ਚੋਗਾਵਾਂ, 7 ਜੂਨ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਦੀਆਂ ਧੀਆਂ ਅੱਜ ਕਿਸੇ ਵੀ ਖੇਤਰ ਵਿਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ | ਇਸ ਗੱਲ ਨੂੰ ਸਰਹੱਦੀ ਪਿੰਡ ਸ਼ਹੂਰਾ ਦੀ ਕੋਮਲਪ੍ਰੀਤ ਕੌਰ ਨੇ ਐੱਨ. ਡੀ. ਏ. ਵਿਚ ਆਪਣੀ ਜਗ੍ਹਾ ਪੱਕੀ ਕਰਕੇ ਇਤਿਹਾਸ ਰੱਚ ਕੇ ਸਾਬਤ ਕਰ ਦਿੱਤਾ ਹੈ | ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਸ਼ਹੂਰਾ ਦੀ ਕੋਮਲਪ੍ਰੀਤ ਕੌਰ ਪੁੱਤਰੀ ਗੁਰਮੀਤ ਸਿੰਘ ਢਿੱਲੋਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਪ੍ਰੀਖਿਆ ਵਿਚੋਂ ਭਾਰਤ ਵਿਚੋਂ 18ਵਾਂ ਸਥਾਨ ਹਾਸਿਲ ਪ੍ਰਾਪਤ ਕੀਤਾ | ਅੱਜ ਕੋਮਲਪ੍ਰੀਤ ਕੌਰ ਪਿੰਡ ਪਹੁੰਚਣ ਤੇ ਸਮੂਹ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਕੋਮਲਪ੍ਰੀਤ ਕੌਰ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ | ਉਨ੍ਹਾਂ ਕਿਹਾ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਉਨ੍ਹਾਂ ਦੇ ਮਾਤਾ ਪਿਤਾ, ਸਕੂਲ ਅਤੇ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਰਿਹਾ ਹੈ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਹੂਰਾ ਦੇ ਪ੍ਰਧਾਨ ਹਰਦੀਪ ਸਿੰਘ, ਜ਼ੋਨ ਸਕੱਤਰ ਹਰਜੀਤ ਸਿੰਘ ਸ਼ਹੂਰਾ, ਸਰਪੰਚ ਸਾਉਣ ਸਿੰਘ ਸ਼ਹੂਰਾ, ਜੁਗਰਾਜ ਸਿੰਘ, ਮਨਦੇਵ ਸਿੰਘ, ਸੁਬੇਗ ਸਿੰਘ ਬਰਾੜੀਆ, ਗੁਰਲਾਲ ਸਿੰਘ ਝੰਡੇਰੀਆ, ਦਿਲਬਾਗ ਸਿੰਘ ਬਰਾੜੀਆ, ਨਿਰਵੈਲ ਸਿੰਘ ਟੋਨੀ, ਮੈਂਬਰ ਜਗਬੀਰ ਸਿੰਘ, ਜਗਤਾਰ ਸਿੰਘ ਬਾਰ ਵਾਲਾ, ਹਰਪਾਲ ਸਿੰਘ, ਨਿਸ਼ਾਨ ਸਿੰਘ ਸਾਬਕਾ ਚੇਅਰਮੈਨ, ਰਾਮ ਸਿੰਘ, ਰਣਧੀਰ ਸਿੰਘ, ਮੁਖਤਾਰ ਸਿੰਘ ਦੁਬਈ, ਸੁਖਵਿੰਦਰ ਸਿੰਘ, ਡਾ. ਜਸਬੀਰ ਸਿੰਘ ਬਹਿੜਵਾਲੀਆ, ਪ੍ਰਤਾਪ ਸਿੰਘ, ਸੁਖਦੇਵ ਸਿੰਘ ਆਦਿ ਨੇ ਕੋਮਲਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ |