ਤਰਨ ਤਾਰਨ, 2 ਜੁਲਾਈ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਘਰ ਵਿਚ ਖੜੇ ਮੋਟਰਸਾਈਕਲ ਅਤੇ ਮੋਬਾਈਲ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕੀਤੇ ਜਾਣ’ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਵੈਰੋਂਵਾਲ ਵਿਖੇ ਮਮਤਾ ਜੋਸ਼ੀ ਪਤਨੀ ਅਮਰਦੀਪ ਜੋਸ਼ੀ ਵਾਸੀ ਨਾਗੋਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ 28 ਜੂਨ ਦੀ ਦਰਮਿਆਨੀ ਰਾਤ ਨੂੰ ਉਹ ਸਾਰਾ ਪਰਿਵਾਰ ਰੋਟੀ ਖਾ ਕੇ ਸੁੱਤੇ ਸੀ। ਜਦੋੋਂ ਸਵੇਰੇ 6 ਵਜੇ ਉੱਠ ਕੇ ਵੇਖਿਆ ਤਾਂ ਬੈਡ ਖੁੱਲਾ ਹੋਇਆ ਅਤੇ ਕੱਪੜੇ ਖਿਲਰੇ ਹੋਏ ਸਨ ਅਤੇ ਉਸ ਦਾ ਮੋਬਾਇਲ ਸੈਮਸੰਗ ਗਾਇਬ ਸੀ। ਜਦੋ ਉਸ ਨੇ ਬਾਕੀ ਪਰਿਵਾਰ ਨੂੰ ਉਠਾਇਆ ਤਾਂ ਦੇਖਿਆ ਕਿ ਬਾਹਰਲਾ ਗੇਟ ਖੁੱਲਾ ਹੋਇਆ ਸੀ ਅਤੇ ਮੋਟਰਸਾਈਕਲ ਨੰਬਰ 02 ਏ.ਐਨ.5765 ਜੋ ਵਿਹੜੇ ਵਿਚ ਸੀ ਉੱਥੋ ਗਾਇਬ ਸੀ, ਉਹ ਹੁਣ ਤੱਕ ਆਪਣੇ ਤੌਰ ’ਤੇ ਚੋਰਾਂ ਦੀ ਭਾਲ ਕਰਦੇ ਰਹੇ ਪਰ ਨਹੀ ਮਿਲੇ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।