06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪ੍ਰਾਣਾਯਾਮ ਦਾ ਅਭਿਆਸ ਧਿਆਨ ਦੀ ਗਹਿਰਾਈ ਨੂੰ ਵਧਾਉਣ ਲਈ ਮਜ਼ਬੂਤ ਆਧਾਰ- ਸਵਾਮੀ ਵਿਗਿਆਨਾਨੰਦ

Ad Position 21
No active advertisement
ਅਜੀਤ ਡੈਸਕ 07-07-2026
ਤਰਨ ਤਾਰਨ, 6 ਜੁਲਾਈ (ਹਰਿੰਦਰ ਸਿੰਘ)– ਦਿਵਯ ਜਯੋਤੀ ਜਾਗਰਤੀ ਸੰਸਥਾਨ ਵਲੋਂ ਤਰਨ ਤਾਰਨ ਆਸ਼ਰਮ ਵਿਚ ਆਪਣੇ ਸਿਹਤ ਜਾਗਰੂਕਤਾ ਪ੍ਰੋਗਰਾਮ ਆਰੋਗਿਆ’ ਪ੍ਰਾਜੈਕਟ ਅਧੀਨ ਵਿਲੱਖਣ ਯੋਗ ਅਤੇ ਧਿਆਨ ਕੈਂਪ ਲਗਾਇਆ ਗਿਆ। ਜਿਸ ਵਿਚ ਸੰਸਥਾਨ ਵਲੋਂ ਸਯੋਗਾਚਾਰੀਆ ਸਵਾਮੀ ਵਿਗਿਆਨਾਨੰਦ ਨੇ ਸੰਸਥਾਨ ਵਲੋਂ ਅੱਜ ਵਿਸ਼ੇਸ਼ ਤੌਰ ‘ਤੇ ਪ੍ਰਾਣਾਯਾਮ ਨੂੰ ਯੋਗ ਪ੍ਰਣਾਲੀ ਦੇ ਜੀਵਨ ਤੱਤ ਵਜੋਂ ਸਵੀਕਾਰ ਕੀਤਾ ਅਤੇ ਕਿਹਾ ਕਿ ਯੋਗ ਵਿਚ ਪ੍ਰਾਣਾਯਾਮ ਦਾ ਬਹੁਤ ਮਹੱਤਵ ਹੈ। ਇਹ ਸਾਹ ਲੈਣ ਦੀਆਂ ਕਿਰਿਆਵਾਂ ਨਾਲ ਸਬੰਧਤ ਹੈ। ਇਸਦੇ ਸਥੂਲ ਰੂਪ ਵਿਚ ਇਹ ਜੀਵਨ-ਨਿਰਭਰ ਸ਼ਕਤੀ ਭਾਵ ਪ੍ਰਾਣ ਨਾਲ ਸਬੰਧਤ ਹੈ। ਇਸ ਤਰ੍ਹਾਂ ਪ੍ਰਾਣਾਯਾਮ ਦਾ ਅਰਥ ਹੈ ਸਾਹ ਨੂੰ ਲੰਮਾ ਕਰਨਾ ਅਤੇ ਫਿਰ ਇਸਦਾ ਨਿਯੰਤਰਣ। ਇਹ ਇਕ ਅਜਿਹਾ ਅਭਿਆਸ ਹੈ, ਜੋ ਸਰੀਰ ਨੂੰ ਅੰਦਰੂਨੀ ਤਾਕਤ ਪ੍ਰਦਾਨ ਕਰਦਾ ਹੈ ਅਤੇ ਇਸਨੂੰ ਹਰ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਰੱਖਦਾ ਹੈ। ਮਾਹਿਰਾਂ ਦੇ ਅਨੁਸਾਰ ਪ੍ਰਾਣਾਯਾਮ ਸਾਹ ਨਿਯਮਨ ਦਾ ਅਭਿਆਸ ਹੈ। ਪ੍ਰਾਣਾਯਾਮ ਚੰਗੀ ਸਰੀਰਕ ਅਤੇ ਮਾਨਸਿਕ ਸਿਹਤ ਬਣਾਈ ਰੱਖਣ ਲਈ ਬਹੁਤ ਲਾਭਦਾਇਕ ਹੋ ਸਕਦਾ ਹੈ। ਸਵਾਮੀ ਵਿਵੇਕਾਨੰਦ ਇਸ ਵਿਸ਼ੇ ‘ਤੇ ਆਪਣੀ ਰਾਏ ਪ੍ਰਗਟ ਕਰਦੇ ਹਨ ਕਿ ਜਦੋਂ ਅਸੀਂ ਪ੍ਰਾਣਾਯਾਮ ਵਿਚ ਮਾਹਰ ਹੋ ਜਾਂਦੇ ਹਾਂ ਤਾਂ ਇਹ ਇੰਝ ਹੈ ਜਿਵੇਂ ਸਾਡੇ ਲਈ ਅਨੰਤ ਸ਼ਕਤੀ ਦਾ ਦਰਵਾਜ਼ਾ ਖੁੱਲ੍ਹਦਾ ਹੈ। ਮੰਨ ਲਓ ਇਕ ਵਿਅਕਤੀ ਨੇ ਪ੍ਰਾਣ ਦੇ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ ਅਤੇ ਉਹ ਇਸਨੂੰ ਜਿੱਤਣ ਵਿਚ ਵੀ ਸਫਲ ਹੋ ਗਿਆ ਹੈ ਤਾਂ ਦੁਨੀਆ ਵਿਚ ਕਿਹੜੀ ਸ਼ਕਤੀ ਹੈ ਜੋ ਉਸਦੇ ਕਾਬੂ ਵਿਚ ਨਹੀਂ ਆ ਸਕਦੀ। ਪ੍ਰਾਣਾਯਾਮ ਦੇ ਅਭਿਆਸ ਦਾ ਉਦੇਸ਼ ਕੁਦਰਤ ਨੂੰ ਕਾਬੂ ਕਰਨ ਦੀ ਸ਼ਕਤੀ ਪ੍ਰਾਪਤ ਕਰਨਾ ਹੈ। ਸਵਾਮੀ ਨੇ ਹਾਜ਼ਰ ਸਾਧਕਾਂ ਨੂੰ ਲਾਇਲਾਜ ਰੋਗਾਂ ਦੇ ਇਲਾਜ ਨਾਲ ਸਬੰਧਤ ਯੋਗਿਕ ਕ੍ਰਿਆਵਾਂ ਦਾ ਅਭਿਆਸ ਕਰਵਾਇਆ ਜਿਵੇਂ ਕਿ ਅਨੁਲੋਮ ਵਿਲੋਮ, ਭਰਾਮਰੀ ਪ੍ਰਾਣਾਯਾਮ, ਕਪਾਲ ਭਾਤੀ ਯੋਗ ਪ੍ਰਕਿਰਿਆ, ਸੂਰਿਆ ਭੇਦੀ ਪ੍ਰਾਣਾਯਾਮ, ਉਦਰਾਕਰਸ਼ਨ ਆਸਣ, ਕਟੀ ਚੱਕਰਾਸਨ, ਬ੍ਰਹਮਚਾਰਿਆਸਨ, ਬਾਹਰੀ ਯੋਗਿਕ ਚਕ੍ਰਾਸਾਨ, ਅਰਧ ਚੰਦਰ ਆਸਣ , ਪਾਦ ਚਲਾਨ, ਉਤਿਸ਼ਟਾ ਤਨ ਆਸਣ ਆਦਿ ਅਤੇ ਉਨ੍ਹਾਂ ਦੇ ਸਰੀਰਕ ਲਾਭਾਂ ਤੋਂ ਵੀ ਜਾਣੂ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ ਬਾਹਰੀ ਵਿਅਕਤੀ ਨੂੰ ਏ.ਕੇ. 47 ਫੜਾ ਕੇ ਆਪਣੇ ਨਾਲ ਲਿਜਾਣ ਵਾਲੇ ਚੌਂਕੀ ਇੰਚਾਰਜ ਦਾ ਪੁਲਿਸ ਨੇ ਕੀਤਾ ਤਬਾਦਲਾ ਅਗਲੀ ਖ਼ਬਰ ਗੁਰਦੁਆਰਾ ਬੀਬੀ ਵੀਰੋ ਜੀ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24
No active advertisement