02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਫਤਿਆਬਾਦ ਵਿਖੇ 70ਵੀਆਂ ਜ਼ੋਨਲ ਖੇਡਾਂ ਕਰਵਾਈਆਂ

ਫਤਿਆਬਾਦ, 1 ਅਗਸਤ (ਹਰਵਿੰਦਰ ਸਿੰਘ ਧੂੰਦਾ)– ਫਤਿਆਬਾਦ ਵਿਖੇ 70 ਵੀਆਂ ਜ਼ੋਨਲ ਖੇਡਾਂ ਸੈਸ਼ਨ 2026-27 ਜ਼ੋਨਲ ਕਨਵੀਨਰ ਕੁਲਦੀਪ ਸਿੰਘ ਵਿਰਕ ਦੀ ਯੋਗ ਅਗਵਾਈ ਅਧੀਨ ਕਰਵਾਈਆਂ ਗਈਆਂ। ਇਹਨਾ ਜ਼ੋਨਲ ਖੇਡਾਂ ਵਿਚ ਗੋਇੰਦਵਾਲ ਜੋਨ ਅਧੀਨ ਆਉਂਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।

Ad Position 21
No active advertisement
ਅਜੀਤ ਡੈਸਕ 02-08-2026
ਫਤਿਆਬਾਦ, 1 ਅਗਸਤ (ਹਰਵਿੰਦਰ ਸਿੰਘ ਧੂੰਦਾ)– ਫਤਿਆਬਾਦ ਵਿਖੇ 70 ਵੀਆਂ ਜ਼ੋਨਲ ਖੇਡਾਂ ਸੈਸ਼ਨ 2026-27 ਜ਼ੋਨਲ ਕਨਵੀਨਰ ਕੁਲਦੀਪ ਸਿੰਘ ਵਿਰਕ ਦੀ ਯੋਗ ਅਗਵਾਈ ਅਧੀਨ ਕਰਵਾਈਆਂ ਗਈਆਂ। ਇਹਨਾ ਜ਼ੋਨਲ ਖੇਡਾਂ ਵਿਚ ਗੋਇੰਦਵਾਲ ਜੋਨ ਅਧੀਨ ਆਉਂਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਹਨਾਂ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਫਤਿਆਬਾਦ ਦੇ ਵਿਦਿਆਰਥੀਆਂ ਨੇ ਫੁੱਟਬਾਲ (ਅੰਡਰ -17) ਵਿਚ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਜੋਨ ਵਿਚੋਂ ਬਾਜ਼ੀ ਮਾਰੀ । ਇਸੇ ਤਰ੍ਹਾਂ ਕ੍ਰਿਕਟ (ਅੰਡਰ -14) ਵਿਚ ਦੂਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਬੋਲਦਿਆਂ ਜੋਨਲ ਕਨਵੀਨਰ ਅਤੇ ਸਕੂਲ ਪ੍ਰਿੰਸੀਪਲ ਕੁਲਦੀਪ ਸਿੰਘ ਵਿਰਕ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿਚ ਅਹਿਮ ਸਥਾਨ ਰੱਖਦੀਆਂ ਹਨ ।ਇਹਨਾਂ ਤੋ ਬਿਨਾ ਸਿਹਤਮੰਦ ਜੀਵਨ ਨਾ ਮੁਮਕਿਨ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਡੀ.ਪੀ.ਈ. ਸ੍ਰੀ ਸ਼ਰਨ ਕਮਲ ਸਿੰਘ ਡੀ.ਪੀ.ਈ., ਬਲਵਿੰਦਰ ਕੁਮਾਰ ਪੀ.ਟੀ.ਆਈ, ਲਖਵਿੰਦਰ ਸਿੰਘ ਪੀ.ਟੀ.ਆਈ, ਰਣਜੋਧ ਸਿੰਘ, ਜੋਬਨਜੀਤ ਸਿੰਘ, ਸਤਨਾਮ ਸਿੰਘ, ਸਕੱਤਰ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਤਰਨ ਤਾਰਨ 7 ਦੀ ਚੰਡੀਗੜ੍ਹ ਰੈਲੀ ’ਚ ਸ਼ਾਮਿਲ ਹੋਵੇਗੀ ਅਗਲੀ ਖ਼ਬਰ ਐਲਪਾਈਨ ਸਕੂਲ ਤਰਨ ਤਾਰਨ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ
Ad Position 24
No active advertisement