21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸ਼ਮਸ਼ਾਨਘਾਟ ਸਠਿਆਲਾ ਵਿਚੋਂ ਹੱਡਾਰੋੜੀ ਚੁਕਾਉਣ ਅਤੇ ਟੁੱਟੀ ਹੋਈ ਸ਼ੈੱਡ ਨੂੰ ਬਣਾਉਣ ਦੀ ਉੱਠੀ ਮੰਗ <br/>

Ad Position 21
No active advertisement
ਸਠਿਆਲਾ ਵਿਖੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰਮਜੀਤ ਸਿੰਘ ਸ਼ਮਸ਼ਾਨਘਾਟ ਦੀ ਸ਼ੈੱਡ ਦੀ ਖਸਤਾ ਹਾਲਤ ਬਾਰੇ ਦੱਸਦੇ ਹੋਏ ਨਾਲ ਵਕੀਲ ਇਕਬਾਲ ਸਿੰਘ ਬੱਲ ਤੇ ਨਾਲ ਹੋਰ | ਤਸਵੀਰ : ਜਗੀਰ ਸਿੰਘ ਸਫਰੀ <br/> 10-06-2026
ਸਠਿਆਲਾ, 9 ਜੂਨ (ਜਗੀਰ ਸਿੰਘ ਸਫਰੀ)-ਸ਼ਮਸ਼ਾਨਘਾਟ ਸਠਿਆਲਾ ਵਿਚੋਂ ਹੱਡਾਰੋੜੀ ਚੁਕਾਉਣ ਅਤੇ ਟੁੱਟੀ ਹੋਈ ਸ਼ੈੱਡ ਨੂੰ ਬਣਾਉਣ ਮੰਗ ਕੀਤੀ ਗਈ ਹੈ | ਇਸ ਮੌਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਰਮਜੀਤ ਸਿੰਘ ਸਠਿਆਲਾ ਅਤੇ ਐਡਵੋਕੇਟ ਇਕਬਾਲ ਸਿੰਘ ਬੱਲ ਨੇ ਦੱਸਿਆ ਹੈ ਕਿ ਜਿਥੇ ਐੱਸ. ਸੀ. ਭਾਈਚਾਰੇ ਦੇ ਸ਼ਾਮਸ਼ਾਨਘਾਟ ਦਾ ਵੀ ਬੁਰਾ ਹਾਲ ਹੈ,ਉਥੇ ਲੰਬੇ ਸਮੇਂ ਤੋਂ ਹੱਡਾਰੋੜੀ ਬਣਾਈ ਗਈ ਹੈ | ਉਨ੍ਹਾਂ ਨੇ ਦੱਸਿਆ ਹੈ ਕਿ ਜਦ ਕਿਸੇ ਇਨਸਾਨ ਦਾ ਸਸਕਾਰ ਕਰਨਾ ਹੁੰਦਾ ਹੈ ਤਾਂ ਹੱਡਾਰੋੜੀ ਵਿਚੋਂ ਦੀ ਬਦਬੂ ਕਾਰਨ ਲੋਕਾਂ ਦਾ ਬੈਠਣਾ ਮੁਸ਼ਕਿਲ ਹੁੰਦਾ ਇਨ੍ਹਾਂ ਮੜੀਆਂ ਵਿਚ ਨਾ ਕੋਈ ਸਫ਼ਾਈ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਅਤੇ ਮੜੀਆਂ ਨੂੰ ਜਾਣ ਵਾਲਾ ਰਸਤਾ ਵੀ ਜੰਗਲੀ ਬੂਟੀ ਨਾਲ ਢੱਕਿਆ ਹੋਇਆ ਹੈ ਤੇ ਸ਼ੈੱਡ ਟੁੱਟੀ ਹੋਣ ਕਾਰਨ ਬਰਸਾਤ ਵਿਚ ਸਸਕਾਰ ਕਰਨ ਵੀ ਮੁਸ਼ਕਿਲ ਹੋ ਜਾਂਦਾ ਹੈ | ਉਕਤ ਆਗੂਆਂ ਨੇ ਡਿਪਟੀ ਕਮਸ਼ਿਨਰ ਅੰਮਿ੍ਤਸਰ, ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਤੇ ਬੀ.ਡੀ.ਪੀ.ਓ ਰਈਆ ਤੇ ਗ੍ਰਾਮ ਪੰਚਾਇਤ ਸਠਿਆਲਾ ਪਾਸੋਂ ਮੰਗ ਕੀਤੀ ਹੈ ਕਿ ਸ਼ਮਸ਼ਾਨਘਾਟ ਲਾਗੋ ਹੱਡਾਰੋੜੀ ਚੁਕਾ ਕੇ ਯੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਫਾਈ ਅਤੇ ਧਾਰਮਿਕ ਮਰਿਆਦਾ ਬਣੀ ਰਹੇ | ਇਸ ਮੌਕੇ ਗੁਲਜ਼ਾਰ ਸਿੰਘ, ਸਤਨਾਮ ਸਿੰਘ ਸਹੋਤਾ, ਸੁਮਿੱਤਰ ਸਿੰਘ ਬਿੱਟੂ, ਬੂਟਾ ਸਿੰਘ, ਸੋਢੀ ਸਿੰਘ, ਠੇਕੇਦਾਰ ਹਰਬੰਸ ਸਿੰਘ, ਜਗਦੀਪ ਸਿੰਘ ਜੱਗਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਮੀਟਿੰਗ <br/> ਅਗਲੀ ਖ਼ਬਰ ਆਈ.ਟੀ.ਆਈ. ਪਾਸ ਨੌਜਵਾਨਾਂ 'ਤੇ ਲਾਠੀਚਾਰਜ ਦੇ ਵਿਰੋਧ 'ਚ ਟੀ. ਐੱਸ. ਯੂ. ਵਲੋਂ ਧਰਨਾ 16 ਨੂੰ <br/>
Ad Position 24