26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਸਾਲਾਨਾ ਜੋੜ ਮੇਲਾ

ਗੋਇੰਦਵਾਲ ਸਾਹਿਬ, 26 ਸਤੰਬਰ (ਸਕੱਤਰ ਸਿੰਘ ਅਟਵਾਲ)-ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਤੀਸਰੀ ਪਾਤਸ਼ਾਹੀ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ। ਲਗਾਤਾਰ ਦੋ ਦਿਨ ਚੱਲਣ ਵਾਲੇ ਦੀਵਾਨ ਦੀ ਅਰੰਭਤਾ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਦੀਵਾਨ ਹਾਲ ਲਈ ਨਗਰ ਕੀਰਤਨ ਰਵਾਨਾ ਹੋਇਆ ਦੀਵਾਨ ਹਾਲ ’ਚ ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਦੀਵਾਨ ਦੀ ਅਰੰਭਤਾ ਹੋਈ।

Ad Position 21
No active advertisement
ਮੁਹੱਲਾ ਕੱਢਦੇ ਹੋਏ ਨਿਹੰਗ ਸਿੰਘ ਜਥੇਬੰਦੀਆਂ । ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਸਾਲਾਨਾ ਜੋੜ ਮੇਲਾ ਜੱਗ ’ਤੇ ਵੱਖ ਵੱਖ ਸੰਪਰਦਾਵਾਂ ਦੇ ਨਿਹੰਗ ਸਿੰਘ ਹਾਥੀ ਘੋੜਿਆਂ ਨਾਲ ਅਤੇ ਨੇਜੇਬਾਜ਼ੀ ਦੇ ਜੌਹਰ ਦਿਖਾਉਂਦੇ ਹੋਏ। ਨਰਸਿੰਙਾ ਵਜਾਉਣ ਸਮੇਂ ਗੁਰੂ ਕੀ ਫੌਜ ਨਿਹੰਗ ਸਿੰਘ। 27-09-2026
ਗੋਇੰਦਵਾਲ ਸਾਹਿਬ, 26 ਸਤੰਬਰ (ਸਕੱਤਰ ਸਿੰਘ ਅਟਵਾਲ)-ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਤੀਸਰੀ ਪਾਤਸ਼ਾਹੀ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ। ਲਗਾਤਾਰ ਦੋ ਦਿਨ ਚੱਲਣ ਵਾਲੇ ਦੀਵਾਨ ਦੀ ਅਰੰਭਤਾ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਦੇ ਦੀਵਾਨ ਹਾਲ ਲਈ ਨਗਰ ਕੀਰਤਨ ਰਵਾਨਾ ਹੋਇਆ ਦੀਵਾਨ ਹਾਲ ’ਚ ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਦੀਵਾਨ ਦੀ ਅਰੰਭਤਾ ਹੋਈ। ਜਿਸ ਵਿਚ ਕਥਾਵਾਚਕ ਬਾਬਾ ਬੰਤਾ ਸਿੰਘ ਮੁੰਡਾਪਿੰਡ, ਸੁਲੱਖਣ ਸਿੰਘ ਰਿਆੜ , ਗਿਆਨੀ ਲਖਮੀਰ ਸਿੰਘ ਮਸਤ ਕਾਹਲਵਾਂ, ਬਖਸ਼ੀਸ ਸਿੰਘ ਰਾਣੀਵਲਾਹ, ਗੁਰਿੰਦਪਾਲ ਸਿੰਘ ਬੈਂਕਾ, ਭਗਵੰਤ ਸਿੰਘ ਸੂਰਵਿੰਡ, ਮੱਸਾ ਸਿੰਘ ਸਭਰਾ ਆਦਿ ਪੰਥਕ ਪ੍ਸਿੱਧ ਕਥਾਵਾਚਕ, ਕਵੀਸ਼ਰ ਅਤੇ ਢਾਡੀ ਜਥਿਆ ਵਲੋ ਦੋ ਦਿਨ ਗੁਰੂ ਮਹਾਰਾਜ ਦਾ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਦੇਸ਼ਾਂ-ਵਿਦੇਸ਼ਾਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਪਵਿੱਤਰ ਬਾਉਲੀ ’ਚ ਇਸ਼ਨਾਨ ਕਰਨ ਉਪਰੰਤ ਮੱਥਾ ਟੇਕ ਕੇ ਗੁਰੂ ਘਰੋਂ ਅਸੀਸਾਂ ਪ੍ਰਾਪਤ ਕੀਤੀਆਂ। ਦੇਸ਼-ਵਿਦੇਸ਼ਾਂ ਵਿਚੋਂ ਆਈਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ । ਸ੍ਰੀ ਗੋਇੰਦਵਾਲ ਸਾਹਿਬ ਰਸਤਿਆਂ ਵਿਚ ਇਲਾਕੇ ਦੀਆਂ ਸੰਗਤਾਂ ਵਲੋਂ ਗੁਰੂ ਕੇ ਅਤੁੱਟ ਲੰਗਰ ਵਰਤਾ ਜਾ ਰਹੇ ਸਨ । ਉਹ ਨੌਜਵਾਨਾਂ ਵਲੋਂ ਸੇਵਾ ਦੇ ਨਾਲ ਨਾਲ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆ ਗਈਆਂ। ਇਸ ਮੌਕੇ ਵੱਖ-ਵੱਖ ਸੰਪਰਦਾਵਾਂ ਦੀਆਂ ਜਥੇਬੰਦੀਆਂ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਜੋਗਾ ਸਿੰਘ ਬਾਬਾ ਬਕਾਲੇ ਵਾਲੇ, ਬਾਬਾ ਮੇਜਰ ਸਿੰਘ ਜੀ ਸੋਢੀ ਤਰਨਾ ਦਲ ਵਲੋਂ ਹਾਥੀ ਘੋੜੇ, ਨਗਾਰਿਆਂ ਅਤੇ ਜੈਕਾਰਿਆ ਦੀਆਂ ਗੂੰਜਾਂ ਵਿਚ ਮਹੱਲਾ ਕੱਢਿਆ ਗਿਆ। ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਸੰਸਥਾ ਵਲੋਂ ਤਿਆਰ ਕੀਤੇ ਅਧੁਨਿਕ ਲੰਗਰ ਹਾਲ ਵਿੱਚ ਲੱਖਾ ਸ਼ਰਧਾਲੂਆਂ ਨੇ ਲੰਗਰ ਛਕੇ । ਗੁਰੂਦੁਆਰਾ ਪ੍ਰਬੰਧਕਾਂ ਵਲੋਂ ਸਤਿੱਥ ਗੁਰੂ ਘਰ ਵਿਖੇ ਮਨਮੋਹਕ ਦੀਪਮਾਲਾ ਕੀਤੀ ਗਈ। ਪ੍ਰਬੰਧਕਾਂ ਵਲੋਂ ਆਉਣ ਵਾਲੀਆਂ ਸੰਗਤਾਂ ਲਈ ਆਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਨੇ ਸੇਵਾ ਸੁਸਾਇਟੀਆ, ਗ੍ਰਮ ਪੰਚਾਇਤਾਂ ਅਤੇ ਧਾਰਮਿਕ ਜਥੇਬੰਦੀਆ ਅਤੇ ਸਮੂਹ ਇਲਾਕੈ ਦੀਆਂ ਸੰਗਤਾਂ ਦਾ ਮੇਲਾ ਜੱਗ ਵਿਚ ਯੋਗਦਾਨ ਪਾਉਣ ’ਤੇ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਲਖਬੀਰ ਸਿੰਘ ਕੱਕਾ ਕੰਡਿਆਲਾ, ਗਿਆਨੀ ਪ੍ਭ ਸਿੰਘ ਭਰੋਵਾਲ, ਗਿਆਨੀ ਹਰਪ੍ਰੀਤ ਸਿੰਘ ਅਲਗੋ, ਗਿਆਨੀ ਜਗਦੇਵ ਸਿੰਘ ਗੋਇੰਦਵਾਲ ਸਾਹਿਬ ਨੇ ਨਿਭਾਈ ਇਸ ਮੌਕੇ ਜਗਦੇਵ ਸਿੰਘ ਹੈੱਡ ਪ੍ਰਚਾਰਕ ਦਰਬਾਰ ਸਾਹਿਬ, ਬਲਵਿੰਦਰ ਸਿੰਘ ਕਾਹਲਵਾਂ ਮੁੱਖ ਸਕੱਤਰ ਦਰਬਾਰ ਸਾਹਿਬ, ਗੁਰਨਾਮ ਸਿੰਘ ਮੀਤ ਸਕੱਤਰ, ਸਤਨਾਮ ਸਿੰਘ ਰਿਆੜ ਮੀਤ ਸਕੱਤਰ, ਗੁਰਪ੍ਰੀਤ ਸਿੰਘ ਰੋਡੇ ਇੰਚਾਰਜ, ਚੀਫ ਮੇਲਾ ਇੰਚਾਰਜ ਲਖਬੀਰ ਸਿੰਘ, ਮੈਂਬਰ ਗੁਰਬਚਨ ਸਿੰਘ ਕਰਮੂੰਵਾਲਾ, ਮੈਬਰ ਅਮਰਜੀਤ ਸਿੰਘ ਭਲਾਈਪੁਰ, ਸੁਖਦੇਵ ਸਿੰਘ, ਬਾਪੂ ਹਰਜੀਤ ਸਿੰਘ ਸੇਰੋ, ਹਰਦੀਪ ਸਿੰਘ ਸੇਰੋ, ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ, ਜਨਰਲ ਕੌਂਸਲ ਮੈਂਬਰ ਕੁਲਦੀਪ ਸਿੰਘ ਲਾਹੌਰੀਆ, ਐਡੀਨਲ ਮੈਨੇਜਰ ਸਰਬਜੀਤ ਸਿੰਘ ਮੁੰਡਾ, ਮੀਤ ਮੈਨੇਜਰ ਗੁਰਪ੍ਰੀਤ ਸਿੰਘ, ਇੰਪੈਕਟਰ ਜੈਮਲ ਸਿੰਘ ਜਾਮਾਰਾਏ, ਅਕਾਊਂਟੈਂਟ ਲਵਪ੍ਰੀਤ ਸਿੰਘ, ਰਛਪਾਲ ਸਿੰਘ ਰਿਕਾਰਡ ਕੀਪਰ, ਹਰਪ੍ਰੀਤ ਸਿੰਘ ਰੀਕਾਰਡ ਕੀਪਰ, ਜਸਵਿੰਦਰ ਸਿੰਘ ਕਲਰਕ , ਜਗਤਾਰ ਸਿੰਘ ਸੁਪਰਵਾਈਜ਼ਰ, ਸੁਖਵਿੰਦਰ ਸਿੰਘ ਸੰਘਾ, ਜਸਬੀਰ ਸਿੰਘ ਜੱਸ ਕਾਹਲਵਾਂ ਅਤੇ ਗੁਰਦੁਆਰਾ ਦੇ ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਜੀ ਆਇਆਂ ਕਿਹਾ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗਗੜੇਵਾਲ ਦੀਆਂ ਸੰਗਤਾਂ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਅਗਲੀ ਖ਼ਬਰ ਪਿੰਡ ਕਾਜੀਕੋਟ ਵਿਖੇ ਨਸ਼ਿਆਂ ਖ਼ਿਲਾਫ਼ ਨੁੱਕੜ ਨਾਟਕ ਕਰਵਾਇਆ
Ad Position 24