ਝਬਾਲ, 5 ਜੂਨ (ਸੁਖਦੇਵ ਸਿੰਘ)-ਸੀਨੀਅਰ ਅਕਾਲੀ ਆਗੂ ਸੁਖਜਿੰਦਰ ਸਿੰਘ ਕਸੇਲ ਅਤੇ ਲੱਕੀ ਕਸੇਲ (ਕੈਨੇਡਾ) ਦੇ ਪਿਤਾ ਸਾਬਕਾ ਸਰਪੰਚ ਤੇ ਟਕਸਲੀ ਅਕਾਲੀ ਆਗੂ ਭਗਵੰਤ ਸਿੰਘ ਕਸੇਲ ਜਿਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨਾਂ ਦਾ ਅੰਤਿਮ ਸੰਸਕਾਰ ਪਿੰਡ ਕਸੇਲ ਵਿਖੇ ਕਰ ਦਿੱਤਾ ਗਿਆ | ਉਨਾਂ ਦੇ ਵੱਡੇ ਸਪੁੱਤਰ ਸੁਖਜਿੰਦਰ ਸਿੰਘ ਕਸੇਲ ਨੇ ਚਿਖ਼ਾ ਨੂੰ ਅਗਨੀ ਭੇਂਟ ਕੀਤੀ | ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਕਾਲੀ ਦਲ ਦੇ ਹਲਕਾ ਇੰਚਾਰਜ ਕੰਚਨਪਰੀਤ ਕੌਰ, ਵਿਧਾਇਕ ਹਰਮੀਤ ਸਿੰਘ ਸੰਧੂ, ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾ, ਸਰਪੰਚ ਮਨਜੀਤ ਕੌਰ ਬਾਠ, ਦਲਜੀਤ ਸਿੰਘ ਐਮਾ, ਚੇਅਰਮੈਨ ਹਰਵੰਤ ਸਿੰਘ ਝਬਾਲ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਬਾਬਾ ਭੋਲਾ ਸਿੰਘ ਬੀੜ ਸਾਹਿਬ ਵਾਲੇ, ਸਾਬਕਾ ਸਰਪੰਚ ਅਜਮੇਰ ਸਿੰਘ ਕਾਕਾ ਛਾਪਾ, ਪੂਰਨ ਸਿੰਘ ਝਬਾਲ, ਸਰਪੰਚ ਸੋਨੂੰ ਬਰਾੜ, ਸਾਬਕਾ ਸਰਪੰਚ ਜਗਤਾਰ ਸਿੰਘ ਜੱਗਾ, ਪ੍ਰਭਜੀਤ ਸਿੰਘ ਕੋਟ, ਸਰਪੰਚ ਸੋਨੂੰ ਬਰਾੜ, ਲੱਖਪਾਲ ਸਿੰਘ ਕਸੇਲ, ਬਿਕਰਮਜੀਤ ਸਿੰਘ ਢੰਡ, ਮਾਣਕ ਬੰਬੇ ਝਬਾਲ, ਚੇਅਰਮੈਨ ਤੇਗਾਂਾ ਸਿੰਘ ਸੋਹਲ, ਸਾਬਕਾ ਸਰਪੰਚ ਸੁਰਜੀਤ ਸਿੰਘ, ਪ੍ਰਧਾਨ ਨੌਨਿਹਾਲ ਸਿੰਘ, ਸਾਬਕਾ ਸਰਪੰਚ ਗੁਰਪਾਲ ਸਿੰਘ, ਸੁਰਜੀਤ ਸਿੰਘ ਢੰਡ, ਸਾਬਕਾ ਸਰਪੰਚ ਗੁਰਬਚਨ ਸਿੰਘ ਕਸੇਲ, ਮੈਨੇਜਰ ਨਵਤੇਜ ਸਿੰਘ ਠੱਟਾ, ਖਜਾਨ ਸਿੰਘ ਕਸੇਲ, ਬਾਬਾ ਜੱਜ ਕਸੇਲ ਨੇ ਕਿਹਾ ਕਿ ਪਰਿਵਾਰ ਅਤੇ ਪਾਰਟੀ ਨੂੰ ਕਦੇ ਨਾ ਹੋਣ ਵਾਲਾ ਘਾਟਾ ਪਿਆ ਹੈ |