21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੰਜਾਬ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਕਾਲੀ ਦਲ ਵਾਰਿਸ ਪੰਜਾਬ ਹੀ ਕਰ ਸਕਦਾ ਹੈ- ਰਣਧੀਰ ਸਿੰਘ ਧੀਰਾ <br/>

Ad Position 21
No active advertisement
ਅਜੀਤ ਡੈਸਕ 06-06-2026
ਖੇਮਕਰਨ, 5 ਜੂਨ (ਰਾਕੇਸ਼ ਕੁਮਾਰ ਬਿੱਲਾ)—ਪੰਜਾਬ 'ਚ ਨਸ਼ਾ ਘਰ–ਘਰ ਵਿਚ ਵੜਦਾ ਗਿਆ ਹੈ, ਉੱਥੇ ਰੋਜ਼ਾਨਾ ਹੀ ਨੌਜਵਾਨ ਨਸ਼ੇ ਦੇ ਸਮੁੰਦਰ 'ਚ ਰੁੜਦੇ ਜਾ ਰਹੇ ਹਨ | ਸਮੇਂ ਦੀਆਂ ਸਰਕਾਰਾਂ ਨਸ਼ੇ ਨੂੰ ਰੋਕਣ ਦੇ ਦਾਅਵੇ ਕਰਦੀਆਂ ਆ ਰਹੀਆਂ ਹਨ, ਪਰ ਸੱਚਾਈ ਹੈ ਕਿ ਪੰਜਾਬ 'ਚ ਨਸ਼ਾ ਸਾਲ ਦਰ ਸਾਲ ਘੱਟਣ ਦੀ ਬਜਾਇ ਹੋਰ ਵੱਧਦਾ ਜਾ ਰਿਹਾ ਹੈ | ਪੰਜਾਬ ਦੀ ਮੌਜੂਦਾ 'ਆਪ' ਦੀ ਸਰਕਾਰ ਜਿਹੜੀ ਨਸ਼ੇ ਨੂੰ ਮੁੱਦਾ ਬਣਾ ਕੇ ਸੱਤਾ 'ਚ ਆਈ | ਇਸ ਸਰਕਾਰ ਦੇ ਰਾਜ ਦੌਰਾਨ 'ਚ ਨਸ਼ਾ ਘਟਣ ਦੀ ਬਜਾਇ ਬਹੁਤ ਵੱਧ ਗਿਆ ਹੈ, ਪਰ ਅਫ਼ਸੋਸ ਸਰਕਾਰ ਨੇ ਨਸ਼ਾ ਰੋਕਣ 'ਤੇ ਹੁਣ ਤੱਕ ਕੋਈ ਠੋਸ ਕੰਮ ਨਹੀਂ ਕੀਤਾ | ਇਸ ਵਾਸਤੇ ਹੁਣ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਹੱਥ ਮਜ਼ਬੂਤ ਕਰਨ ਦਾ ਸਮਾਂ ਆ ਗਿਆ ਹੈ, ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਾਈ ਅੰਮਿ੍ਤਪਾਲ ਸਿੰਘ ਬਣਨ 'ਤੇ ਸੂਬਾ ਦੀ ਹਰ ਰੱਖੋ ਤਰੱਕੀ ਚਾਲੂ ਹੋ ਸਕੇ | ਇਸ ਲਈ ਹੁਣ ਹਰ ਇਕ ਦੀਆਂ ਨਜ਼ਰਾਂ ਭਾਈ ਅੰਮਿ੍ਤਪਾਲ ਸਿੰਘ 'ਤੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਰਣਧੀਰ ਸਿੰਘ ਧੀਰਾ ਭੂਰਾ ਕੋਹਨਾ (ਯੂ.ਐੱਸ.ਏ.) ਨੇ ਇਕ ਬਿਆਨ 'ਚ ਕੀਤਾ | ਉੁਨ੍ਹਾਂ ਅੱਗੇ ਕਿਹਾ ਕਿ ਜਦੋਂ ਪਿਛਲੇ ਸਮੇਂ ਭਾਈ ਅੰਮਿ੍ਤਪਾਲ ਸਿੰਘ ਨੇ ਸੂਬੇ 'ਚ ਖ਼ਾਲਸਾ ਵਹੀਰ ਸ਼ੁਰੂ ਕੀਤੀ ਸੀ | ਉਸ ਸਮੇਂ ਖ਼ਾਲਸਾ ਵਹੀਰ ਨੂੰ ਸੰਗਤਾਂ ਵਲੋਂ ਬਹੁਤ ਭਰਵਾਂ ਹੰਗਾਰਾ ਮਿਲਿਆ ਸੀ | ਪੰਜਾਬ 'ਚ ਖ਼ਾਸ ਕਰਕੇ ਨੌਜਵਾਨਾਂ 'ਚ ਬਹੁਤ ਉਤਸ਼ਾਹ ਵੱਧ ਗਿਆ ਤੇ ਭਾਈ ਅੰਮਿ੍ਤਪਾਲ ਸਿੰਘ ਦੀ ਅਪੀਲ 'ਤੇ ਨੌਜਵਾਨ ਗੁਰੂ ਘਰ ਨਾਲ ਜੁੜਨ ਲੱਗ ਪਏ ਹਨ |

Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਅਕਾਲੀ ਆਗੂ ਭਗਵੰਤ ਸਿੰਘ ਕਸੇਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਸ਼ਹਿਰ 'ਚ ਫੁੱਟਪਾਥਾਂ 'ਤੇ ਬੈਠ ਕਥਿਤ ਝੋਲਾਛਾਪ ਡਾਕਟਰ ਦੇਸੀ ਜੜ੍ਹੀ-ਬੂਟੀਆਂ ਦੇ ਨਾਂਅ 'ਤੇ ਲੋਕਾਂ ਦੀ ਸਿਹਤ ਨਾਲ ਕਰ ਰਹ...
Ad Position 24