ਫਤਿਆਬਾਦ, 19 ਜੂਨ (ਹਰਵਿੰਦਰ ਸਿੰਘ ਧੂੰਦਾ)-ਪਿਛਲੇ ਕਰੀਬ 15 ਸਾਲਾਂ ਤੋਂ ਮੁਫਤ ਆਯੂਰਵੈਦਿਕ ਕੈਂਪਾਂ ਰਾਹੀਂ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਵਾਂ ਜੀਵਨ ਦੇਣ ਲਈ ਯਤਨਸ਼ੀਲ ਬਾਬਾ ਦੀਪ ਸਿੰਘ ਜੀ ਸ਼ਹੀਦ ਲੋਕ ਭਲਾਈ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਪਾਰੀਵਿੰਡੀਆ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਮੁਫ਼ਤ ਦਵਾਈ ਦੇ ਕੇ ਨਵਾਂ ਜੀਵਨ ਦੇ ਰਹੇ ਸੁਖਵਿੰਦਰ ਸਿੰਘ ਸਪਾਰੀਵਿੰਡੀਆ ਨੇ ਫਤਿਆਬਾਦ ਦੇ ਬਾਜ਼ਾਰ ਵਿਚ ਚੌਂਕ ਵਿਖੇ ਦੁਕਾਨ ਦਾ ਆਰੰਭ ਕੀਤਾ। ਇਸ ਮੌਕੇ ਸ੍ਰੀ ਬਾਉਲੀ ਸਾਹਿਬ ਵਿਖੇ ਕਥਾਵਾਚਕ ਬਾਬਾ ਨਿਹਾਲ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਬਾਬਾ ਨਿਹਾਲ ਸਿੰਘ, ਜਸਬੀਰ ਸਿੰਘ, ਅਮਰਜੀਤ ਸਿੰਘ ਸਿੰਮੀ, ਹਰਜੀਤ ਸਿੰਘ ਬਜਾਜ, ਜੰਗ ਸੇਠੀ, ਪੱਪੀ ਕੁਕਰੇਜਾ, ਛਿੰਦਾ ਸਿੰਘ ਹੋਟਲ ਵਾਲਾ, ਮਾ. ਖਿਦਮਤ ਰਾਏ, ਮਾਘੋ ਸ਼ਾਹ, ਅੰਮ੍ਰਿਤਪਾਲ ਸਿੰਘ, ਗੁਰਭੇਜ ਸਿੰਘ ਭੇਜੀ, ਜਸਵਿੰਦਰ ਸਿੰਘ ਜੱਸ, ਅਵਤਾਰ ਸਿੰਘ ਭੰਗੂ, ਅਮਰਦੀਪ ਸਿੰਘ ਧਾਮੀ ਅਤੇ ਹੋਰਨਾਂ ਨੇ ਸਪਾਰੀਵਿੰਡੀਆ ਨੂੰ ਵਧਾਈ ਦਿੱਤੀ ਇਸ ਮੌਕੇ ਸੁਖਵਿੰਦਰ ਸਿੰਘ ਸਪਾਰੀਵਿੰਡੀਆ ਵਲੋਂ ਆਏ ਮਹਿਮਾਨਾਂ ਲਈ ਲੱਡੂਆਂ ਰਾਹੀ ਸੇਵਾ ਨਿਭਾਈ। ਜ਼ਿਕਰਯੋਗ ਹੈ ਕਿ ਇਹ ਇਥੇ ਸਰਵਾਈਕਲ ਦਾ ਇਲਾਜ ਦਵਾਈਆਂ ਤੋਂ ਬਿਨਾਂ ਮੁਫਤ ਕੀਤਾ ਜਾਂਦਾ ਹੈ ਅਤੇ ਆਯੁਰਵੈਦਿਕ ਦਵਾਈਆਂ ਨਾਲ ਹਰ ਕਿਸਮ ਦੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ।