06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਅਤੇ ਪੱਗ ਲਾਹੁਣ ਵਾਲਾ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 07-07-2026
ਤਰਨ ਤਾਰਨ, 6 ਜੁਲਾਈ (ਹਰਿੰਦਰ ਸਿੰਘ)—ਲੜਾਈ ਝਗੜੇ ਨੂੰ ਰੋਕਣ ਗਏ ਪੁਲਿਸ ਮੁਲਾਜ਼ਮਾਂ ਨਾਲ ਇਕ ਵਿਅਕਤੀ ਵਲੋਂ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਤੋਂ ਇਲਾਵਾ ਮੁਲਾਜ਼ਮ ਨਾਲ ਹੱਥੋਂਪਾਈ ਕਰਦਿਆਂ ਇਕ ਪੁਲਿਸ ਮੁਲਾਜ਼ਮ ਦੀ ਵਰਦੀ ਪਾੜਨ ਅਤੇ ਉਸਦੀ ਪੱਗ ਲਾਹੁਣ ਵਾਲੇ ਵਿਅਕਤੀ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਝਬਾਲ ਦੇ ਏ.ਐੱਸ.ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਗੱਡੀ ਨੰਬਰ ਐਕਸਰੇ 6 ਥਾਣਾ ਝਬਾਲ ਡਿਊਟੀ ’ਤੇ ਤਾਇਨਾਤ ਸੀ ਤਾਂ ਉਨ੍ਹਾਂ ਨੂੰ ਇਕ ਸ਼ਿਕਾਇਤ 112 ਨੰਬਰ ’ਤੇ ਸਿਮਰਨ ਪੁੱਤਰੀ ਪ੍ਰਭਜੋਤ ਸਿੰਘ ਵਾਸੀ ਸੋਹਲ ਰਾਹੀਂ ਪ੍ਰਾਪਤ ਹੋਈ। ਸ਼ਿਕਾਇਤ ਪ੍ਰਾਪਤ ਹੋਣ ’ਤੇ ਉਹ ਸਮੇਤ ਸਿਪਾਹੀ ਗੁਰਵਿੰਦਰ ਸਿੰਘ, ਸਿਪਾਹੀ ਕੁਲਦੀਪ ਸਿੰਘ ਮੌਕੇ ’ਤੇ ਪਹੁੰਚੇ ਤਾਂ ਲੜਕੀ ਸਿਮਰਨ ਦਾ ਪਿਤਾ ਪ੍ਰਭਜੋਤ ਸਿੰਘ ਨਸ਼ੇ ਦੀ ਹਾਲਤ ਵਿਚ ਆਪਣੇ ਘਰ ਲੜਾਈ ਝਗੜਾ ਕਰ ਰਿਹਾ ਸੀ ਤੇ ਆਪਣੇ ਪਰਿਵਾਰ ਨੂੰ ਕਮਰੇ ਵਿਚ ਬੰਦ ਕੀਤਾ ਹੋਇਆ ਸੀ, ਜਿਸ ਨੂੰ ਲੜਾਈ ਝਗੜਾ ਕਰਨ ਤੋਂ ਰੋਕਣ ਤਾਂ ਪ੍ਰਭਜੋਤ ਸਿੰਘ ਉਸਦੇ ਗੱਲ ਪੈ ਗਿਆ ਅਤੇ ਉਸਦੀ ਵਰਦੀ ਪਾੜਨ ਤੋਂ ਇਲਾਵਾ ਉਸ ਦੀ ਪੱਗ ਲਾਹ ਦਿੱਤੀ। ਜਦੋਂ ਸਾਥੀ ਪਲਿਸ ਕਰਮਚਾਰੀ ਕੁਲਦੀਪ ਸਿੰਘ ਉਸ ਨੂੰ ਛੁਡਾਉਣ ਲਈ ਅੱਗੇ ਹੋਇਆ ਤਾਂ ਪ੍ਰਭਜੋਤ ਸਿੰਘ ਉਸ ਨਾਲ ਵੀ ਹੱਥੋਪਾਈ ਕਰਨ ਲੱਗ ਪਿਆ ਅਤੇ ਉਸ ਦੀ ਉਂਗਲ ਮਰੋੜ ਕੇ ਫੈਕਚਰ ਕਰ ਦਿੱਤੀ। ਪ੍ਰਭਜੋਤ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਸੋਹਲ ਨੇ ਉਸ ਦੀ ਡਿਊਟੀ ਵਿਚ ਵਿਘਨ ਪਾਇਆ ਹੈ । ਥਾਣਾ ਝਬਾਲ ਦੇ ਐੱਸ.ਆਈ. ਕਰਨਦੀਪ ਨੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਰੇਗਾ ਮੁਲਾਜ਼ਮਾਂ ਦੇ ਹੱਕ ’ਚ ਆਏ ਮਜ਼ਦੂਰਾਂ ਨੇ ਬਲਾਕ ਗੰਡੀਵਿੰਡ ਵਿਖੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਨਵ-ਨਿਯੁਕਤ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਹਰਵੀਨ ਕੌਰ ਨੇ ਅਹੁਦਾ ਸੰਭਾਲਿਆ
Ad Position 24
No active advertisement