ਤਰਨ ਤਾਰਨ, 7 ਜੂਨ (ਪਰਮਜੀਤ ਜੋਸ਼ੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਭਾਵਾਤਮਕ ਦੇ ਇਕਾਈ ਮੈਂਬਰ ਕਿਸਾਨ ਆਗੂ ਹਰਭਜਨ ਸਿੰਘ ਬਾਲਾਚੱਕ ਦੇ ਅੰਤਿਮ ਸੰਸਕਾਰ ਮੌਕੇ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਜ਼ਿਕਰਯੋਗ ਹੈ ਕਿ ਕਿਸਾਨ ਆਗੂ ਹਰਭਜਨ ਸਿੰਘ ਬਾਲਾਚੱਕ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ | ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 62 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ | ਉਨ੍ਹਾਂ ਦਾ ਜੱਦੀ ਪਿੰਡ ਬਾਲਾਚੱਕ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰੀਤਾਂ ਰਿਵਾਜਾਂ ਅਨੁਸਾਰ ਕੀਤਾ ਗਿਆ | ਇਸ ਮੌਕੇ ਜੋਨ ਖਜ਼ਾਨਚੀ ਜਸਮੇਰ ਸਿੰਘ ਜੌਹਲ, ਜ਼ੋਨ ਆਗੂ ਨਵਜੀਤ ਸਿੰਘ ਗੋਹਲਵੜ, ਕਿਸਾਨ ਆਗੂ ਗੁਰਮੀਤ ਸਿੰਘ ਜੌਹਲ, ਪ੍ਰਧਾਨ ਅਮਰੀਕ ਸਿੰਘ ਬਾਲਾਚੱਕ ਨੇ ਕਿਸਾਨ ਆਗੂ ਹਰਭਜਨ ਸਿੰਘ ਬਾਲਾਚੱਕ ਨੇ ਉਨ੍ਹਾਂ ਦੀ ਦੇਹ 'ਤੇ ਕਿਸਾਨੀ ਝੰਡਾ ਪਾਉਣ ਦੀ ਰਸਮ ਅਦਾ ਕੀਤੀ ਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ | ਇਸ ਮੌਕੇ ਹਰਦੇਵ ਸਿੰਘ ਬਾਲਾਚੱਕ, ਸਕੱਤਰ ਸਿੰਘ ਬਾਲਾਚੱਕ, ਰਘਬੀਰ ਸਿੰਘ ਬਾਲਾਚੱਕ, ਦਲਬੀਰ ਸਿੰਘ ਬਾਲਾਚੱਕ, ਗੁਰਭੇਜ ਸਿੰਘ ਬਾਲਾਚੱਕ, ਤਰਸੇਮ ਸਿੰਘ ਬਾਲਾਚੱਕ, ਰੁਪਿੰਦਰ ਸਿੰਘ ਰਾਜਾ ਬਾਲਾਚੱਕ, ਅਮਰਜੀਤ ਸਿੰਘ ਬਾਲਾਚੱਕ, ਜਗਜੀਤ ਸਿੰਘ ਬਾਲਾਚੱਕ ਆਦਿ ਹਾਜ਼ਰ ਸਨ |