚ ਇਲਾਕੇ ਦੇ ਪਿੰਡ ਵਿਚਲੀ ਸੰਗਤ ਤੇ ਅਨੇਕਾ ਸੰਤ ਮਹਾਂਪੁਰਖ ਹਾਜ਼ਰ ਸਨ | ਸੰਤਾਂ ਦੇ ਪ੍ਰਲੋਕ ਪਿਆਨਾ ਕਰਨ ਉਪਰੰਤ ਸ੍ਰੀ ਪੰਚਾਇਤੀ ਨਵਾ ਅਖਾੜਾ ਉਦਾਸੀਨ ਕਨਗਲ ਹਰਿਦੁਆਰ (ਉਤਰਾਖੰਡ) ਦੇ ਮੁੱਖੀ ਮਹੰਤ ਧੁਨੀ ਦਾਸ ਦੀ ਅਗਵਾਈ ਹੇਠ ਨਗਰ ਦੀ ਸੰਗਤ ਦਾ ਭਾਰੀ ਇਕੱਠ ਡੇਰਾ ਬਾਬਾ ਗੁਲਾਬ ਦਾਸ ਵਿਚ ਹੋਇਆ, ਜਿਸ ਵਿਚ ਡੇਰੇ ਦਾ ਨਵਾਂ ਗੱਦੀ ਨਸ਼ੀਨ ਥਾਪਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਜਿਸ ਉਪਰੰਤ ਸਰਬ ਸੰਮਤੀ ਨਾਲ ਡੇਰੇ ਦਾ ਗੱਦੀਨਸ਼ੀਨ ਮਹੰਤ ਆਤਮਾ ਰਾਮ ਨੂੰ ਬਣਾਉਣ ਦਾ ਫ਼ੈਸਲਾ ਕੀਤਾ ਗਿਆ, ਜਿੰਨਾਂ ਦੀ ਦਸਤਾਰਬੰਦੀ ਸਵ. ਸੰਤ ਨਰਾਇਣ ਮੁਨੀ ਦੇ ਦਸਾਹਿਰੇ ਵਾਲੇ ਦਿਨ 14 ਜੂਨ ਦਿਨ ਐਤਵਾਰ ਨੂੰ ਸੰਤ ਸਮਾਜ ਦੀ ਹਾਜ਼ਰੀ ਵਿਚ ਕਰਨ ਦਾ ਵੀ ਫੈਸਲਾ ਕੀਤਾ ਗਿਆ | ਇਸ ਮੌਕੇ ਸਮੂਹ ਨਗਰ ਦੀ ਸੰਗਤ 'ਤੇ ਮੁਹਤਬਰਾਂ ਤੋਂ ਇਲਾਵਾ ਮਹੰਤ ਹਰੀ ਨਰਾਇਣ ਦਾਸ , ਮਹੰਤ ਹਰਚਰਨ ਦਾਸ, ਮਹੰਤ ਨਿਰਮਲ ਦਾਸ, ਮਹੰਤ ਬੁੱਧ ਮੁਨੀ, ਮਹੰਤ ਹਰਜਿੰਦਰ ਦਾਸ, ਮਹੰਤ ਮਹਿੰਦਰ ਗਿਰੀ ਸਮੇਤ ਅਨੇਕਾਂ ਮਹਾਪੁਰਖ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਕਾਂਗਰਸ ਨੇ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪੀ. ਐੱਨ. ਬੀ. 'ਚ ਚੱਲ ਰਹੀ ਵਨ ਟਾਈਮ ਸੈਟਲਮੈਂਟ ਯੋਜਨਾ ਦਾ ਖਾਤਾਧਾਰਕ ਵੱਧ ਤੋਂ ਵੱਧ ਲਾਭ ਉਠਾਉਣ- ਮੈਨੇਜਰ ਮੁਕੇਸ਼ ਕੁਮ...
Ad Position 24