06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਹਥਿਆਰਾਂ ਸਮੇਤ ਹਵਾਈ ਫਾਇਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ’ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 11-07-2026
ਤਰਨ ਤਾਰਨ, 10 ਜੁਲਾਈ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਹਥਿਆਰਾਂ ਸਮੇਤ ਲੈਸ ਹੋ ਕੇ ਹਵਾਈ ਫਾਇਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਚੋਹਲਾ ਸਾਹਿਬ ਵਿਖੇ ਗੁਰਸਾਹਿਬ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਪਿੰਡ ਭੱਠਲ ਭਾਈਕੇ ਚੋਹਲਾ ਸਾਹਿਬ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਅਤੇ ਉਸਦਾ ਦੋਸਤ ਸੰਨੀਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭੱਠਲ ਭਾਈਕੇ ਆਪਣੇ ਪਿੰਡ ਦੇ ਸ਼ਮਸ਼ਾਨਘਾਟ ਦੇ ਨਜ਼ਦੀਕ ਲਗਦੀ ਨਹਿਰ ’ਤੇ ਨਹਾਉਣ ਜਾ ਰਹੇ ਸੀ ਤਾਂ ਗੁਰਦੁਆਰਾ ਬਾਬੇ ਸ਼ਹੀਦ ਪੱਤੀ ਪਹਾੜੀਆ ਦੀ ਪਿੰਡ ਭੱਠਲ ਭਾਈਕੇ ਵਾਲੀ ਸਾਈਡ ਤੋਂ ਇਕ ਸਕਾਰਪੀਓ ਗੱਡੀ ਨੰਬਰ ਪੀ.ਬੀ.76 ਬੀ. 2493 ਆਈ ਜੋ ਸਾਡੇ ਅੱਗੇ ਲਿਆ ਕੇ ਖੜੀ ਕਰ ਦਿੱਤੀ ਤਾਂ ਗੱਡੀ ਵਿਚਂੋ ਜਗਰੂਪ ਸਿੰਘ ਪੁੱਤਰ ਮੰਗਲ ਸਿੰਘ ਅਤੇ ਮਲਕੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀਆਨ ਭੱਠਲ ਭਾਈਕੇ ਉਤਰ ਕੇ ਉਸ ਵੱਲ ਨੂੰ ਆਏ ਅਤੇ ਆਉਂਦਿਆਂ ਹੀ ਤੂੰ ਤੂੰ ਮੈ ਮੈ ਕਰਨ ਲੱਗ ਪਏ ਤਾਂ ਉਸਦਾ ਦੋਸਤ ਸੰਨੀਦੀਪ ਸਿੰਘ ਨੇ ਉਨ੍ਹਾਂ ਨੂੰ ਹੱਟ ਹਟਾ ਕਰਵਾ ਦਿੱਤਾ ਅਤੇ ਤਾਂ ਜਗਰੂਪ ਸਮੇਤ ਆਪਣੀ ਸਾਥੀ ਉੱੱਥੋ ਚਲੇ ਗਏ। ਉਹ ਅਤੇ ਉਸਦਾ ਦੋਸਤ ਪਿੰਡ ਦੇ ਸ਼ਮਸ਼ਾਨਘਾਟ ਵਿਚ ਪਏ ਸ਼ੈਡ ਦੇ ਥੱਲੇ ਬੈਠ ਗਏ ਤਾਂ ਸ਼ਮਸ਼ਾਨ ਘਾਟ ਦੇ ਬਾਹਰਲੇ ਦਰਵਾਜੇ ਤੇ 2 ਗੱਡੀਆਂ ਜਿੰਨਾ ਵਿਚੋਂ ਇਕ ਗੱਡੀ ਸਕਾਰਪੀਓ ਨੰਬਰ ਪੀ.ਬੀ.76 ਬੀ. 2493 ਅਤੇ ਇਕ ਸਵਿਫਟ ਗੱਡੀ ਜਿਸ ਦੀਆਂ ਨੰਬਰਾਂ ਪਲੇਟਾਂ ’ਤੇ ਮਿੱਟੀ ਲਗਾਈ ਹੋਈ ਸੀ ਆਕੇ ਖੜ ਗਈਆਂ। ਸਕਾਰਪੀਓ ਗੱਡੀ ਵਿਚੋਂ ਮੰਗਲ ਸਿੰਘ ਪੁੱਤਰ ਪ੍ਰੇਮ ਸਿੰਘ, ਜਗਰੂਪ ਸਿੰਘ ਪੁੱਤਰ ਮੰਗਲ ਸਿੰਘ, ਮਲਕੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀਆਨ ਭੱਠਲ ਭਾਈਕੇ ਅਤੇ ਸਵਿਫਟ ਗੱਡੀ ਵਿਚੋ ਨਵਰੂਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭੱਠਲ ਭਾਈਕੇ, ਗੁਰਲਾਲ ਸਿੰਘ ਪੁੱਤਰ ਵਾਸੀ ਸਰਹਾਲੀ ਕਲਾ, ਬਿਕਰਮ ਸਿੰਘ ਉਰਫ ਬਿੱਕਾ ਪੁੱਤਰ ਵਾਸੀ ਜੱਲੇਵਾਲ ਅਤੇ ਸੁਖਵਿੰਦਰ ਸਿੰਘ ਉਰਫ ਕਾਲੀ ਪੁੱਤਰ ਅਮਰ ਸਿੰਘ ਵਾਸੀ ਭੱਠਲ ਭਾਈਕੇ ਉਤਰੇ ਅਤੇ ਉਤਰਦਿਆਂ ਉਕਤ ਵਿਅਕਤੀਆ ਨੇ ਉਨ੍ਹਾਂ ’ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਉਹ ਮੌਕਾ ਦੇਖ ਕੇ ਸ਼ਮਸ਼ਾਨਘਾਟ ਦੀ ਕੰਧ ਟੱਪ ਕੇ ਡਰਦੇ ਮਾਰੇ ਆਪਣੀ ਆਪਣੀ ਜਾਨ ਬਚਾਉਂਦੇ ਹੋਏ ਪਿੰਡ ਵੱਲ ਨੂੰ ਭੱਜੇ ਕੇ ਪਾਣੀ ਵਾਲੀ ਟਂੈਕੀ ਦੇ ਕਮਰੇ ਦੇ ਪਿੱਛੇ ਲੁੱਕ ਕੇ ਆਪਣੀ ਜਾਨ ਬਚਾਈ ਉਨ੍ਹਾਂ ਦਾ ਰੌਲਾ ਅਤੇ ਗੋਲੀਆਂ ਦੀ ਅਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਉਕਤ ਵਿਅਕਤੀ ਸਾਨੂੰ ਜਾਨੋਂੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਆਪਣੇ ਹਥਿਆਰਾਂ ਨਾਲ ਹਵਾਈ ਫਾਇਰ ਕਰਦੇ ਹੋਏ ਗੱਡੀਆਂ ’ਤੇ ਸਵਾਰ ਹੋਕ ੇਦੌੜ ਗਏ। ਵਜ਼ਾ ਰੰਜਿਸ਼ ਇਹ ਹੈ ਕਿ ਮੇਰਾ ਸਾਲ 2021 ਵਿਚ ਜਗਰੂਪ ਸਿੰਘ ਨਾਲ ਝਗੜਾ ਹੋਇਆ ਸੀ। ਜਾਂਚ ਅਧਿਕਾਰੀ ਏ.ਐੱਸ.ਆਈ.ਗੁਰਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਤ
Ad Position 24
No active advertisement