19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਮਜੀਠੀਏ ਦਾ ਆਪਣੇ ਵਰਕਰਾਂ ਨਾਲ ਹਿੱਕ ਠੋਕ ਕੇ ਖਲੋਣਾ ਹੀ ਉਨ੍ਹਾਂ ਨੂੰ ਦੂਜੇ ਆਗੂਆਂ ਨਾਲੋਂ ਵਿਸ਼ੇਸ਼ ਬਣਾਉਂਦਾ ਹੈ- ਬੱਬੂ ਮਾੜੀ ਮੇਘਾ <br/>

Ad Position 21
No active advertisement
ਅਜੀਤ ਡੈਸਕ 08-06-2026
ਖਾਲੜਾ, 7 ਜੂਨ (ਜੱਜਪਾਲ ਸਿੰਘ ਜੱਜ)- ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਧਾਕੜ ਆਗੂ ਜੋ ਹਮੇਸ਼ਾਂ ਹੀ ਆਪਣੇ ਵਰਕਰਾਂ ਦੇ ਨਾਲ ਖਲੋਣ ਲਈ ਜਾਣੇ ਜਾਂਦੇ ਬਿਕਰਮ ਸਿੰਘ ਮਜੀਠੀਆ ਜਿੰਨਾਂ ਨੂੰ ਸਰਕਾਰ ਕਿਸੇ ਨਾ ਕਿਸੇ ਝੂਠੇ ਕੇਸ 'ਚ ਫਸਾ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਤਾਂ ਜੋ 2027 ਵਿੱਚ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ ਪਰ ਸਰਕਾਰ ਦੀਆਂ ਇਹ ਕੋਝੀਆਂ ਚਾਲਾਂ ਕਦੇ ਵੀ ਪੂਰੀਆਂ ਨਹੀਂ ਹੋਣਗੀਆਂ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਪਹਿਲਵਾਨ ਗੁਰਸੇਵਕ ਸਿੰਘ ਬੱਬੂ ਮਾੜੀ ਮੇਘਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਕੇਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ, ਉਸ ਕੇਸ ਵਿਚ ਪੰਜਾਬ ਪੁਲਿਸ ਵਲੋਂ ਕੀਤਾ ਨਾਮਜ਼ਦ ਅਕਾਲੀ ਆਗੂ ਜੋਬਨਪ੍ਰੀਤ ਸਿੰਘ ਨੂੰ ਅਦਾਲਤ ਜ਼ਮਾਨਤ ਦੇ ਚੁੱਕੀ ਹੈ | ਉਨ੍ਹਾਂ ਕਿਹਾ ਕਿ ਰਹੀ ਗੱਲ ਕਿ ਬਿਕਰਮ ਸਿੰਘ ਮਜੀਠੀਆ ਪੁਲਿਸ ਥਾਣੇ 'ਚ ਕਿਉਂ ਗਏ ਤੇ ਇਸ ਦਾ ਜਵਾਬ ਇਹ ਹੈ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਜੋਬਨਪ੍ਰੀਤ ਸਿੰਘ ਦੇ ਮਗਰ ਪੁਲਿਸ ਥਾਣੇ ਵਿਚ ਨਾ ਜਾਂਦੇ ਤਾਂ ਹੋ ਸਕਦਾ ਸੀ ਕੇ ਉਸ ਨੂੰ ਕਿਸੇ ਨਾ ਕਿਸੇ ਜਗ੍ਹਾ ਪੁਲਿਸ ਮੁਕਾਬਲਾ ਬਣਾ ਕੇ ਉਸਦਾ ਕਤਲ ਕਰ ਦਿੱਤਾ ਜਾਂਦਾ | ਉਨ੍ਹਾਂ ਕਿਹਾ ਕਿ ਇਹੀ ਚੀਜ਼ ਬਿਕਰਮ ਸਿੰਘ ਮਜੀਠੀਆ ਨੂੰ ਹੋਰ ਆਗੂਆਂ ਨਾਲੋਂ ਵਿਸ਼ੇਸ਼ ਬਣਾਉਂਦੀ ਹੈ ਕਿ ਉਹ ਹਮੇਸ਼ਾਂ ਹੀ ਆਪਣੇ ਵਰਕਰਾਂ ਦੇ ਨਾਲ ਖਲੋਂਦੇ ਹਨ ਤੇ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦਿੰਦੇ | ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਹਲਕਾ ਮਜੀਠਾ ਦੇ ਲਾਏ ਇੰਚਾਰਜ ਤਲਵੀਰ ਸਿੰਘ ਗਿੱਲ ਨੂੰ ਕਿਹਾ ਕਿ ਉਨ੍ਹਾਂ ਅੱਜ ਤੱਕ ਜੋ ਵੀ ਕੁਝ ਪਾਇਆ ਹੈ ਬਿਕਰਮ ਸਿੰਘ ਮਜੀਠੀਆ ਦੀ ਬਦੌਲਤ ਪਾਇਆ ਹੈ ਤੇ ਹੁਣ ਉਹ ਜਿਸ ਦੀ ਖੁਰ-ਖੁਰ ਅੱਗ ਦੇ ਰਹੇ ਹਨ ਪਰ ਇਸ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਫਰਕ ਨਹੀਂ ਪਵੇਗਾ ਤੇ ਇਹ ਮਾਝੇ ਦਾ ਜਰਨੈਲ ਹਲਕਾ ਮਜੀਠਾ ਤੋਂ ਬਹੁਤ ਵੱਡੇ ਫਰਕ ਨਾਲ ਜਿੱਤੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਕੰਧ 'ਤੇ ਲਿਖਿਆ ਪੜ੍ਹ ਲੈਣ ਕੇ 2027 'ਚ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਉਣ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਆਗੂਆਂ ਵਲੋਂ ਹਰਭਜਨ ਸਿੰਘ ਬਾਲਾਚੱਕ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਹੈਰੋਇਨ, ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗਿ੍ਫ਼ਤਾਰ
Ad Position 24