17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਦੀ ਮਨਿਸਟਰੀ ਆਫ਼ ਐਜੂਕੇਸ਼ਨ ਦੇ ਪ੍ਰੇਰਨਾ ਪ੍ਰੋਗਰਾਮ ’ਚ ਹੋਈ ਚੋਣ

Ad Position 21
No active advertisement
ਅਜੀਤ ਡੈਸਕ 25-06-2026
ਤਰਨ ਤਾਰਨ, 24 ਜੂਨ (ਹਰਿੰਦਰ ਸਿੰਘ)—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਬਹਾਦਰਗੜ੍ਹ ਦੀ ਨਾਮਵਰ ਸੰਸਥਾ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਗਿਆਰਵੀਂ ਜਮਾਤ ਦਾ ਵਿਦਿਆਰਥੀ ਜਪਨੂਰ ਸਿੰਘ ਮਨਿਸਟਰੀ ਆਫ ਐਜੂਕੇਸ਼ਨ ਦੇ ਪ੍ਰੇਰਨਾ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਪੂਰੇ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਵੀਹ ਵਿਦਿਆਰਥੀਆਂ ਦੀ ਚੋਣ ਹੁੰਦੀ ਹੈ। ਇਹ ਪ੍ਰੋਗਰਾਮ ਸੱਤ ਦਿਨ ਦਾ ਹੈ ਅਤੇ ਗੁਜਰਾਤ ਦੇ ਪਿੰਡ ਵਾਦਨਗਰ ਵਿਚ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਦਾ ਉਦੇਸ਼ ਨੌਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਲੀਡਰਸ਼ਿਪ, ਸੈਲਫ ਰਿਸਪੈਕਟ, ਮਾਨਵਤਾ, ਮਿਹਨਤ, ਹਮਦਰਦੀ, ਇੱਕਸਾਰਤਾ, ਨਵੀਨਤਾ, ਵਿਸਵਾਸ਼ ਅਤੇ ਜਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਇਨ੍ਹਾਂ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੇਂਦਰੀ ਵਿਦਿਆਲੇ ਅਤੇ ਨਵੋਦਿਆ ਵਿਦਿਆਲੇ ਦੇ ਸਭ ਤੋਂ ਸਰਬ ਸ਼ੇਸ਼ਟ ਅਧਿਆਪਕਾ ਦੁਆਰਾ ਕੀਤਾ ਜਾਂਦਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਆਈ.ਟੀ.ਟੀ. ਗਾਂਧੀਨਗਰ, ਆਈ.ਆਈ.ਐੱਮ. ਅਹਿਮਦਾਬਾਦ, ਏ.ਐੱਸ.ਆਈ., ਆਈ.ਕੇ.ਐੱਸ. ਦੇ ਅਧਿਆਪਕਾਂ ਦੁਆਰਾ ਤਿੰਨ ਦਿਨਾਂ ਟ੍ਰੇਨਿੰਗ ਗਾਂਧੀ ਨਗਰ ਵਿਚ ਲਗਾਈ ਜਾਵੇਗੀ, ਉਥੇ ਥ੍ਰੀ ਡੀ ਪਿ੍ਰੰਟਰ, ਹੋਲੋਗ੍ਰਾਮ ਅਤੇ ਲੇਜ਼ਰ ਕਟਿੰਗ ਮਸ਼ੀਨਾਂ ਵਿਦਿਆਰਥੀਆਂ ਦਾ ਆਧੁਨਿਕ ਭਵਿੱਖ ਤਿਆਰ ਕਰਨਗੀਆੰ। ਪਿ੍ਰੰਸੀਪਲ ਕੰਵਲਜੀਤ ਕੌਰ ਨੇ ਕਿਹਾ ਕਿ ਇਹ ਵਿਦਿਆਰਥੀ ਦੀ ਮਿਹਨਤ ਆ ਨਤੀਜਾ ਹੈ। ਉਨ੍ਹਾਂ ਨੇ ਵਿਦਿਆਰਥੀਆੰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸਵੈ-ਰੋਜ਼ਗਾਰ ਤੇ ਪਲੇਸਮੈਂਟ ਕੈਂਪ 26 ਨੂੰ ਅਗਲੀ ਖ਼ਬਰ ਰੋਟਾਵੇਟਰ ਦੀ ਲਪੇਟ ’ਚ ਆਉਣ ਨਾਲ 2 ਨੌਜਵਾਨ ਜ਼ਖ਼ਮੀ
Ad Position 24