ਸ਼ਹਿਰ 'ਚ ਫੁੱਟਪਾਥਾਂ 'ਤੇ ਬੈਠ ਕਥਿਤ ਝੋਲਾਛਾਪ ਡਾਕਟਰ ਦੇਸੀ ਜੜ੍ਹੀ-ਬੂਟੀਆਂ ਦੇ ਨਾਂਅ 'ਤੇ ਲੋਕਾਂ ਦੀ ਸਿਹਤ ਨਾਲ ਕਰ ਰਹੇ ਨੇ ਖਿਲਵਾੜ <br/>
ਚੀਮਾ ਚੌਕ ਦੇ ਲਾਗੇ ਸੜਕ ਦੇ ਫੁੱਟਪਾਥ 'ਤੇ ਬੈਠ ਕੇ ਮਰੀਜ਼ ਦੇ ਦੰਦਾਂ ਦੀ ਜਾਂਚ ਕਰਦਾ ਕਥਿਤ ਝੋਲਾ ਛਾਪ ਡਾਕਟਰ | (ਸੱਜੇ) ਕਥਿਤ ਝੋਲਾ ਛਾਪ ਡਾਕਟਰ ਵਲੋਂ ਬਸਤੀ ਜੋਧੇਵਾਲ ਲਾਗੇ ਸੜਕ ਦੇ ਫੁੱਟਪਾਥ 'ਤੇ ਤੰਬੂ ਲਗਾ ਕੇ ਸਜਾਈ ਜੜ੍ਹੀਆਂ ਬੂਟੀਆਂ ਦੀ ਦੁਕਾਨ | ਤਸਵੀਰ: ਸੇਵਕ ਸਿੰਘ
<br/>
06-06-2026
ਸਮੇਂ-ਸਮੇਂ 'ਤੇ ਕੀਤੀ ਜਾਂਦੀ ਹੈ ਜਾਂਚ-ਸਿਵਲ ਸਰਜਨ
ਇਸ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਮੇਂ-ਸਮੇਂ 'ਤੇ ਟੀਮਾਂ ਬਣਾ ਕੇ ਇਨ੍ਹਾਂ ਕਥਿਤ ਝੋਲਾਛਾਪ ਡਾਕਟਰਾਂ ਦੀ ਜਾਂਚ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਉਹ ਜਲਦ ਹੀ ਡਿਪਟੀ ਕਮਿਸ਼ਨਰ ਨਾਲ ਰਾਬਤਾ ਕਾਇਮ ਕਰਕੇ ਇਸ ਸੰਬੰਧੀ ਕੋਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨਗੇ | ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ |