ਪਿੰਡ ਕਾਜੀਕੋਟ ਵਿਖੇ ਨਸ਼ਿਆਂ ਖ਼ਿਲਾਫ਼ ਨੁੱਕੜ ਨਾਟਕ ਕਰਵਾਇਆ
ਤਰਨ ਤਾਰਨ, 26 ਸਤੰਬਰ (ਇਕਬਾਲ ਸਿੰਘ ਸੋਢੀ)-ਪਿੰਡ ਕਾਜੀਕੋਟ ਵਿਖੇ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਤਰਨ ਤਾਰਨ ਵਲੋਂ ਨਸ਼ਿਆਂ ਖਿਲਾਫ਼ ਨੁਕੜ ਨਾਟਕ ਕਰਵਾਇਆ ਗਿਆ। ਜਿਸ ਵਿਚ ਨੁਕੜ ਨਾਟਕ ਟੀਮ ਵਲੋਂ ਜਾਗਰੂਕ ਕੀਤਾ ਗਿਆ ਅਤੇ ਇਸ ਨਾਟਕ ਵਿਚ ਤਕਰੀਬਨ 60 ਤੋਂ 70 ਲੋਕਾਂ ਵਲੋਂ ਬੈਠ ਕੇ ਨਾਟਕ ਵੇਖਿਆ ਅਤੇ ਉਨ੍ਹਾਂ ਨੂੰ ਇਸ ਨੁਕੜ ਨਾਟਕ ਦੇ ਉਦੇਸ਼ ਸੰਬੰਧੀ ਸਮਝਾਇਆ ਗਿਆ।
ਪਿੰਡ ਕਾਜੀਕੋਟ ਵਿਖੇ ਨੁਕੜ ਨਾਟਕ ਕਰਵਾਉਣ ਉਪਰੰਤ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਟੀਮ ਦਾ ਸਨਮਾਨ ਕਰਦੇ ਹੋਏ ਮੁਹਤਬਰ। ਤਸਵੀਰ–ਲਵਲੀ
27-09-2026