06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਸਰਕਲ ਤਰਨ ਤਾਰਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 07-07-2026
ਤਰਨ ਤਾਰਨ, 6 ਜੁਲਾਈ (ਹਰਿੰਦਰ ਸਿੰਘ)-ਇੰਪਲਾਈਜ ਫੈਡਰੇਸ਼ਨ ਪਹਿਲਵਾਨ ਸਰਕਲ ਤਰਨ ਤਾਰਨ ਦੀ ਹੰਗਾਮੀ ਮੀਟਿੰਗ ਇੰਜੀ. ਮਨਜੀਤ ਸਿੰਘ ਢਿੱਲੋਂ ਬਾਹਮਣੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਸੂਬਾ ਆਗੂ ਗੁਰਭੇਜ ਸਿੰਘ ਢਿੱਲੋਂ ਸ਼ਾਮਿਲ ਹੋਏ। ਇਸ ਮੌਕੇ ਸਟੇਜ ਦੀ ਕਾਰਵਾਈ ਇੰਜੀ. ਮੰਗਲ ਸਿੰਘ ਨਾਗੋਕੇ ਨੇ ਚਲਾਈ ਅਤੇ ਵੱਖ-ਵੱਖ ਬੁਲਾਰਿਆਂ ਵਲੋਂ ਜਿਵੇਂ ਕਿ ਗੁਰਨਾਮ ਸਿੰਘ ਚਾਹਲ, ਸਿਟੀ ਮੰਡਲ ਦੇ ਪ੍ਰਧਾਨ ਗੁਰਪਿੰਦਰ ਸਿੰਘ ਰਿੰਕੂ, ਪੱਟੀ ਮੰਡਲ ਦੇ ਪ੍ਰਧਾਨ ਮੰਗਲ ਸਿੰਘ, ਸਬ ਅਰਬਨ ਮੰਡਲ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੋਹਲ, ਗੁਰਭੇਜ ਸਿੰਘ ਨਾਮਧਾਰੀ, ਹਰਜੀਤ ਸਿੰਘ ਰਈਆ, ਕਰਮਜੀਤ ਸਿੰਘ ਬਾਬਾ ਬਕਾਲਾ, ਗੁਰਮਿੰਦਰ ਸਿੰਘ ਬਟਾਰੀ, ਜਸਵਿੰਦਰ ਸਿੰਘ ਸਰਹਾਲੀ, ਮਲਕੀਤ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ ਪ੍ਰਧਾਨ ਸਰਹਾਲੀ, ਮਨਜਿੰਦਰ ਸਿੰਘ ਖੇਮਕਰਨ ਆਦਿ ਹਾਜ਼ਰ ਆਗੂਆਂ ਨੇ ਵਰਕ ਟੂ ਰੂਲ ਲਾਗੂ ਕਰਨ ਸੰਬੰਧੀ, ਸਿਆਸੀ ਅਧਾਰ ’ਤੇ ਇਮਾਨਦਾਰੀ ਤੇ ਸਹੀ ਢੰਗ ਨਾਲ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਹੋਈਾਂ ਨਾਜਾਇਜ਼ ਬਦਲੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੈਨੇਜਮੈਂਟ ਕੋਲੋਂ ਬਦਲੀਆਂ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਜੇਕਰ ਸਿਆਸੀ ਅਧਾਰ ’ਤੇ ਹੋਈਆਂ ਬਦਲੀਆਂ ਰੱਦ ਨਾ ਕੀਤੀਆਂ ਤਾਂ ਸਰਕਲ ਤਰਨ ਤਾਰਨ ਦਾ ਸਮੁੱਚਾ ਕੰਮਕਾਰ ਬੰਦ ਕਰਕੇ ਤਿੱਖਾ ਸੰਘਰਸ਼ ਕਰਨ ਲਈ ਮੁਲਾਜ਼ਮ ਮਜ਼ਬੂਰ ਹੋਣਗੇ, ਜਿਸ ਦੀ ਸਾਰੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਜੋਂ ਉੱਪ ਮੁੱਖ ਇੰਜੀਨੀਅਰ ਹਲਕਾ ਤਰਨ ਤਾਰਨ ਨੂੰ ਮਿਲ ਕੇ ਵਰਕ ਨੂੰ ਰੂਲ ਸੰਬੰਧੀ ਨੋਟਿਸ ਵੀ ਦਿੱਤਾ ਗਿਆ ਕਿ ਮੁਲਾਜ਼ਮ ਆਪਣੀ ਬਣਦੀ ਅੱਠ ਘੰਟੇ ਡਿਊਟੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਕਾਰਨ ਸੂਬੇ ਦੇ ਲੋਕ ਖੁਸ਼- ਵਿਧਾਇਕ ਲਾਲਪੁਰਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਮਹਿਲਾ ਯੋਜਨਾ ਤਹਿਤ ਮਹਿਲਾਵਾਂ ਦੇ ਖਾਤਿਆਂ ’ਚ ਪਾਏ ਪੈਸੇ– ਬਿੱਟੂ ਖੁਵਾਸਪੁਰ
Ad Position 24
No active advertisement