06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਾਨ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਲੋਕਾਂ ਨਾਲ ਕੀਤੇ ਇਕ-ਇਕ ਵਾਅਦੇ ਨੂੰ ਪੂਰਾ ਕਰ ਕੇ ਵਿਰੋਧੀਆਂ ਨੂੰ ਮੁੱਦਾਹੀਣ ਕੀਤਾ : ਤਲਬੀਰ ਗਿੱਲ

Ad Position 21
No active advertisement
ਅਜੀਤ ਡੈਸਕ 03-07-2026
ਜੇਠੂਵਾਲ, 2 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੱਤਾ ਸੰਭਾਲਣ ਮੌਕੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਿਆਂ ਕਰਕੇ ਵਿਰੋਧੀਆਂ ਨੂੰ ਆਉਣ ਵਾਲੇ ਸਮੇਂ ਲਈ ਮੁੱਦਾਹੀਣ ਕਰਕੇ ਰੱਖ ਦਿੱਤਾ ਹੈ ਅਤੇ ਜੋ ਸਰਕਾਰ ਵਲੋਂ ਮਹਿਲਾਵਾਂ ਨਾਲ ਮੁੱਖ ਵਾਅਦਾ ਕੀਤਾ ਸੀ ਕਿ ਆਪ ਸਰਕਾਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 1000 ਰੁਪਏ ਦੇਵਾਂਗੇ ਉਹ ਵਾਅਦਾ ਵੀ ਪੂਰਾ ਕਰਕੇ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੀ ਉਤਰੀ ਹੈ ਜੋ ਵਿਰੋਧੀ ਸਰਕਾਰ ਵਿਰੁੱਧ ਝੂਠੀ ਬਿਆਨਬਾਜੀ ਕਰ ਕਰ ਰਹੇ ਹਨ ਉਹ ਸਿਰਫ ਲੋਕਾਂ ਵਿਚ ਆਪਣੀ ਲੋਕਾਂ ਵਿਚ ਆਪਣੀ ਡਿੱਗ ਚੁੱਕੀ ਸਾਖ ਨੂੰ ਬਚਾਅ ਰਹੇ ਹਨ। ਪਰ ਸੂਬੇ ਦੇ ਲੋਕ ਹੁਣ ਕਦੇ ਵੀ ਵਿਰੋਧੀਆਂ ਦੇ ਝਾਂਸਿਆਂ ਵਿਚ ਨਹੀਂ ਆਉਣਗੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਦੇ ਪਿੰਡ ਭੋਆ ਫਤਿਹਗੜ੍ਹ ਵਿਖੇ ਹੋਈ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਮੌਕੇ ਕੀਤਾ । ਇਸ ਮੌਕੇ ਸਰਪ੍ਰੀਤ ਸਿੰਘ ਗਿੱਲ, ਕੌਂਸਲਰ ਉਦੇ ਸਿੰਘ ਸ਼ਾਹ ਮਜੀਠਾ, ਸਰਪੰਚ ਬਲਬੀਰ ਸਿੰਘ ਬੋਪਾਰਾਏ, ਸਰਪੰਚ ਮਨਦੀਪ ਸਿੰਘ ਤਨੇਲ, ਕੁਲਵੰਤ ਸਿੰਘ ਯੂਪੀ, ਲਖਵਿੰਦਰ ਸਿੰਘ ਲਾਡੀ, ਸੁਖਦੇਵ ਸਿੰਘ ਫੌਜੀ, ਪੰਚ ਸੁਲੱਖਣ ਸਿੰਘ, ਗੁਰਪ੍ਰੀਤ ਸਿੰਘ, ਜਗੀਰ ਸਿੰਘ ਲਾਲੀ, ਜਥੇ. ਬਲਦੇਵ ਸਿੰਘ, ਤਰਸੇਮ ਸਿੰਘ ਬੰਬੇ, ਏਪੀ ਚਵਿੰਡਾ ਦੇਵੀ, ਸੰਨੀ ਹਦਾਇਤਪੁਰਾ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਸੇਵਾ ਮੁਕਤ ਏ. ਐੱਸ. ਆਈ., ਸਰਵਣ ਸਿੰਘ ਸੋਨੀ, ਸੈਕਟਰੀ ਲਲਿਤ ਸ਼ਰਮਾ ਸਮੇਤ ਹੋਰ ਪਤਵੰਤੇ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਰਜਕਾਰੀ ਪ੍ਰਧਾਨ ਬਣਨ ’ਤੇ ਗੁਰਦੁਆਰਾ ਬਾਬਾ ਹੰਦਾਲ ਵਿਖੇ ਨਤਮਸਤਕ ਹੋਏ ਡੈਨੀ ਬੰਡਾਲਾ ਅਗਲੀ ਖ਼ਬਰ ਖੇਤੀ ਬਿਜਲੀ ਸਪਲਾਈ ’ਤੇ ਲੱਗ ਰਹੇ ਪਾਵਰ ਕੱਟਾਂ ਵਿਰੁੱਧ ਕਿਰਤੀ ਕਿਸਾਨ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
Ad Position 24
No active advertisement