09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਬੀ.ਪੀ ਅਤੇ ਸ਼ੂਗਰ ਵਧਣ ਨਾਲ ਕੰਨਾਂ ਨੂੰ ਹੁੰਦਾ ਨੁਕਸਾਨ—ਡਾ. ਰੰਧਾਵਾ

Ad Position 21
No active advertisement
ਅਜੀਤ ਡੈਸਕ 08-07-2026
ਤਰਨ ਤਾਰਨ, 7 ਜੁਲਾਈ (ਪਰਮਜੀਤ ਜੋਸ਼ੀ)— ਅੱਜ ਕੱਲ੍ਹ ਖਾਣ ਪੀਣ ਦੀਆਂ ਗਲਤ ਆਦਤਾਂ, ਕਸਰਤ ਨਾ ਕਰਨਾ ਅਤੇ ਜੈਨੀਟਿਕ ਕਾਰਨਾਂ ਕਰਕੇ ਮਰੀਜਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਵੱਧਣ ਲੱਗ ਜਾਂਦਾ ਹੈ। ਸ਼ੁਰੂਆਤ ਵਿਚ ਕਾਫ਼ੀ ਮਰੀਜਾਂ ਨੂੰ ਇਸ ਦੇ ਵਧਣ ਦਾ ਪਤਾ ਨਹੀਂ ਚੱਲਦਾ, ਜਿਸ ਕਾਰਨ ਵਧਿਆ ਹੋਇਆ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਮਨੁੱਖ ਦੀ ਕੰਨ ਦੀ ਸੁਨਣ ਵਾਲੀ ਨਾੜੀ ਨੂੰ ਕਮਜੋਰ ਜਾਂ ਬੰਦ ਕਰ ਦਿੰਦਾ ਹੈ, ਜਿਸ ਕਾਰਨ ਮਰੀਜਾਂ ਨੂੰ ਕੰਨਾਂ ਤੋਂ ਘੱਟ ਸੁਨਣਾ ਸ਼ੁਰੂ ਹੋ ਜਾਂਦਾ ਹੈ। ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ। ਡਾ. ਰੰਧਾਵਾ ਨੇ ਕਿਹਾ ਕਿ ਵਧੇ ਹੋਏ ਬੀ.ਪੀ. ਅਤੇ ਸ਼ੂਗਰ ਕਾਰਨ ਕੁਝ ਮਰੀਜਾਂ ਨੂੰ ਕੰਨਾਂ ਵਿਚ ਛਾਂ-ਛਾਂ ਦੀਆਂ ਆਵਾਜ਼ਾਂ ਆਉਂਦੀਆਂ ਹਨ, ਮਰੀਜਾਂ ਨੂੰ ਕੰਨ ਭਾਰੇ ਲੱਗਦੇ ਹਨ ਅਤੇ ਕੁਝ ਮਰੀਜਾਂ ਨੂੰ ਕੰਨ ਬੰਦ ਲੱਗਦੇ ਹਨ। ਇਸ ਤੋਂ ਬਚਣ ਲਈ ਸਾਨੂੰ ਆਪਣੇ ਸਮੇਂ-ਸਮੇਂ ਸਿਰ ਟੈਸਟ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਆਪਣਾ ਸ਼ੂਗਰ, ਬੀ.ਪੀ. ਰੁਟੀਨ ਵਿਚ ਚੈਕ ਕਰਵਾਉਣਾ ਚਾਹੀਦਾ ਹੈ ਅਤੇ ਇਸ ਵਿਚ ਲਾਪ੍ਰਵਾਹੀ ਨਹੀਂ ਦਿਖਾਉਣੀ ਚਾਹੀਦੀ ਤਾਂ ਜੋ ਕੰਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡਾਂ ’ਚੋਂ ਮਿਲ ਰਿਹਾ ਭਰਵਾਂ ਹੁੰਗਾਰਾ–ਪ੍ਰੋ.ਹਰਪ੍ਰੀਤ ਕੋਟ ਅਗਲੀ ਖ਼ਬਰ ਫਾਰਮੇਸੀ ਐਸੋਸੀਏਸ਼ਨ ਤਰਨ ਤਾਰਨ ਨੇ ਸਿਵਲ ਸਰਜਨ ਡਾ. ਧਵਨ ਨੂੰ ਕੀਤਾ ਸਨਮਾਨਿਤ
Ad Position 24