ਤਰਨ ਤਾਰਨ, 18 ਜੂਨ (ਇਕਬਾਲ ਸਿੰਘ ਸੋਢੀ)� ਵੱਧ ਰਹੀ ਮਹਿੰਗਾਈ, ਪੈਟਰੋਲ, ਡੀਜਲ, ਗੈਸ, ਦੀਆਂ ਵਧਦੀਆਂ ਕੀਮਤਾਂ ਖਿਲਾਫ ਆਰ.ਐੱਮ.ਪੀ.ਆਈ. ਵਲੋ 22 ਜੂਨ ਨੂੰ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸਬੰਧੀ ਪਿੰਡ ਚੌਧਰੀ ਵਾਲਾ ‘ਚ �ਰਤਾਂ ਦੀ ਭਰਵੀੰ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਆਰ.ਐਮ.ਪੀ.ਆਈ ਦੇ ਤਹਿਸੀਲ ਪ੍ਰਧਾਨ ਬਲਦੇਵ ਸਿੰਘ ਭੈਲ ਨੇ ਬੋਲਦਿਆਂ ਕਿਹਾ ਕਿ ਭਾਜਪਾ ਦੀ ਮੋਦੀ ਦੀ ਕੇਂਦਰੀ ਸਰਕਾਰ ਦੀ ਸਾਮਰਾਜ ਪੱਖੀ ਵਿਦੇਸ਼ ਨੀਤੀ ਅਤੇ ਨਕਾਮੀਆਂ ਨੇ ਦੇਸ਼ ਨੂੰ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ ਹੈ, ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ, ਮੋਦੀ ਸਰਕਾਰ ਕਾਰਪੋਰੇਟ ਮਿੱਤਰਾਂ ਦੇ ਮੁਨਾਫਿਆਂ ਲਈ ਅਤੇ ਆਪਣੀਆਂ ਨਕਾਮੀਆਂ ‘ਤੇ ਪਰਦਾਪੋਸੀ ਕਰਕੇ ਸਾਰਾ ਭਾਰ ਆਮ ਲੋਕਾਂ ਉੱਪਰ ਪਾ ਰਹੀ ਹੈ, ਮਹਿੰਗਾਈ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ, ਰੂਸ ਅਤੇ ਹੋਰਨਾਂ ਦੇਸਾਂ ਤੋ ਸਸਤਾ ਕੱਚਾ ਤੇਲ ਲੈ ਕੇ ਲੱਖਾਂ ਕਰੋੜਾ ਦੇ ਮਨਾਫੇ ਕਮਾਉਣ ਵਾਲੀਆਂ ਕੰਪਨੀਆਂ ਨੂੰ ਘਾਟੇ ਦਾ ਰੌਲਾ ਪਾ ਕੇ ਲੋਕਾਂ ਨੂੰ ਗੁੰਮਰਾਹਕੁੰਨ ਝੂਠ ਬੋਲਿਆ ਜਾ ਰਿਹਾ ਹੈ| ਉਨ੍ਹਾਂ ਲੋਕਾਂ ਨੂੰ ਮਹਿੰਗਾਈ, ਬੇਰੋਜਗਾਰੀ ਅਤੇ ਰੋਜ ਦੀ ਹੋ ਰਹੀ ਖੱਜਲ ਖੁਆਰੀ ਖਿਲਾਫ ਸੰਘਰਸ਼ ਦੇ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ| ਇਸ ਕੰਮਲਜੀਤ ਕੌਰ, ਜੋਤੀ, ਪੂਜਾ, ਪ੍ਰਕਾਸ਼ ਕੌਰ, ਸੁਖਵਿੰਦਰ ਕੌਰ, ਕਸ਼ਮੀਰ ਕੌਰ, ਗੁਰਜੀਤ ਕੌਰ, ਸੁਭਕਰਨਜੀਤ ਕੌਰ ਆਦਿ ਹਾਜ਼ਰ ਸਨ|