06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਰਕਾਰ ਲੋਕ ਭਲਾਈ ਦੀ ਬਜਾਏ ਜਨਤਾ ਦੀ ਅਣਖ ਤੇ ਹੱਕਾਂ ’ਤੇ ਡਾਕਾ ਮਾਰ ਰਹੀ– ਅਲਗੋਂ

Ad Position 21
No active advertisement
ਅਜੀਤ ਡੈਸਕ 05-07-2026
ਅਮਰਕੋਟ, 4 ਜੁਲਾਈ (ਭੱਟੀ)–ਪੰਜਾਬ ਸਰਕਾਰ ਵਲੋਂ ਲੋਕਾਂ ਦੇ ਖਾਤਿਆਂ ਵਿਚ ਮਹੀਨਾਵਾਰ ਨਕਦ ਰਾਸ਼ੀ ਪਾਉਣ ਦੀਆਂ ਨੀਤੀਆਂ ‘ਤੇ ਤਿੱਖਾ ਹਮਲਾ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਨੌਜਵਾਨ ਆਗੂ ਗੁਰਪਾਲ ਸਿੰਘ ਅਲਗੋਂ ਨੇ ਇਸ ਪ੍ਰਣਾਲੀ ਨੂੰ ਲੋਕ-ਭਲਾਈ ਦੀ ਬਜਾਏ ਜਨਤਾ ਦੀ ਅਣਖ ਅਤੇ ਹੱਕਾਂ ‘ਤੇ ਸ਼ਰੇਆਮ ਡਾਕਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਕੋਈ ਲੋਕ-ਭਲਾਈ ਨਹੀਂ ਬਲਕਿ ਜਨਤਾ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹਣ ਦਾ ਇਕ ਸਿਆਸੀ ਡਰਾਮਾ ਹੈ, ਜਿਸ ਰਾਹੀਂ ਸਰਕਾਰਾਂ ਲੋਕਾਂ ਨੂੰ ਭਿਖਾਰੀ ਸਮਝਣ ਦੀ ਭੁੱਲ ਕਰ ਰਹੀਆਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਨਤਾ ਦੇ ਆਪਣੇ ਹੀ ਟੈਕਸ ਦਾ ਪੈਸਾ, ਉਨ੍ਹਾਂ ਨੂੰ ਹੀ ‘ਖੈਰਾਤ’ ਵਜੋਂ ਮੋੜ ਕੇ ਵੋਟਾਂ ਖਰੀਦਣ ਦੀ ਇਸ ਤਿੱਖੀ ਸਿਆਸਤ ਦੇ ਅਸਲੀ ਸੱਚ ਨੂੰ ਸਮਝਣ ਦੀ ਲੋੜ ਹੈ। ਨੌਜਵਾਨੀ ਦੇ ਭਵਿੱਖ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿਚ ਪੱਕੀਆਂ ਨੌਕਰੀਆਂ ਅਤੇ ਰੁਜ਼ਗਾਰ ਦੇ ਸਾਧਨ ਖ਼ਤਮ ਕਰ ਦਿੱਤੇ ਗਏ ਹਨ। ਨੌਜਵਾਨਾਂ ਨੂੰ ਨਸ਼ਿਆਂ ਅਤੇ ਬੇਰੁਜ਼ਗਾਰੀ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਹੈ ਅਤੇ ਇਸ ਗੰਭੀਰ ਮੁੱਦੇ ਤੋਂ ਧਿਆਨ ਭਟਕਾਉਣ ਲਈ 1000 ਦੀ ਮਹੀਨਾਵਾਰ ਭੀਖ ਨਾਲ ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਾਲਜ ਆਫ ਲਾਅ ਉਸਮਾਂ ਦੀ ਪਹਿਲੇ ਸਮੈਸਟਰ ਦੀ ਵਿਦਿਆਰਥਣ ਪ੍ਰਭਜੀਤ ਕੌਰ ਦਾ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਅਗਲੀ ਖ਼ਬਰ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਕਿਸਾਨਾਂ ਦੀ ਜ਼ਮੀਨ ਨੂੰ ਲੱਗਿਆ ਖੋਰਾ, ਕਿਸਾਨਾਂ ਨੇ ਜਤਾਇਆ ਰੋਸ
Ad Position 24
No active advertisement